Vasu Sojitra Positive story: ਜਦੋਂ ਵੀ ਅਸੀਂ ਕਿਸੇ ਦਿਵਿਆਂਗ ਵਿਅਕਤੀ ਨੂੰ ਦੇਖਦੇ ਹਾਂ ਤਾਂ ਅਸੀਂ ਅਕਸਰ ਸੋਚਣ ਲੱਗ ਜਾਂਦੇ ਹਾਂ ਕਿ ਉਸ ਦੀ ਮਦਦ ਕਿਵੇਂ ਕਰੀਏ। ਜਦਕਿ ਸਾਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੂੰ ਸੱਚਮੁੱਚ ਸਾਡੀ ਮਦਦ ਦੀ ਲੋੜ ਹੈ। ਕਿਉਂਕਿ ਅੱਜ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਦਿਵਿਆਂਗ ਨੂੰ ਮਾਤ ਦੇ ਕੇ ਆਪਣੀ ਪਛਾਣ ਬਣਾਈ ਹੈ। ਅੱਜ ਇਕ ਦਿਵਿਆਂਗ ਪਰਬਤਾਰੋਹੀ ਬਾਰੇ ਦੱਸ ਰਹੇ ਹਾਂ, ਜਿਸ ਨੇ ਉੱਤਰੀ ਅਮਰੀਕਾ ਦੇ ਸਭ ਤੋਂ ਉੱਚੇ ਪਹਾੜ ਡੇਨਾਲੀ ਨੂੰ ਫਤਹਿ ਕੀਤਾ ਹੈ। 


COMMERCIAL BREAK
SCROLL TO CONTINUE READING

ਇਹ ਕਹਾਣੀ ਹੈ ਭਾਰਤੀ ਮੂਲ ਦੇ ਵਾਸੂ ਸੋਜਿਤਰਾ (Vasu Sojitra) ਦੀ ਜਿਸ ਨੇ ਬਹੁਤ ਛੋਟੀ ਉਮਰ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਸ ਨੇ ਅੱਜ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਫਤਿਹ ਕਰ ਲਈ ਹੈ। 


ਇਹ ਵੀ ਪੜ੍ਹੋ: 8ਵੀਂ ਜਮਾਤ ਦੀ ਵਿਦਿਆਰਥਣ ਬਣੀ ਮਾਂ;  ਰਿਸ਼ਤੇ 'ਚ ਚਾਚੇ ਨਾਲ ਸੀ ਲਵ ਅਫੇਅਰ!

ਜਾਣੋ ਸੰਘਰਸ਼ ਭਰਪੂਰ ਕਹਾਣੀ 


ਵਾਸੂ ਬਹੁਤ (Vasu Sojitra) ਛੋਟਾ ਸੀ ਜਦੋਂ ਉਸਦੇ ਮਾਤਾ-ਪਿਤਾ ਅਮਰੀਕਾ ਆਵਾਸ ਕਰ ਗਏ ਸਨ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਦੋਂ ਵਾਸੂ 9 ਮਹੀਨੇ ਦਾ ਸੀ ਤਾਂ ਉਸ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਕਿ ਸੈਪਟੀਸੀਮੀਆ ਨਾਂ ਦੀ ਬੀਮਾਰੀ ਹੈ। ਇਸ 'ਚ ਬੈਕਟੀਰੀਅਲ ਇਨਫੈਕਸ਼ਨ ਕਾਰਨ ਖੂਨ 'ਚ ਇਨਫੈਕਸ਼ਨ ਫੈਲ ਜਾਂਦੀ ਹੈ।  


ਵਾਸੂ (Vasu Sojitra Positive story) ਕਦੇ ਵੀ ਨਕਲੀ ਲੱਤ 'ਤੇ ਨਿਰਭਰ ਨਹੀਂ ਸੀ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਗਤੀ ਘੱਟ ਜਾਂਦੀ ਹੈ। ਆਪਣੀ ਇਕ ਲੱਤ ਦੇ ਜ਼ੋਰ 'ਤੇ ਉਹ ਵੱਖ-ਵੱਖ ਥਾਵਾਂ 'ਤੇ ਜਾਣ ਲੱਗ ਪਿਆ ਹੈ। ਉਸਨੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਸਕੀਇੰਗ ਸ਼ੁਰੂ ਕੀਤੀ ਅਤੇ ਪਹਿਲਾਂ ਆਪਣੇ ਸਕੂਲ ਅਤੇ ਫਿਰ ਕਾਲਜ ਦੇ ਦੋਸਤਾਂ ਨਾਲ ਸਥਾਨਕ ਪਹਾੜਾਂ 'ਤੇ ਚੜ੍ਹਨਾ ਸ਼ੁਰੂ ਕੀਤਾ। 


ਉਹ ਇੱਕ (Vasu Sojitra Positive story) ਆਊਟਿੰਗ ਕਲੱਬ ਵਿੱਚ ਵੀ ਸ਼ਾਮਲ ਹੋ ਗਿਆ। ਹੌਲੀ-ਹੌਲੀ ਲੋਕ ਉਸ ਨੂੰ ਪਛਾਣਨ ਲੱਗੇ। ਇੱਕ ਫਿਲਮ ਨਿਰਮਾਤਾ ਨੇ ਉਸ 'ਤੇ ਇੱਕ ਛੋਟੀ ਫਿਲਮ ਬਣਾਈ, 'ਦ ਨਾਰਥ ਫੇਸ' ਲਈ ਕੰਮ ਕਰਨ ਵਾਲੇ ਐਂਕਰ ਨੇ ਉਸਨੂੰ ਬ੍ਰਾਂਡ ਦੀ ਪਹਿਲੀ ਐਂਪਿਊਟੀ ਐਥਲੀਟ ਵਜੋਂ ਸਾਈਨ ਕੀਤਾ।