Kapurthala News (ਚੰਦਰ ਮੜੀਆ): ਕਪੂਰਥਲਾ ਸਲੱਮ ਖੇਤਰ ਮੁਹੱਲੇ ਮੇਹਤਾਬਗੜ੍ਹ ਵਿੱਚ ਰਹਿਣ ਵਾਲੇ ਨੌਜਵਾਨ ਅਤੇ ਉਸ ਦੇ ਪਰਿਵਾਰ ਉਪਰ 15-20 ਨਸ਼ਾ ਤਸਕਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਅਸਲ ਵਿੱਚ ਨੌਜਵਾਨ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ। ਤਸਕਰਾਂ ਨੇ ਨੌਜਵਾਨ ਦੇ ਘਰ ਅਤੇ ਦੁਕਨ ਵਿੱਚ ਵੜ ਕੇ ਉਸ ਅਤੇ ਉਸ ਦੇ ਪਰਿਵਾਰ ਉਪਰ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਦੁਕਾਨ ਅਤੇ ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ।


COMMERCIAL BREAK
SCROLL TO CONTINUE READING

ਜ਼ਖ਼ਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਨਸ਼ਾ ਤਸਕਰਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੀੜਤ ਜ਼ਖ਼ਮੀ ਨੌਜਵਾਨ ਮੁਤਾਬਕ ਕਪੂਰਥਲਾ ਸਲੱਮ ਖੇਤਮ ਮੇਹਤਾਬਗੜ੍ਹ ਵਿੱਚ ਹਰ ਗਲੀ ਮੁਹੱਲੇ ਚੌਕ ਵਿੱਚ ਨਸ਼ਾ ਸ਼ਰੇਆਮ ਵੇਚ ਰਹੇ ਸਨ। ਉਨ੍ਹਾਂ ਨੂ ਪਹਿਲਾਂ ਵੀ ਕਈ ਵਾਰ ਘਰ ਤੋਂ ਦੂਰ ਜਾ ਕੇ ਨਸ਼ਾ ਵੇਚਣ ਦੀ ਚਿਤਾਵਨੀ ਦਿੱਤੀ ਪਰ ਉਸ ਤੋਂ ਬਾਅਦ ਤਸਕਰ ਮੁਹੱਲੇ ਵਿੱਚ ਨਸ਼ਾ ਵੇਚ ਰਹੇ ਸਨ। ਪੀੜਤ ਨੌਜਵਾਨ ਨੇ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਨਾਮ ਦਾ ਖੁਲਾਸਾ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਪੁਲਿਸ ਦੀ ਕਾਰਜਪ੍ਰਣਾਲੀ ਉਤੇ ਕਈ ਸਵਾਲ ਖੜ੍ਹੇ ਕੀਤੇ ਹਨ।


ਕਪੂਰਥਲਾ ਸਲੱਮ ਖੇਤਰ ਮੁਹੱਲਾ ਮੇਹਤਾਬਗੜ੍ਹ ਨਸ਼ਾ ਡਰੱਗ ਵਿਕਰੀ ਦਾ ਗੜ੍ਹ ਮੰਨੇ ਜਾਣ ਵਾਲਾ ਬਦਨਾਮ ਮੁਹੱਲਾ ਹੈ। ਇਸ ਮੁਹੱਲੇ ਵਿੱਚ ਜ਼ਿਆਦਾਤਰ ਲੋਕ ਨਸ਼ਾ ਸਮੱਲਿੰਗ ਦਾ ਧੰਦਾ ਕਰਨਦੇ ਹਨ। ਚੌਕ ਦੇ ਬਾਹਰ ਸਮੱਗਲਰ ਆਪਣਾ ਡੇਰਾ ਲਗਾ ਮੁਹੱਲੇ ਵਿੱਚ ਲੰਘਣ ਵਾਲੇ ਨਵੇਂ ਵਿਅਕਤੀ ਨੂੰ ਆਵਾਜ਼ ਦੇ ਕੇ ਉਨ੍ਹਾਂ ਉਤੇ ਨਸ਼ਾ ਖਰੀਦਣ ਲਈ ਦਬਾਅ ਬਣਾਉਂਦੇ ਹਨ। ਨਵੇਂ ਸਖਸ਼ ਨੂੰ ਲੁੱਟ ਵੀ ਲੈਂਦੇ ਹਨ। ਨੌਜਵਾਨ ਦਾ ਰਿਸ਼ਤੇਦਾਰ ਉਸ ਮੁਹੱਲੇ ਵਿੱਚ ਆਪਣੀ ਗੱਡੀ ਵਿੱਚ ਆਇਆ ਸੀ। ਜਿਸ ਨੂੰ ਸਮੱਗਲਰਾਂ ਨੇ ਆਪਣਾ ਗਾਹਕ ਸਮਝ ਕੇ ਰੋਕ ਲਿਆ ਅਤੇ ਨਸ਼ਾ ਖਰੀਦਣ ਦਾ ਦਬਾਅ ਬਣਾਉਣ ਲੱਗੇ।


ਜਦ ਉਸ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਅਤੇ ਨਵਾਂ ਵਿਅਕਤੀ ਦੇਖ ਕੇ ਉਸ ਨਾਲ ਲੁੱਟ ਖੋਹ ਕੀਤੀ ਗਈ। ਜਦ ਨਸ਼ਾ ਤਸਕਰਾਂ ਨੂੰ ਪਤਾ ਚੱਲਿਆ ਕਿ ਸਾਨੂੰ ਨਸ਼ਾ ਵੇਚਣ ਤੋਂ ਰੋਕਣ ਵਾਲੇ ਨੌਜਵਾਨ ਦਾ ਰਿਸ਼ਤੇਦਾਰ ਹੈ ਤਾਂ ਫਿਰ ਸਾਰੇ ਸਮੱਗਲਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨ ਦੇ ਘਰ ਅਤੇ ਦੁਕਾਨ ਵਿੱਚ ਦਾਖਲ ਹੋ ਕੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਅਤੇ ਦੁਕਾਨ ਅਤੇ ਗੱਡੀਆਂ ਦੀ ਭੰਨਤੋੜ ਕੀਤੀ।


ਇਹ ਵੀ ਪੜ੍ਹੋ : Jarnail Singh Bajwa: ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੂੰ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ, ਬੀਤੀ ਰਾਤ ਕੀਤਾ ਸੀ ਗ੍ਰਿਫ਼ਤਾਰ