Bathinda News: ਬਠਿੰਡਾ ਦੇ ਪਿੰਡ ਰਾਮਗੜ੍ਹ ਭੁੰਦੜ ਵਿੱਚ ਬੀਤੀ ਰਾਤ ਘਰੇਲੂ ਕਲੇਸ਼ ਕਾਰਨ ਪਤੀ ਨੇ ਕੁਹਾੜੀ ਨਾਲ ਵਾਰ ਕਰਕੇ ਪਤਨੀ ਦਾ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਚੱਲਦੇ ਹੀ ਘਟਨਾ ਸਥਾਨ ਉਪਰ ਪੁਲਿਸ ਪਹੁੰਚੀ ਤੇ ਔਰਤ ਦੀ ਲਾਸ਼ ਖੂਨ ਨਾਲ ਲੱਥ ਪੱਥ ਪਈ ਹੋਈ ਸੀ ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਲਿਆਂਦਾ ਗਿਆ।


COMMERCIAL BREAK
SCROLL TO CONTINUE READING

ਪਿੰਡ ਰਾਮਗੜ੍ਹ ਭੂੰਦੜ ਦੇ ਰਹਿਣ ਵਾਲੇ ਮਨਦੀਪ ਸਿੰਘ ਵੱਲੋਂ ਘਰੇਲੂ ਕਲੇਸ਼ ਕਾਰਨ ਹਰਮਨਪ੍ਰੀਤ ਕੌਰ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰਤ ਦਾ ਕਰੀਬ ਇੱਕ ਦਹਾਕੇ ਪਹਿਲਾਂ ਵਿਆਹ ਹੋਇਆ ਸੀ ਅਤੇ ਮਨਦੀਪ ਸਿੰਘ ਤੇ ਹਰਮਨ ਪ੍ਰੀਤ ਕੌਰ ਦੇ ਦੋ ਬੱਚੇ ਸਨ। ਪੁਲਿਸ ਵੱਲੋਂ ਮ੍ਰਿਤਕ ਹਰਮਨਪ੍ਰੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।


ਹਰਮਨ ਪ੍ਰੀਤ ਕੌਰ ਦੇ ਚਾਚੇ ਦੇ ਲੜਕੇ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਵੱਲੋਂ ਉਨ੍ਹਾਂ ਦੀ ਭੈਣ ਹਰਮਨਪ੍ਰੀਤ ਕੌਰ ਦਾ ਕੁਹਾੜੀ ਮਾਰ ਕੇ ਕਤਲ ਕੀਤਾ ਗਿਆ ਹੈ ਪਰ ਹਾਲੇ ਤੱਕ ਇਸ ਘਟਨਾ ਪਿਛਲੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਨਾ ਹੀ ਘਰੇਲੂ ਕਲੇਸ਼ ਸਬੰਧੀ ਹਰਮਨਪ੍ਰੀਤ ਕੌਰ ਵੱਲੋਂ ਉਨ੍ਹਾਂ ਨੂੰ ਕਦੇ ਦੱਸਿਆ ਗਿਆ ਸੀ। 


ਮਨਦੀਪ ਸਿੰਘ ਦੇਰ ਸ਼ਾਮ ਕਰੀਬ ਸੱਤ ਵਜੇ ਘਰ ਆਇਆ ਅਤੇ ਪਤਨੀ ਨਾਲ ਲੜਾਈ-ਝਗੜਾ ਕਰਨ ਲੱਗਾ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਵਧ ਗਈ ਤਾਂ ਮਨਦੀਪ ਸਿੰਘ ਨੇ ਗੁੱਸੇ 'ਚ ਆ ਕੇ ਘਰ ਦੇ ਵਰਾਂਡੇ 'ਚ ਰੱਖੀ ਕੁਹਾੜੀ ਚੁੱਕ ਕੇ ਪਤਨੀ ਦੇ ਸਿਰ 'ਤੇ ਮਾਰ ਦਿੱਤੀ। ਇਸ ਦੌਰਾਨ ਉਸ ਨੇ ਆਪਣੀ ਪਤਨੀ 'ਤੇ ਕਈ ਵਾਰ ਕੀਤੇ, ਜਿਸ ਕਾਰਨ ਹਰਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਔਰਤ ਦੇ ਜ਼ਮੀਨ 'ਤੇ ਡਿੱਗਦੇ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। 


ਇਹ ਵੀ ਪੜ੍ਹੋ : Batala News: ਬਟਾਲਾ 'ਚ ਨਹਾਉਂਦੇ ਸਮੇਂ ਵਾਪਰਿਆ ਹਾਦਸਾ! ਸਰਪੰਚ ਸਣੇ ਤਿੰਨ ਵਿਅਕਤੀ ਨਹਿਰ 'ਚ ਰੁੜ੍ਹੇ


ਉਧਰ ਦੂਸਰੇ ਪਾਸੇ ਥਾਣਾ ਕੋਟ ਫੱਤਾ ਪੁਲਿਸ ਦੇ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਕੌਰ ਦੇ ਪਤੀ ਮਨਦੀਪ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ : Fazilka News: ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਪਿਤਾ-ਪੁੱਤਰ ਦੀ ਹੱਤਿਆ ਦਾ ਮਾਮਲਾ; 3 ਗ੍ਰਿਫ਼ਤਾਰ