Ravana on Dussehra/ ਸੱਤਪਾਲ ਗਰਗ: ਦੁਸਿਹਰੇ 'ਤੇ ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਅੱਜ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਸ਼ਹਿਰਾਂ ਵਿੱਚ ਰਾਵਣ ਦੇ ਪੁਤਲੇ ਜਲਾਉਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਅਤੇ ਇਸ ਦਾ ਅਸਰ ਪੁਤਲੇ ਬਣਾਉਣ ਵਾਲੇ ਕਾਰੀਗਰਾ ਉੱਤੇ ਵੀ ਪੈ ਰਿਹਾ ਹੈ। ਭਾਵੇਂ ਅੱਜ ਪੁਤਲੇ ਬਣਾਉਣ ਵਾਲੇ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਜਿਊਦਾ ਰੱਖਣ ਲਈ ਪੁਤਲੇ ਬਣਾਉਣ ਦਾ ਕੰਮ ਕਰਦੇ ਹਨ ਪਰੰਤੂ ਵਧਦੀ ਰਹੀ ਮਹਿਗਾਈ ਦੇ ਕਾਰਨ ਮਜ਼ਦੂਰੀ ਵੀ ਪੂਰੀ ਨਹੀਂ ਮਿਲਦੀ, ਇਹ ਕਹਿਣਾ ਹੈ ਕਾਰੀਗਰ ਦਾ। 


COMMERCIAL BREAK
SCROLL TO CONTINUE READING

ਕੁਝ ਸਮਾਂ ਪਹਿਲਾ ਸ਼ਹਿਰਾਂ ਵਿੱਚ ਦੁਸਿਹਰੇ ਦਾ ਤਿਉਹਾਰ ਮੌਕੇ ਉੱਤੇ ਕਾਫੀ ਰੌਣਕਾਂ ਦੇਖਣ ਨੂੰ ਮਿਲਦੀਆਂ ਸਨ ਪਰੰਤੂ ਸਮੇਂ- ਸਮੇਂ ਦੇ ਨਾਲ ਸੋਸ਼ਲ ਮੀਡੀਆ ਦੇ ਪ੍ਰਸ਼ਾਰ ਤੋਂ ਬਾਅਦ ਲੋਕਾਂ ਵਿੱਚ ਦਸਿਹਰੇ ਦੇ ਤਿਉਹਾਰ ਵਾਲੇ ਦਿਨ ਜਲਾਏ ਜਾਣ ਵਾਲੇ ਰਾਵਣ ਦੇ ਪੁਤਲੇ ਦਾ ਰੁਝਾਨ ਦੇ ਘੱਟ ਜਾਣ ਕਾਰਨ ਪੁਤਲੇ ਬਣਾਊਣ ਵਾਲੇ ਕਾਰੀਗਰਾਂ ਦੇ ਕਾਰੋਬਾਰ ਮੰਦੀ ਦੋ ਦੌਰ ਵਿੱਚ ਆ ਗਏ ਜਿਨਾਂ ਨੂੰ ਸਿਰਫ਼ ਕੁਝ ਪੁਤਲੇ ਬਣਾਉਣ ਦਾ ਕੰਮ ਹੀ ਮਿਲਣ ਕਾਰਨ ਉਨਾਂ ਨੂੰ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾਂ ਅੋਖਾ ਹੋ ਗਿਆ। ਪਾਤੜਾਂ ਵਿੱਚ ਪੁਤਲੇ ਬਣਾਉਣ ਵਾਲੇ ਕਾਰੀਗਰਾ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਉਹ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਜਿਊਦਾ ਰੱਖਣ ਲਈ ਹੀ ਪੁਤਲੇ ਬਣਾਉਦੇ ਹਨ। 


ਇਹ ਵੀ ਪੜ੍ਹੋ: Shardiya Navratri Ashtami 2024: ਅੱਜ ਸ਼ਾਰਦੀਆ ਨਵਰਾਤਰੀ ਦੀ ਅਸ਼ਟਮੀ ਨਵਮੀ, ਜਾਣੋ ਕੰਨਿਆ ਪੂਜਾ ਦਾ ਸਮਾਂ ਅਤੇ ਤਰੀਕਾ
 


ਪਹਿਲਾ ਉਨਾਂ ਦੇ ਦਾਦਾ ਅਤੇ ਪਿਤਾ ਵੀ ਪੁਤਲੇ ਬਣਾਊਣ ਦਾ ਕੰਮ ਕਰਦੇ ਸਨ ਪਰੰਤੂ ਅਜੋਕੇ ਸਮੇ਼ ਚ ਪੁਤਲੇ ਬਣਾਉਣ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ ਜਦੋਂ ਕਿ ਪੁਰਾਣੇ ਸਮੇਂ ਚ 3, ਮਹੀਨੇ ਪਹਿਲਾ ਪੁਤਲੇ ਬਣਾਉਣ ਦੇ ਆਰਡਰ ਬੁੱਕ ਹੁੰਦੇ ਸਨ ਅਤੇ ਉਸ ਸਮੇਂ ਪੈਸੇ ਵੀ ਪੂਰੇ ਮਿਲਦੇ ਸਨ ਪਰੰਤੂ ਅੱਜ ਵਧਦੀ ਮਹਿਗਾਈ ਅਤੇ ਪੁਤਲੇ ਬਣਾਉਣ ਦਾ ਕੰਮ ਘੱਟ ਜਾਣ ਕਾਰਨ ਉਨਾਂ ਦੀ ਦਿਹਾੜੀ ਵੀ ਪੂਰੀ ਨਹੀਂ ਹੁੰਦੀ । ਇਸ ਵਾਰ ਉਨਾਂ ਨੂੰ ਤਿੰਨ ਪੁਤਲੇ ਬਣਾਉਣ ਦਾ ਕੰਮ ਮਿਲਿਆ ਜਿਸ ਨੂੰ ਬਣਾਉਣ ਲਈ 20 ਦਿਨ ਦਾ ਸਮਾਂ ਲੱਗਦਾ ਹੈ ਜਿਸ ਨੂੰ ਬਣਾਉਣ ਲਈ ਪੰਜ ਤੋਂ ਸੱਤ ਆਦਮੀ ਲੱਗਦੇ ਹਨ। ਜਿਨ੍ਹਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਮਿਲਦੀ। ਆਉਣ ਵਾਲੇ ਸਮੇਂ ਵਿੱਚ ਰੁਝਾਨ ਘੱਟਣ ਨਾਲ ਪੁਤਲੇ ਬਣਾਉਣ ਵਾਲੇ ਕਾਰੀਗਰ ਦਾ ਕਾਰੋਬਾਰ ਨਾ ਮਾਤਰ ਹੀ ਰਹਿ ਜਾਵੇਗਾ।