ਚਾਈਨਾ ਡੋਰ ਕਰਕੇ ਧਾਗਾ ਡੋਰ ਦਾ ਕਾਰੋਬਾਰ ਹੋਇਆ ਖ਼ਤਮ, ਸਰਕਾਰ ਰੋਕ ਲਗਾਉਣ ਦੇ ਨਾਲ ਚੁੱਕੇ ਸਖ਼ਤ ਕਦਮ
ਚਾਈਨਾ ਦੀ ਡੋਰ (ਗਟੂ ਡੋਰ)ਨੇ ਧਾਗਾ ਡੋਰ ਦਾ ਕਾਰੋਬਾਰ ਖਤਮ ਹੋਣ ਦੇ ਕਿਨਾਰੇ ਲਿਆਂਦਾ ਹੋਇਆ ਹੈ। ਇਸ ਨਾਲ ਧਾਗਾ ਡੋਰ ਤਿਆਰ ਕਰਨ ਵਾਲੇ ਪ੍ਰੇਸ਼ਾਨ ਹੋ ਗਏ ਹਨ। ਸਰਕਾਰ ਦੇ ਵਲੋਂ ਲਗਾਈ ਰੋਕ ਪਰ ਫਿਰ ਵੀ ਵਿਕਦੀ ਚਾਈਨਾ ਡੋਰ ਕਾਰਨ ਹੋਏ ਕਈ ਵਾਰ ਹਾਦਸੇ ਹੋ ਚੁੱਕੇ ਹਨ ਪਰ ਚਾਈਨਾ ਦੀ ਡੋਰ ਅਜੇ ਵੀ ਵਿਕ ਰਹੀ ਹੈ।
ਬਟਾਲਾ: ਮਾਝੇ ਇਲਾਕੇ ਦੇ ਲੋਕ ਲੋਹੜੀ ਦੇ ਤਿਉਹਾਰ ਨੂੰ ਪਤੰਗਬਾਜ਼ੀ ਕਰਕੇ ਖੂਬ ਜੋਸ਼ੋ ਖਰੋਸ਼ ਨਾਲ ਮਨਾਉਂਦੇ ਹਨ। ਮਾਝੇ ਇਲਾਕੇ ਅੰਦਰ ਲੋਹੜੀ ਦੇ ਦਿਨ ਅਸਮਾਨ ਰੰਗ ਬਿਰੰਗੀਆਂ ਪਤੰਗਾ ਨਾਲ ਭਰਿਆ ਨਜਰ ਆਉਂਦਾ ਹੈ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਇਸਦੀ ਤਿਆਰੀ ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਪਤੰਗਬਾਜ਼ੀ ਵਿੱਚ ਡੋਰ ਅਹਿਮ ਰੋਲ ਨਿਭਾਉਂਦੀ ਹੈ ਅਤੇ ਪਤੰਗਬਾਜ਼ ਤਿੱਖੀ ਤੋਂ ਤਿੱਖੀ ਡੋਰ ਲੈਣਾ ਪਸੰਦ ਕਰਦੇ ਹਨ ਪਰ ਇਸ ਸਮੇਂ ਖਤਰਨਾਕ ਚਾਈਨਾ ਪਲਾਸਟਿਕ ਡੋਰ ਨੇ ਬਜਾਰ ਅੰਦਰ ਆਪਣਾ ਮੱਕੜ ਜਾਲ ਇਸ ਕਦਰ ਵਿਛਾ ਰਖਿਆ ਹੈ, ਇਸ ਮੱਕੜ ਜਾਲ ਵਿੱਚ ਫਸ ਕੇ ਧਾਗਾ ਡੋਰ ਤਿਆਰ ਕਰਨ ਵਾਲਿਆ ਦਾ ਕਾਰੋਬਾਰ ਖਤਮ ਹੋਣ ਕਿਨਾਰੇ ਪਹੁੰਚ ਚੁੱਕਿਆ ਹੈ। ਬੇਸ਼ਕ ਸਰਕਾਰਾਂ ਵਲੋਂ ਚਾਈਨਾ ਦੀ ਬਣੀ ਇਸ ਪਲਾਸਟਿਕ ਡੋਰ ਜੋ ਕਿ ਬੇਹਦ ਖਤਰਨਾਕ ਹੈ 'ਤੇ ਰੋਕ ਲਗਾ ਰੱਖੀ ਹੈ ਲੇਕਿਨ ਇਹ ਚਾਈਨਾ ਡੋਰ ਅਜੇ ਵੀ ਚੋਰੀ ਛਿਪੇ ਬਜਾਰਾਂ ਅੰਦਰ ਵਿਕ ਰਹੀ ਹੈ।
ਬਟਾਲਾ ਅੰਦਰ ਜੇਕਰ ਗੱਲ ਕੀਤੀ ਜਾਵੇ ਸ਼ੀਸ਼ੇ ਦਾ ਮਾਝਾ ਲਗਾ ਕੇ ਧਾਗਾ ਡੋਰ ਤਿਆਰ ਕਰਨ ਵਾਲਿਆਂ ਅਤੇ ਪਤੰਗਾ ਅਤੇ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਦੀ ਤਾਂ ਓਹਨਾ ਦਾ ਕਹਿਣਾ ਹੈ ਕਿ ਪਹਿਲਾਂ ਨਾਲੋਂ ਹੁਣ ਸਮਾਂ ਬਦਲ ਗਿਆ ਹੈ ਪਤੰਗਬਾਜ਼ ਕਰਨ ਵਾਲੇ ਤੇਜ਼ ਅਤੇ ਤਿੱਖੀ ਡੋਰ ਪਸੰਦ ਕਰਦੇ ਹਨ। ਚਾਈਨਾ ਦੀ ਬਣੀ ਇਹ ਪਲਾਸਟਿਕ ਦੀ ਡੋਰ ਜਿਆਦਾ ਤੇਜ਼ ਅਤੇ ਤਿੱਖੀ ਹੋਣ ਕਾਰਨ ਪਤੰਗਬਾਜ਼ੀ ਦਾ ਸ਼ੋਂਕ ਰੱਖਣ ਵਾਲੇ ਇਸਨੂੰ ਜਿਆਦਾ ਪਸੰਦ ਕਰਦੇ ਹਨ।
ਪਤਾ ਨਹੀਂ ਇਹ ਚਾਈਨਾ ਡੋਰ ਬਨਾਉਣ ਵਾਲੇ ਇਸ ਵਿਚ ਕਿਹੜੇ ਕੈਮੀਕਲ ਪਾਉਂਦੇ ਹਨ ਕਿ ਇਸ ਡੋਰ ਨਾਲ ਉਂਗਲਾਂ ਉਤੇ ਆਏ ਚੀਰੇ ਜਲਦ ਠੀਕ ਨਹੀਂ ਹੁੰਦੇ ਅਤੇ ਅਗਰ ਇਹ ਡੋਰ ਗਿਲੀ ਹੋ ਜਾਵੇ ਤਾਂ ਇਸ ਵਿਚੋਂ ਕਰੰਟ ਵੀ ਦੋੜਨ ਲਗ ਜਾਂਦਾ ਹੈ ਅਤੇ ਇਹ ਡੋਰ ਨਾ ਟੁੱਟਣ ਕਾਰਨ ਕਈ ਵਾਰ ਇਨਸਾਨਾਂ ਨੂੰ ਅਤੇ ਪੰਛੀਆਂ ਨੂੰ ਵੀ ਜ਼ਖਮੀ ਕਰ ਦਿੰਦੀ ਹੈ। ਓਹਨਾਂ ਕਿਹਾ ਕਿ ਸਰਕਾਰਾਂ ਜਦੋਂ ਇਸ ਚਾਈਨਾ ਡੋਰ 'ਤੇ ਰੋਕ ਲਗਾਉਂਦੀ ਹੈ ਤਾਂ ਇਸ ਰੋਕ ਦਾ ਅਸਰ ਕੇਵਲ ਫਾਈਲਾਂ ਅੰਦਰ ਹੀ ਨਜਰ ਆਉਂਦਾ ਹੈ ਬਜਾਰਾਂ ਵਿੱਚ ਤਾਂ ਚੋਰੀ ਛਿਪੇ ਚਾਈਨਾ ਡੋਰ ਵਿਕਦੀ ਹੀ ਰਹਿੰਦੀ ਹੈ। ਜੇਕਰ ਇਸ 'ਤੇ ਰੋਕ ਲਗਾਉਣੀ ਹੈ ਤਾਂ ਸਖ਼ਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ, ਜਿਥੇ ਬਣਦੀ ਹੈ ਜਾਂ ਫਿਰ ਜਿਥੇ ਹੋਲ ਸੇਲ ਵਿਚ ਵਿਕਦੀ ਹੈ ਉੱਥੇ ਹੀ ਰੋਕ ਲਗਾਈ ਜਾਵੇ। ਧਾਗਾ ਡੋਰ ਤਿਆਰ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਕਦੇ ਸਮਾਂ ਸੀ ਕਿ ਲੋਕ ਸਵੇਰ ਤੋਂ ਹੀ ਧਾਗਾ ਡੋਰ ਲਗਵਾਉਣ ਲਈ ਓਹਨਾਂ ਦੇ ਅੱਡਿਆ 'ਤੇ ਲਾਈਨਾਂ ਲਗਾ ਕੇ ਖੜੇ ਹੁੰਦੇ ਸੀ ਪਰ ਹੁਣ ਅਸੀਂ ਗ੍ਰਾਹਕ ਦੀ ਉਡੀਕ ਕਰਦੇ ਹਾਂ।
ਇਹ ਵੀ ਪੜ੍ਹੋ: Weather Report: ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਵੱਧ ਸਕਦੀ ਹੈ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਉੱਥੇ ਹੀ ਪਤੰਗਬਾਜ਼ ਦੇ ਸ਼ੌਕੀਨ ਲੋਕਾਂ ਦਾ ਕਹਿਣਾ ਸੀ ਕਿ ਚਾਈਨਾ ਡੋਰ ਬਹੁਤ ਨੁਕਸਾਨ ਦਾਇਕ ਹੁੰਦੀ ਹੈ ਅਗਰ ਇਸਨੂੰ ਬੰਦ ਕਰਨਾ ਹੈ ਤਾਂ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਪੈਣਗੇ ਜਿਥੋਂ ਇਸਦੀ ਸਪਲਾਈ ਹੁੰਦੀ ਹੈ ਉੱਥੇ ਹੀ ਰੋਕ ਲਗਾਉਣੀ ਪਵੇਗੀ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਪਤੰਗਬਾਜੀ ਲਈ ਧਾਗਾ ਡੋਰ ਵਧੀਆ ਹੈ ਸਾਨੂੰ ਸਭ ਨੂੰ ਇਸਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਅਗਰ ਅਸੀਂ ਚਾਈਨਾ ਡੋਰ ਖਰੀਦਣੀ ਛੱਡ ਦਿਆਂਗੇ ਤਾਂ ਚਾਈਨਾ ਡੋਰ ਬਜ਼ਾਰ ਵਿਚ ਵਿਕਣੀ ਆਪਣੇ ਆਪ ਬੰਦ ਹੋ ਜਾਵੇਗੀ।
(ਭੋਪਾਲ ਸਿੰਘ ਬਟਾਲਾ ਦੀ ਰਿਪੋਰਟ)