ਪਿਆਕੜਾਂ ਲਈ ਵੱਡਾ ਝਟਕਾ; ਦਿੱਲੀ `ਚ ਤਿੰਨ ਦਿਨ ਨਹੀਂ ਮਿਲੇਗੀ ਸ਼ਰਾਬ
Delhi MCD Election: ਦਿੱਲੀ `ਚ ਤਿੰਨ ਦਿਨ ਸ਼ਰਾਬ ਦੀ ਵਿਕਰੀ `ਤੇ ਪਾਬੰਦੀ ਰਹੇਗੀ। ਇਹ ਐਲਾਨ ਦਿੱਲੀ ਦੇ ਆਬਕਾਰੀ ਵਿਭਾਗ ਨੇ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ `ਚ ਨਗਰ ਨਿਗਮ ਦੇ 250 ਵਾਰਡਾਂ ਲਈ ਵੋਟਾਂ ਪੈਣੀਆਂ ਹਨ, ਜਿਸ ਕਰਕੇ ਸ਼ਰਾਬ ਦੀ ਵਿਕਰੀ `ਤੇ ਪਾਬੰਦੀ ਰਹੇਗੀ।
Ban on liquor in Delhi: ਦਿੱਲੀ 'ਚ ਤਿੰਨ ਦਿਨ ਡਰਾਈ ਡੇਅ ਰਹੇਗਾ। ਇਸ ਦਾ ਮਤਲਬ ਇਹ ਹੈ ਕਿ ਯਾਨੀ ਰਾਜਧਾਨੀ (Ban on liquor in Delhi) ਵਿੱਚ ਤਿੰਨ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਆਬਕਾਰੀ ਵਿਭਾਗ ਨੇ MCD ਚੋਣਾਂ (Delhi MCD Election) ਦੇ ਮੱਦੇਨਜ਼ਰ ਸ਼ੁੱਕਰਵਾਰ ਤੋਂ ਐਤਵਾਰ ਤੱਕ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਨਗਰ ਨਿਗਮ ਦੇ 250 ਵਾਰਡਾਂ ਵਿੱਚ 4 ਦਸੰਬਰ ਯਾਨੀ ਐਤਵਾਰ ਨੂੰ ਵੋਟਿੰਗ ਹੋਣੀ ਹੈ। ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ।
ਅਜਿਹੇ 'ਚ 7 ਦਸੰਬਰ ਨੂੰ ਡਰਾਈ ਡੇਅ ਹੋਵੇਗਾ, ਯਾਨੀ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿੱਲੀ ਆਬਕਾਰੀ ਵਿਭਾਗ ਦੇ ਕਮਿਸ਼ਨਰ ਕ੍ਰਿਸ਼ਨ ਮੋਹਨ ਉੱਪੂ ਨੇ ਬੁੱਧਵਾਰ ਨੂੰ ਦੱਸਿਆ ਕਿ ਆਬਕਾਰੀ ਨਿਯਮ 2010 ਦੇ ਨਿਯਮ 52 ਦੇ ਤਹਿਤ 2 ਤੋਂ 4 ਦਸੰਬਰ ਅਤੇ 7 ਦਸੰਬਰ ਨੂੰ ਡਰਾਈ ਡੇਅ ਹੋਵੇਗਾ।
ਡਰਾਈ ਡੇਅ
ਡਰਾਈ ਡੇਅ ਉਹ ਦਿਨ ਹੁੰਦੇ ਹਨ ਜਦੋਂ ਸਰਕਾਰ ਦੁਕਾਨਾਂ, ਕਲੱਬਾਂ, ਬਾਰਾਂ ਵਿੱਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੰਦੀ ਹੈ।
ਇਹ ਵੀ ਪੜ੍ਹੋ: Benefits of dragon fruit: ਕਈ ਬੀਮਾਰੀਆਂ ਤੋਂ ਦੂਰ ਰੱਖਣ 'ਚ ਡਰੈਗਨ ਫਰੂਟ ਹੈ ਫ਼ਾਇਦੇਮੰਦ, ਜਾਣੋ ਕੀ ਇਸਦੇ ਲਾਭ
ਵਿਭਾਗ ਵੱਲੋਂ (Excise Department) ਜਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਦਿੱਲੀ 'ਚ ਸ਼ੁੱਕਰਵਾਰ 2 ਦਸੰਬਰ ਨੂੰ ਸ਼ਾਮ 5.30 ਵਜੇ ਤੋਂ 4 ਦਸੰਬਰ ਨੂੰ ਸ਼ਾਮ 5.30 ਵਜੇ ਤੱਕ ਡਰਾਈ ਡੇਅ ਹੋਵੇਗਾ। ਇੰਨਾ ਹੀ ਨਹੀਂ, 7 ਦਸੰਬਰ ਨੂੰ ਡ੍ਰਾਈ ਡੇ ਯਾਨੀ (Delhi MCD Election) ਨਤੀਜਿਆਂ ਦਾ ਪੂਰਾ ਦਿਨ ਰਹੇਗਾ। ਯਾਨੀ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਹੋਵੇਗੀ। ਦਿੱਲੀ ਨਗਰ ਨਿਗਮ ਚੋਣਾਂ ਲਈ 4 ਦਸੰਬਰ ਨੂੰ ਵੋਟਾਂ ਪੈਣਗੀਆਂ। ਇਸ ਚੋਣ ਵਿੱਚ 1336 ਉਮੀਦਵਾਰ ਮੈਦਾਨ ਵਿੱਚ ਹਨ।
ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਚੋਣਾਂ (Delhi MCD Election) ਲਈ 4 ਦਸੰਬਰ ਨੂੰ ਵੋਟਿੰਗ ਹੋਣੀ ਹੈ। ਇਸ ਵਾਰ ਦੇਸ਼ ਦੀਆਂ ਤਿੰਨ ਪਾਰਟੀਆਂ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਮੈਦਾਨ ਵਿੱਚ ਆਹਮੋ-ਸਾਹਮਣੇ ਹਨ। ਚੋਣਾਂ ਵਿੱਚ 1349 ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਵਿੱਚ 55 ਹਜ਼ਾਰ ਈਵੀਐਮ ਦੀ ਵਰਤੋਂ ਕੀਤੀ ਜਾਵੇਗੀ। 250 ਵਾਰਡਾਂ ਵਿੱਚੋਂ 42 ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹਨ।