Retreat Ceremony: ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਰੋਜਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਅੱਜ ਤੋਂ ਸ਼ਾਮ 6.30 ਵਜੇ ਹੋ ਗਿਆ ਹੈ। ਗਰਮੀਆਂ ਦੇ ਮੌਸਮ ਵਿਚ ਲਗਾਤਾਰ ਆ ਰਹੀ ਤਬਦੀਲੀ ਤੇ ਵਧ ਰਹੀ ਗਰਮੀ ਦੇ ਕਾਰਨ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਵੱਲੋਂ ਦੋਵੇਂ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ਉਤੇ ਖੜ੍ਹੇ ਹੋ ਕੇ ਆਪਸੀ ਫਲੈਗ ਮੀਟਿੰਗ ਕਰਕੇ ਦੋਵੇਂ ਪਾਸਿਓਂ ਸਹਿਮਤੀ ਪ੍ਰਗਟ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ। ਇਨੀਂ ਦਿਨੀ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਅਤੇ ਹੀਟ ਵੇਵ ਵੀ ਜਾਰੀ ਕੀਤਾ ਗਿਆ ਹੈ।