Vegetable Price Rise: ਸਬਜ਼ੀਆਂ ਦੇ ਵਧਦੇ ਭਾਅ ਨੇ ਮਿਡਲ ਕਲਾਸ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਸੀ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਟਮਾਟਰ 250 ਤੋਂ 300 ਪ੍ਰਤੀ ਕਿਲੋ ਵਿਕ ਰਿਹਾ ਹੈ। ਟਮਾਟਰ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਤੜਕਾ ਲਗਾਉਣਾ ਕਾਫੀ ਮਹਿੰਗਾ ਹੋ ਚੁੱਕਾ ਹੈ। ਟਮਾਟਰਾਂ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਚੁੱਕੀਆਂ ਹਨ। ਇਸ ਕਾਰਨ ਲੋਕ ਮਹਿੰਗਾਈ ਦੀ ਮਾਰ ਥੱਲੇ ਆ ਰਹੇ ਹਨ।

 

ਬਠਿੰਡਾ ਦੀ ਸਬਜ਼ੀ ਮੰਡੀ ਵਿਚ ਸਬਜ਼ੀਆਂ ਖਰੀਦ ਰਹੇ ਲੋਕਾਂ ਦਾ ਕਹਿਣਾ ਹੈ ਸਬਜ਼ੀ ਦੇ ਭਾਅ ਅਸਮਾਨ ਛੂਹਣ ਲੱਗ ਪਏ ਹਨ। ਸਬਜ਼ੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਹੀ ਹੈ। ਇਸ ਨਾਲ ਘਰ ਦਾ ਬਜਟ ਵੀ ਹਿੱਲ ਗਿਆ ਹੈ ਟਮਾਟਰ 180 ਮਟਰ 150 ਰੁਪਏ ਕਿਲੋ ਵਿਕ ਰਹੇ ਹਨ। ਦੂਜੇ ਪਾਸੇ ਸਬਜ਼ੀ ਮੰਡੀ ਦੇ ਪ੍ਰਧਾਨ ਮਹਿੰਦਰ ਕੁਮਾਰ ਦਾ ਕਹਿਣਾ ਹੈ ਹਿਮਾਚਲ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਰਸਤੇ ਟੁੱਟ ਗਏ ਹਨ ਤੇ ਸਬਜ਼ੀ ਤੇ ਫਲ ਬਾਕੀ ਸੂਬਿਆਂ ਅਤੇ ਸ਼ਹਿਰਾਂ ਵਿੱਚ ਨਹੀਂ ਪਹੁੰਚ ਰਹੀਆਂ ਜਿਸ ਕਾਰਨ ਕਰਕੇ ਸਬਜ਼ੀ ਮਹਿੰਗੀ ਹੋ ਗਈ ਹੈ ਅਤੇ ਇਨ੍ਹਾਂ ਦੋ ਮਹੀਨਿਆਂ ਵਿੱਚ ਹਰ ਸਾਲ ਸਬਜ਼ੀ ਮਹਿੰਗੀ ਜ਼ਰੂਰ ਹੁੰਦੀ ਹੈ ਮੇਰੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਸਬਜ਼ੀ ਆਪਣੇ ਖੇਤਾਂ ਵਿਚ ਜ਼ਰੂਰ ਲਾਵਣ ਤਾਂ ਜੋ ਸਬਜ਼ੀ ਦੇ ਰੇਟ ਠੀਕ ਰਹਿ ਸਕਣ।

 

ਬਠਿੰਡਾ ਮੰਡੀ 'ਚ ਸਬਜ਼ੀ ਦੇ ਰੇਟ

 

ਟਮਾਟਰ- 180 ਰੁਪਏ ਕਿਲੋ

ਲਸਣ- 200 ਰੁਪਏ ਕਿਲੋ

ਅਦਰਕ- 150 ਰੁਪਏ ਕਿਲੋ

ਗੋਭੀ- 80 ਰੁਪਏ ਕਿਲੋ

ਪਿਆਜ਼- 40 ਰੁਪਏ ਕਿਲੋ

ਆਲੂ- 20 ਰੁਪਏ ਕਿਲੋ

ਕੱਦੂ- 30 ਰੁਪਏ ਕਿਲੋ

ਤੋਰੀ- 30 ਰੁਪਏ ਕਿਲੋ

ਭਿੰਡੀ- 40 ਰੁਪਏ ਕਿਲੋ

 

ਮੋਗਾ 'ਚ ਸਬਜ਼ੀਆਂ ਦੇ ਰੇਟ

 

ਟਮਾਟਰ- 150 ਰੁਪਏ ਕਿਲੋ

ਅਦਰਕ- 160 ਰੁਪਏ ਕਿਲੋ

ਲਸਣ- 180 ਰੁਪਏ ਕਿਲੋ

ਮਟਰ- 100 ਰੁਪਏ ਕਿਲੋ

ਸ਼ਿਮਲਾ ਮਿਰਚ- 100 ਰੁਪਏ ਕਿਲੋ

ਫਲੀਆਂ- 80 ਰੁਪਏ ਕਿਲੋ

ਗੋਭੀ- 60 ਰੁਪਏ ਕਿਲੋ

ਕੱਦੂ- 40 ਰੁਪਏ ਕਿਲੋ

ਕਰੇਲਾ- 40 ਰੁਪਏ ਕਿਲੋ

ਭਿੰਡੀ- 40 ਰੁਪਏ ਕਿਲੋ

ਬੈਂਗਣ- 50 ਰੁਪਏ ਕਿਲੋ

ਆਰਗੈਨਿਕ ਖੀਰਾ-50 ਰੁਪਏ ਕਿਲੋ

ਪਿਆਜ਼- 25 ਰੁਪਏ ਕਿਲੋ

ਆਲੂ- 15 ਰੁਪਏ ਕਿਲੋ

 

ਬਰਨਾਲਾ 'ਚ ਸਬਜ਼ੀਆਂ ਦੇ ਰੇਟ
 

ਟਮਾਟਰ- 240 ਰੁਪਏ ਕਿਲੋ

ਮਟਰ- 200 ਰੁਪਏ ਕਿਲੋ

ਸ਼ਿਮਲਾ ਮਿਰਚ- 200 ਰੁਪਏ ਕਿਲੋ

ਨਿੰਬੂ- 120 ਰੁਪਏ ਕਿਲੋ

ਭਿੰਡੀ- 70 ਰੁਪਏ ਕਿਲੋ

ਫਲੀਆਂ- 150 ਰੁਪਏ ਕਿਲੋ

ਖੀਰਾ- 60 ਰੁਪਏ ਕਿਲੋ

 

ਚੰਡੀਗੜ੍ਹ ਮੰਡੀ 'ਚ ਸਬਜ਼ੀਆਂ ਦੇ ਰੇਟ

 

ਟਮਾਟਰ- 200 ਰੁਪਏ ਕਿਲੋ

ਸ਼ਿਮਲਾ ਮਿਰਚ- 40 ਰੁਪਏ ਕਿਲੋ

ਲਸਣ- 140 ਰੁਪਏ ਕਿਲੋ

ਆਲੂ- 20 ਰੁਪਏ ਕਿਲੋ

 

ਲੁਧਿਆਣਾ 'ਚ ਸਬਜ਼ੀਆਂ ਦੇ ਰੇਟ

 

ਸ਼ਿਮਲਾ ਮਿਰਚ- 120 ਰੁਪਏ ਕਿਲੋ

ਗੋਭੀ- 80 ਰੁਪਏ

ਟਮਾਟਰ- 150 ਰੁਪਏ ਕਿਲੋ