Dussehra 2024: ਵਧ ਰਹੀ ਮਹਿੰਗਾਈ ਆਮ ਲੋਕਾਂ ਦੇ ਜੀਵਨ ਵਿਚ ਕਾਫੀ ਜ਼ਿਆਦਾ ਪ੍ਰਭਾਵ ਪਾ ਰਹੀ ਹੈ। ਤਾਂ ਦੂਜੇ ਪਾਸੇ ਤਿਓਹਾਰਾਂ 'ਤੇ ਵੀ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।  ਦੁਸਹਿਰੇ ਦਾ ਤਿਓਹਾਰ ਬੁਰਾਈ 'ਤੇ ਚੰਗਿਆਈ ਦੇ ਪ੍ਰਤੀਕ ਰਾਵਣ, ਕੁੰਭਕਰਨ ਅਤੇ ਮੇਘਨਾਧ ਦੇ ਪੁਤਲਿਆਂ 'ਤੇ ਵੀ ਮਹਿੰਗਾਈ ਨੇ ਵਾਰ ਕੀਤਾ ਹੈ। ਅਸਕਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਈ-ਕਈ ਫੁੱਟ ਲੰਬੇ ਪੁਤਲੇ ਬਣਾਏ ਜਾਂਦੇ ਹਨ। ਇਸ ਮਹਿੰਗਾਈ ਦੇ ਦੌਰਾ ਵਿੱਚ ਇਨ੍ਹਾਂ ਪੁਤਲਿਆ ਦੀ ਉਚਾਈ ਘੱਟ ਗਈ ਹੈ ਅਤੇ ਇਨ੍ਹਾਂ ਦੀ ਕੀਮਤ ਵੀ ਵਧ ਗਈ ਹੈ। ਕੋਟਕਪੂਰਾ 'ਚ ਪਿਛਲੇ ਸਾਲਾਂ 'ਚ 65 ਤੋਂ 70 ਫੁੱਟ ਦੇ ਉੱਚੇ ਪੁਤਲੇ ਬਣਾਏ ਜਾਂਦੇ ਸਨ, ਜੋ ਇਸ ਵਾਰ ਘੱਟ ਕੇ 40 ਫੁੱਟ ਰਹਿ ਗਏ ਹਨ, ਜਿਸ ਦਾ ਕਾਰਨ ਵਧਦੀ ਮਹਿੰਗਾਈ ਦੱਸਿਆ ਜਾ ਰਿਹਾ ਹੈ।


COMMERCIAL BREAK
SCROLL TO CONTINUE READING

ਕੁੰਭਕਰਨ ਅਤੇ ਮੇਘਨਾਦ ਦੇ ਛੋਟੇ ਪੁਤਲੇ ਬਣਾਏ ਗਏ


ਕਾਰੀਗਰ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਦੋ ਅਕਤੂਬਰ ਤੋਂ ਸ਼ੁਰੂ ਕੀਤੇ ਗਏ ਸਨ ਜੋ ਕਿ ਅੱਜ ਦੇਰ ਰਾਤ ਤੱਕ ਬਣਾਏ ਜਾਣਗੇ। ਪੁਤਲੇ ਤਿਆਰ ਕਰ ਰਹੇ ਕਾਰੀਗਰ ਰਾਜਕੁਮਾਰ ਅਤੇ ਉਸ ਦੇ ਬੱਚੇ ਖੁਦ ਇਹ ਪੁਤਲੇ ਬਣਾ ਰਹੇ ਹਨ। ਕਾਰੀਗਰ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ, ਜੋ ਕਿ ਪੀੜ੍ਹੀ ਦਰ ਪੀੜ੍ਹੀ ਚਲਦਾ ਆ ਰਿਹਾ ਹੈ, ਇਸ ਤੋਂ ਇਲਾਵਾ ਉਸ ਦੇ ਬੱਚੇ ਵੀ ਇਹ ਕੰਮ ਸਿੱਖ ਰਹੇ ਹਨ। ਪੁਤਲੇ ਬਣਾਉਣ ਦਾ ਕੰਮ ਜੋ ਵੀ ਸ਼ੁਰੂ ਕੀਤਾ ਗਿਆ ਸੀ ਰਾਤ ਤੱਕ ਪੂਰਾ ਕਰ ਲਿਆ ਜਾਵੇਗਾ। ਇਨ੍ਹਾਂ ਪੁਤਲਿਆਂ 'ਚ ਵਰਤੇ ਜਾਣ ਵਾਲੇ ਪਟਾਕੇ ਆਦਿ ਸਭ ਕੁੱਝ ਫਿੱਟ ਕਰ ਦਿੱਤਾ ਗਿਆ ਹੈ। 


ਪੁਤਲੇ ਬਣਾਉਣ ਦੇ ਖਰਚ ਵਿੱਚ ਵਾਧਾ ਹੋਇਆ


ਕਾਰੀਗਰ ਨੇ ਦੱਸਿਆ ਕਿ ਪਿਛਲੇ ਦੁਸਹਿਰੇ ''ਚ 65 ਤੋਂ 70 ਫੁੱਟ ਦੇ ਕਰੀਬ ਬਣਾਏ ਗਏ ਸਨ ਅਤੇ ਇਸ ਵਾਰ 40 ਫੁੱਟ ਦੇ ਕਰੀਬ ਪੁਤਲੇ ਬਣਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪੁਤਲੇ ਬਣਾਉਣ ਦਾ ਖਰਚ ਕਾਫੀ ਜ਼ਿਆਦਾ ਵੱਧ ਗਿਆ ਹੈ। ਪਟਾਕਿਆਂ ਅਤੇ ਪੁਤਲੇ ਬਣਾਉਣ ਵਾਲੇ ਸਮਾਨ ਦੀਆਂ ਕੀਮਤਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਹਨ। ਜਿਸ ਕਾਰਨ ਪ੍ਰਬੰਧਕਾਂ ਵੱਲੋਂ ਘੱਟ ਉਚਾਈ ਵਾਲੇ ਛੋਟੇ ਪੁਤਲੇ ਹੀ ਬਣਵਾਏ ਗਏ ਹਨ।


ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਇਸ ਪ੍ਰੋਗਰਾਮ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ।