Kapurthala News (ਚੰਦਰ ਮੜੀਆ): ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਰਜਿਸਟ੍ਰੇਸ਼ਨ ਕਾਊਂਟਰ ਉਤੇ ਸਿਸਟਮ ਡਾਊਨ ਹੋਣ ਕਾਰਨ ਸੈਂਕੜੇ ਮਰੀਜ਼ਾਂ ਨੂੰ ਅੱਤ ਦੀ ਗਰਮੀ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਪਰਚੀ ਕਟਵਾਉਣ ਲਈ ਕਈ-ਕਈ ਘੰਟੇ ਲਾਈਨ ਵਿੱਚ ਇੰਤਜ਼ਾਰ ਕਰਨਾ ਪਿਆ। ਚਰਚਾ ਹੈ ਕਿ ਇਹ ਸਿਸਟਮ ਪੂਰ ਪੰਜਾਬ ਵਿੱਚ ਹੀ ਡਾਊਨ ਹੈ।


COMMERCIAL BREAK
SCROLL TO CONTINUE READING

ਹਾਲਾਂਕਿ ਐਸਐਮਓ ਡਾ. ਸੰਦੀਪ ਧਵਨ ਨੇ ਦੱਸਿਆ ਕਿ ਇਹ ਸਿਸਟਮ ਚੰਡੀਗੜ੍ਹ ਤੋਂ ਡਾਊਨ ਸੀ ਜੋ ਕਿ ਅੱਧੇ ਘੰਟੇ ਬਾਅਦ ਠੀਕ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਲਾਈਨਾਂ ਵਿੱਚ ਲੱਗੇ ਮਰੀਜ਼ਾਂ ਦਾ ਕਹਿਣਾ ਸੀ ਕਿ ਉਹ ਸਵੇਰ ਤੋਂ ਪਰਚੀ ਕਟਵਾਉਣ ਲਈ ਲਾਈਨ ਵਿੱਚ ਲੱਗੇ ਹਨ ਅਤੇ ਸਿਸਟਮ ਡਾਊਨ ਹੀ ਦੱਸਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਅੱਜ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਖੋਖਲੇ ਸਾਬਿਤ ਹੁੰਦੇ ਦਿਸੇ।


ਇਸ ਕਾਰਨ ਰਜਿਸਟ੍ਰੇਸ਼ਨ ਕਾਊਂਟਰ ਉਤੇ ਸਿਸਟਮ ਪੂਰੇ ਪੰਜਾਬ ਵਿੱਚ ਠੱਪ ਚੱਲ ਰਿਹਾ ਹੈ। ਕਪੂਰਥਲਾ ਸਿਵਲ ਹਸਪਤਾਲ ਵਿੱਚ ਲੋਕ ਦੂਰ ਦੇ ਪਿੰਡਾਂ ਤੋਂ ਸਵੇਰ ਤੋਂ ਲਾਈਨ ਵਿੱਚ ਲੱਗ ਕੇ ਪਰਚੀ ਕਟਵਾਉਣ ਦੀ ਉਡੀਕ ਕਰ ਰਹੇ ਸਨ ਪਰ ਸਿਸਟਮ ਡਾਊਨ ਹੋਣ ਕਾਰਨ ਪਰਚੀ ਨਹੀਂ ਬਣ ਰਹੀ ਸੀ। ਅਜਿਹੇ ਹੀ ਹਾਲਾਤ ਜਲੰਧਰ ਤੋਂ ਵੀ ਸਾਹਮਣੇ ਆਏ ਹਨ।


ਇਹ ਵੀ ਪੜ੍ਹੋ : Sidhu Moosewala Death Anniversary: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਹੈ ਦੂਜੀ ਬਰਸੀ


ਦੂਜੇ ਪਾਸੇ ਐਸਐਮਓ ਡਾ. ਸੰਦੀਪ ਧਵਨ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਇਹ ਸਿਸਟਮ ਡਾਊਨ ਹੈ। ਜਲਦ ਹੀ ਸਿਸਟਮ ਠੀਕ ਹੋ ਜਾਵੇਗਾ। ਇਸ ਤੋਂ ਬਾਅਦ ਮਰੀਜ਼ਾਂ ਨੂੰ ਢੁੱਕਵੀਂ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਸਿਸਟਮ ਦੇ ਡਾਊਨ ਹੋਣ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਹਾਲ ਹੀ ਵਿੱਚ ਡਾਇਰੈਕਟਰ ਸਿਹਤ ਦੇ ਦੌਰੇ ਦੌਰਾਨ ਵਰਦੀ ਨਾ ਪਾਉਣ ਵਾਲੇ 108 ਐਂਬੂਲੈਂਸ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਕੀ ਇਸ ਸਿਸਟਮ ਦੇ ਡਾਊਨ ਹੋਣ ਕਾਰਨ ਉੱਚ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਹੋਵੇਗੀ?


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ