Batala News: ਬਟਾਲਾ 'ਚ ਨਹਾਉਂਦੇ ਸਮੇਂ ਵਾਪਰਿਆ ਹਾਦਸਾ! ਸਰਪੰਚ ਸਣੇ ਤਿੰਨ ਵਿਅਕਤੀ ਨਹਿਰ 'ਚ ਰੁੜ੍ਹੇ
Advertisement
Article Detail0/zeephh/zeephh2344217

Batala News: ਬਟਾਲਾ 'ਚ ਨਹਾਉਂਦੇ ਸਮੇਂ ਵਾਪਰਿਆ ਹਾਦਸਾ! ਸਰਪੰਚ ਸਣੇ ਤਿੰਨ ਵਿਅਕਤੀ ਨਹਿਰ 'ਚ ਰੁੜ੍ਹੇ

Batala News:  ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ’ਚ ਨਹਾ ਰਹੇ ਤਿੰਨ ਲੋਕਾ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਨੂੰ ਬਚਾਉਂਦੇ ਹੋਏ ਦੋ ਵਿਅਕਤੀ ਵੀ ਪਾਣੀ ’ਚ ਰੁੜ੍ਹ ਗਏ।

 

Batala News: ਬਟਾਲਾ 'ਚ ਨਹਾਉਂਦੇ ਸਮੇਂ ਵਾਪਰਿਆ ਹਾਦਸਾ! ਸਰਪੰਚ ਸਣੇ ਤਿੰਨ ਵਿਅਕਤੀ ਨਹਿਰ 'ਚ ਰੁੜ੍ਹੇ

Batala News/ਅਵਤਾਰ ਸਿੰਘ: ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮ ਅਪਰਬਾਰੀ ਦੁਆਬ ਨਹਿਰ ਚ ਨਹਾ ਰਹੇ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਭਾਰਥਵਾਲ ਰਣਬੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਜਿਸ ਨੂੰ ਬਚਾਉਣ ਵਾਸਤੇ ਉਸਦੇ ਤਿੰਨ ਸਾਥੀ ਮੁਖੋ, ਕਰਤਾਰ ਸਿੰਘ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਖੁੱਦ ਵੀ ਰੁੜ੍ਹ ਗਏ। ਇੰਨ੍ਹਾਂ ਸਰਪੰਚ ਨੂੰ ਬਚਾਉਂਦਿਆਂ ਦੋ ਜਾਣੇ ਪਾਣੀ ਦੇ ਤੇਜ ਵਹਾਅ ਨਾਲ ਪਾਣੀ ਵਿੱਚ ਰੁੜ ਗਏ। ਤਿੰਨਾਂ ਦੀ ਭਾਲ ਜਾਰੀ ਹੈ।

ਜਦੋਂ ਆਸ-ਪਾਸ ਦੇ ਲੋਕਾਂ ਨੇ ਤਿੰਨਾਂ ਨੂੰ ਡੁੱਬਦੇ ਦੇਖਿਆ ਤਾਂ ਪ੍ਰਸ਼ਾਸਨ ਨੇ ਤੁਰੰਤ ਪਾਣੀ ਬੰਦ ਕਰ ਦਿੱਤਾ। ਮੌਕੇ 'ਤੇ ਗੋਤਾਖੋਰਾਂ ਨੂੰ ਬੁਲਾ ਕੇ ਸਰਪੰਚ ਸਮੇਤ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਮੱਖਣ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: Chikungunya in Rainy Season: ਬਰਸਾਤ 'ਚ ਕਿਉਂ ਹੁੰਦਾ ਹੈ ਚਿਕਨਗੁਨੀਆ, ਜੇ ਤੁਸੀਂ ਬਚਣਾ ਚਾਹੁੰਦੇ ਹੋ, ਤਾਂ ਅਪਨਾਓ ਇਹ ਘਰੇਲੂ ਨੁਸਖੇ

ਉਨ੍ਹਾਂ ਦੱਸਿਆ ਕਿ ਨਹਿਰ ਦੇ ਕਿਨਾਰੇ ਪੱਕੇ ਹੋਣ ਕਾਰਨ ਉਸ ਦਾ ਹੱਥ ਨਹੀਂ ਲੱਗਾ ਜਿਸ ਕਾਰਨ ਉਹ ਪਾਣੀ ਵਿੱਚ ਡੁੱਬਦਾ ਰਿਹਾ ਪਰ ਉਸ ਦੇ ਸਾਥੀਆਂ ਨੇ ਉਸ ਦੀ ਪੱਗ ਉਤਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਪੱਗੜੀ ਨਾਲ ਗੱਲ ਨਹੀਂ ਬਣੀਤਾਂ ਉਹਨਾਂ ਨੇ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਛਾਲ ਮਾਰ  ਦਿੱਤੀ ਅਤੇ ਉਹ ਵੀ ਡੁੱਬ ਗਏ।

ਇਹ ਵੀ ਪੜ੍ਹੋ: Most Followed Leader On Twitter: PM ਮੋਦੀ ਬਣੇ 'ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ

 

Trending news