Rahul Priyanka viral Video: ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਇੰਨੀ ਦਿਨੀ ਭਾਰਤ ਜੋੜੋ ਯਾਤਰਾ 'ਤੇ ਹਨ ਅਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਅਤੇ ਫੋਟੋਆਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਪਸੰਦ ਵੀ ਕਰ ਰਹੇ ਹਨ। ਰਾਹੁਲ ਗਾਂਧੀ ਦਾ ਆਪਣੇ ਪਰਿਵਾਰ ਪ੍ਰਤੀ ਖਾਸ ਲਗਾਅ ਕਿਸੇ ਤੋਂ ਲੁਕਿਆ ਨਹੀਂ ਹੈ। ਉਸ ਨੂੰ ਕਈ ਮੌਕਿਆਂ 'ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਜ਼ਾਕ ਕਰਦੇ ਅਤੇ ਪਿਆਰ ਕਰਦੇ ਦੇਖਿਆ ਗਿਆ ਹੈ।


COMMERCIAL BREAK
SCROLL TO CONTINUE READING

ਇਸ ਦੌਰਾਨ ਭਾਰਤ ਜੋੜੋ ਯਾਤਰਾ (Bharat Jodo Yatra) ਯੂਪੀ ਲਈ ਰਵਾਨਾ ਹੋਈ ਤਾਂ ਕਾਂਗਰਸ ਨੇਤਾ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਇਸ ਵਿੱਚ ਸ਼ਾਮਲ ਹੋਈ। ਇਸ ਦੌਰਾਨ ਰਾਹੁਲ ਨੇ ਭੈਣ ਪ੍ਰਿਯੰਕਾ ਗਾਂਧੀ ਨੂੰ ਪਿਆਰ ਕਰਦੇ ਹੋਏ ਉਨ੍ਹਾਂ ਦੀ ਗੱਲ੍ਹ 'ਤੇ ਕਿਸ ਕੀਤਾ ਅਤੇ ਬੇਹੱਦ ਪਿਆਰ ਕੀਤਾ। ਭੈਣ-ਭਰਾ ਦੇ ਇਸ ਭਾਵੁਕ ਪਲ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ (Rahul Priyanka viral Video) ਨੂੰ ਲੋਕ ਬੇਹੱਦ ਜ਼ਿਆਦਾ ਪਸੰਦ ਕਰ ਰਹੇ ਹਨ ਅਤੇ ਕਾਮੈਂਟਸ ਕਰ ਰਹੇ ਹਨ। 


ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਪੰਜਾਬ ਦੇ ਕਬੱਡੀ ਕੋਚ ਦੀ ਗੋਲੀ ਮਾਰ ਕੇ ਹੱਤਿਆ

ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਭੈਣ (Priyanka Gandhi) ਪ੍ਰਿਅੰਕਾ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਇਕੱਠੇ ਸਟੇਜ ਸਾਂਝੀ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਨੂੰ ਜੱਫੀ ਪਾਈ ਅਤੇ ਗੱਲ੍ਹ 'ਤੇ 'ਕਿਸ' ਕੀਤਾ। ਸਟੇਜ 'ਤੇ ਦੋਵਾਂ ਦੀ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲੀ। ਦੋਵਾਂ ਨੇ ਮੁਸਕਰਾ ਕੇ ਇੱਕ ਦੂਜੇ ਦਾ ਨਿੱਘਾ ਸਵਾਗਤ ਕੀਤਾ।


ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਕਾਂਗਰਸ ਨੇ ਲਿਖਿਆ, 'ਭਰਾ-ਭੈਣ ਦਾ ਸ਼ੁੱਧ ਪਿਆਰ', ਇਸ ਵੀਡੀਓ 'ਚ ਗੀਤ 'ਚਾਰ ਦਿੱਖਾਂ ਜੈਸੀ ਤੁਮ ਹੋ...' ਵੀ ਚੱਲ ਰਿਹਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi) ਨੇ ਆਪਣੇ ਭਰਾ ਅਤੇ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਤਾਰੀਫ ਕੀਤੀ। ਯਾਤਰਾ ਦੇ ਯੂਪੀ 'ਚ ਦਾਖਲ ਹੋਣ ਤੋਂ ਬਾਅਦ ਲੋਨੀ ਬਾਰਡਰ 'ਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ (Priyanka Gandhi) ਪ੍ਰਿਯੰਕਾ ਨੇ ਕਿਹਾ, ''ਰਾਹੁਲ ਗਾਂਧੀ ਨੂੰ ਠੰਡ ਨਹੀਂ ਲੱਗਦੀ ਕਿਉਂਕਿ ਉਨ੍ਹਾਂ ਨੇ ਸੱਚ ਦੀ ਢਾਲ ਪਾਈ ਹੋਈ ਹੈ।''



ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ (Bharat Jodo Yatra) ਭਾਰਤ ਜੋੜੀ ਯਾਤਰਾ ਹੁਣ ਤੱਕ ਲਗਭਗ 3,200 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਹੈ। ਕਾਂਗਰਸ ਦਾ ਦਾਅਵਾ ਹੈ ਕਿ ਰਾਹੁਲ (Rahul Gandhi) ਉਸ ਮੁਕਾਮ ਨੂੰ ਹਾਸਲ ਕਰਨ ਦੇ ਰਾਹ 'ਤੇ ਹਨ, ਜਿਸ ਨੂੰ ਦੇਸ਼ ਦੇ ਇਤਿਹਾਸ 'ਚ ਤੁਰ ਕੇ ਕੋਈ ਵੀ ਭਾਰਤੀ ਸਿਆਸਤਦਾਨ ਹਾਸਲ ਨਹੀਂ ਕਰ ਸਕਿਆ ਹੈ। ਇਹ ਯਾਤਰਾ ਰਿਆਣਾ ਤੋਂ ਬਾਅਦ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਸਮਾਪਤ ਹੋਵੇਗੀ।