Weather Updates: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧੁੰਦ ਜਿਆਦਾ ਵੱਧ ਗਈ ਹੈ ਜਿਸ ਕਰਕੇ ਵਿਜ਼ੀਬਿਲਿਟੀ ਜ਼ੀਰੋ ਹੋ ਗਈ ਹੈ। ਦੂਜੇ ਪਾਸੇ ਦੇਸ਼ ਦੇ ਇਨ੍ਹਾਂ ਸੂਬਿਆਂ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Trending Photos
Weather Updates: ਦੇਸ਼ ਦੇ ਕਈ ਸੂਬਿਆਂ ਵਿਚ ਠੰਡ ਵੱਧ ਗਈ ਹੈ। ਦਸੰਬਰ ਮਹੀਨਾ ਵਿਚ ਉਪਰੀ ਇਲਾਕਿਆਂ ਵਿਚ ਬਰਫਬਾਰੀ ਹੋਣ ਕਰਕੇ ਅਕਸਰ ਠੰਡ ਜਿਆਦਾ ਵੱਧ ਜਾਂਦੀ ਹੈ। ਦੂਜੇ ਪਾਸੇ ਦੱਖਣ ਭਾਰਤ ਦੇ ਕਿ ਸੂਬਿਆਂ ਵਿੱਚ ਬਾਰਿਸ਼ ਅਜੇ ਵੀ ਜਾਰੀ ਹੈ। ਇਸ ਦੇ ਨਾਲ ਦਿੱਲੀ-ਐੱਨਸੀਆਰ ਤੋਂ ਲੈ ਕੇ ਯੂਪੀ-ਬਿਹਾਰ ਤੱਕ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੋਂ ਲੈ ਕੇ ਤੇਲੰਗਾਨਾ ਅਤੇ ਕਰਨਾਟਕ ਤੱਕ ਮੀਂਹ ਪੈ ਸਕਦਾ ਹੈ।
ਆਈਐਮਡੀ (IMD) ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ ਅਤੇ ਭਵਿੱਖਬਾਣੀ ਕਰਨ ਵਾਲਿਆਂ ਨੇ ਅਗਲੇ ਦੋ ਦਿਨਾਂ ਤੱਕ ਇਸ ਦੇ 'ਮਾੜੇ' ਜਾਂ 'ਦਰਮਿਆਨੇ' ਸ਼੍ਰੇਣੀ ਵਿੱਚ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਜਿਸ ਕਰਕੇ ਠੰਡ ਵੱਧ ਦੇ ਆਸਾਰ ਹੋਰ ਵੀ ਵੱਧ ਗਏ ਹਨ।
ਇਹ ਵੀ ਪੜ੍ਹੋ: Sapna choudhary Saree Look: ਸਪਨਾ ਚੌਧਰੀ ਦੀ ਲਾਲ ਸਾੜ੍ਹੀ ਵਿੱਚ ਦਿਖੀ ਕਰਵੀ ਫਿਗਰ, ਵੇਖੋ ਖੂਬਸੂਰਤ ਹਸੀਨ ਤਸਵੀਰਾਂ
ਮੌਸਮ ਵਿਭਾਗ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ (Weather Updates) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਹੋ ਸਕਦਾ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ, ਉੱਤਰਾਖੰਡ ਵਿੱਚ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਸੋਮਵਾਰ ਨੂੰ ਵੀ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਅੱਜ 13 ਦਸੰਬਰ ਨੂੰ ਵੀ ਦੱਖਣੀ ਸੂਬਿਆਂ ਅਤੇ ਮੱਧ ਪ੍ਰਦੇਸ਼ ਵਿੱਚ ਮੀਂਹ ਪੈ ਸਕਦਾ ਹੈ। ਬਿਹਾਰ 'ਚ ਅਗਲੇ ਦੋ-ਤਿੰਨ ਦਿਨਾਂ 'ਚ ਪੱਛਮੀ ਹਵਾਵਾਂ ਦਾ ਅਸਰ ਫਿਰ ਦੇਖਣ ਨੂੰ ਮਿਲੇਗਾ।
ਦੂਜੇ ਪਾਸੇ ਭੋਪਾਲ, ਜਬਲਪੁਰ ਸਮੇਤ ਦਰਜਨਾਂ ਜ਼ਿਲ੍ਹੇ ਜਲਥਲ ਹੋ ਗਏ। ਭੋਪਾਲ 'ਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਬੁਰਹਾਨਪੁਰ, ਹਰਦਾ, ਖੰਡਵਾ, ਖਰਗੋਨ, ਬਰਵਾਨੀ, ਅਲੀਰਾਜਪੁਰ ਅਤੇ ਝਾਬੂਆ ਦੇ 7 ਡਿਵੀਜ਼ਨਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਵਿਭਾਗ ਅਨੁਸਾਰ ਦਸੰਬਰ ਦੇ ਅਖੀਰ ਵਿੱਚ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਦਿਨ ਦੇ ਤਾਪਮਾਨ 'ਚ ਕੋਈ ਗਿਰਾਵਟ ਨਹੀਂ ਆਵੇਗੀ। ਦਿੱਲੀ 'ਚ ਸ਼ੁੱਕਰਵਾਰ ਜਾਂ ਸ਼ਨੀਵਾਰ ਤੱਕ ਵੱਧ ਤੋਂ ਵੱਧ ਤਾਪਮਾਨ 24 ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਤੱਕ ਪਹੁੰਚ ਜਾਵੇਗਾ। ਲੋਕਾਂ ਨੂੰ ਦਿਨ ਵੇਲੇ ਧੁੱਪ ਤੋਂ ਰਾਹਤ ਮਿਲੇਗੀ।