India Book of Records: ਸਰਹਿੰਦ ਦੇ "ਰਿਆਸਤ-ਏ-ਰਾਣਾ" ਹੋਟਲ ਵਲੋਂ ਇੱਕ ਸਮੇਂ ਦੌਰਾਨ 251 ਅੰਮ੍ਰਿਤਸਰ ਕੁਲਚੇ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕਰਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ। ਇੰਡੀਆ ਬੁੱਕ ਆਫ ਰਿਕਾਰਡਜ ਦੀ ਨਿਰਨਾਇਕ ਕਿਰਨ ਕੌਰ ਜੰਡੂ ਵੱਲੋਂ ਖੁਦ ਉਨਾਂ ਦੇ ਹੋਟਲ ਵਿੱਚ ਪਹੁੰਚ ਕੇ ਰਿਕਾਰਡ ਸਰਟੀਫਿਕੇਟ, ਮੈਡਲ ਅਤੇ ਬੈਚ ਦੇ ਕੇ ਹੋਟਲ ਦੇ ਮਾਲਕ ਡਾਕਟਰ ਹਤਿੰਦਰ ਸੂਰੀ ਅਤੇ ਉਨਾਂ ਦੀ ਪੂਰੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।


COMMERCIAL BREAK
SCROLL TO CONTINUE READING

ਇਸ ਮੌਕੇ ਗੱਲਬਾਤ ਕਰਦੇ ਹੋਏ ਇੰਡੀਆ ਬੁੱਕ ਆਫ ਰਿਕਾਰਡਜ ਦੀ ਨਿਰਨਾਇਕ ਕਿਰਨ ਕੌਰ ਜੰਡੂ ਨੇ ਕਿਹਾ ਕਿ ਡਾਕਟਰ ਹਤਿੰਦਰ ਸੂਰੀ ਵੱਲੋਂ 251 ਵੱਖ ਵੱਖ ਕਿਸਮਾਂ ਦੇ ਅੰਮ੍ਰਿਤਸਰ ਕੁਲਚੇ ਤਿਆਰ ਕਰਕੇ ਦੁਨੀਆਂ ਭਰ ਵਿੱਚ ਇੱਕ ਵੱਖਰਾ ਰਿਕਾਰਡ ਤਾਂ ਬਣਾਇਆ ਹੀ ਹੈ। ਉਥੇ ਹੀ ਉਹਨਾਂ ਨੇ ਗੁਰੂ ਪੂਰਨਿਮਾ ਦੇ ਦਿਹਾੜੇ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਕੁਲਚੇ ਖਵਾ ਕੇ ਵੱਡੇ ਪੁੰਨ ਦਾ ਕੰਮ ਕੀਤਾ ਗਿਆ ਹੈ। ਜਿਸ ਲਈ ਉਹ ਉਹਨਾਂ ਨੂੰ ਰਿਕਾਰਡ ਬਣਾਉਣ ਤੇ ਵਧਾਈ ਵੀ ਦਿੰਦੇ ਹਨ।    


ਇਹ ਵੀ ਪੜ੍ਹੋ: Punjab Breaking News Live Updates: ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸਾਵਨ, ਇੱਥੇ ਦੇਖੋ  ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਉਥੇ ਹੀ ਡਾ ਹਤਿੰਦਰ ਸੂਰੀ ਨੇ ਕਿਹਾ ਕਿ ਜਿੱਥੇ ਉਨਾਂ ਨੂੰ ਇਹ ਰਿਕਾਰਡ ਬਣਾਉਣ ਦੀ ਬਹੁਤ ਖੁਸ਼ੀ ਹਾਸਲ ਹੋਈ ਹੈ। ਉੱਥੇ ਹੀ ਉਨਾਂ ਨੂੰ ਲੋੜਵੰਦ ਬੱਚਿਆਂ ਨੂੰ ਖਾਣਾ ਖਵਾਉਣ ਦਾ ਸੁਹਾਗ ਪ੍ਰਾਪਤ ਹੋਇਆ ਹੈ। ਜਿਸ ਕਰਕੇ ਅੱਜ ਉਨਾਂ ਨੂੰ ਬਹੁਤ ਸਕੂਨ ਮਿਲਿਆ ਹੈ।