Mohali Accident News:  ਸਵੇਰੇ 3 ਵਜੇ ਦੇ ਕਰੀਬ ਫੇਜ਼-7 ਲਾਈਟ ਪੁਆਇੰਟ ਉਤੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਘਰ ਤੋਂ ਨਿਕਲੇ ਐਕਟਿਵਾ ਸਵਾਰ ਬਜ਼ੁਰਗ ਨੂੰ ਬ੍ਰਿਜਾ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਸਵਾਰ ਅੱਧਾ ਕਿਲੋਮੀਟਰ ਬਜ਼ੁਰਗ ਨੂੰ ਘੜੀਸਦੇ ਹੋ ਲੈ ਗਏ। ਕਾਰ ਬੰਦ ਹੋਣ ਕਾਰਨ ਤਿੰਨ ਮੁੰਡੇ ਫ਼ਰਾਰ ਹੋ ਗਏ।


COMMERCIAL BREAK
SCROLL TO CONTINUE READING

ਚਾਰ ਕੁੜੀਆਂ ਵੀ ਕਾਰ ਵਿੱਚ ਸਵਾਰ ਸਨ ਅਤੇ ਲੋਕਾਂ ਨੇ ਮੌਕੇ ਤੋਂ ਫੜ ਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਚਸ਼ਮਦੀਦਾਂ ਦੇ ਦੱਸਣ ਮੁਤਾਬਕ ਕਾਰ ਬਹੁਤ ਹੀ ਤੇਜ਼ ਸੀ ਤੇ ਬਜ਼ੁਰਗ ਨੂੰ ਹਿੱਟ ਕਰਕੇ ਘੜੀਸਦੀ ਹੋਈ ਲੈ ਗਈ। ਲੋਕਾਂ ਵੱਲੋਂ ਰੌਲਾ ਪਾਉਣ ਉਤੇ ਵੀ ਕਾਰ ਨਹੀਂ ਰੋਕੀ।


ਕਾਰ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਜਦੋਂ ਪਿੱਛਾ ਕਰਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ 3 ਮੁੰਡੇ ਫ਼ਰਾਰ ਹੋ ਗਏ। ਲੋਕਾਂ ਨੇ ਜਦੋਂ ਕੁੜੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਨਾਈਟ ਕਲੱਬ ਵਿੱਚੋਂ ਵਾਪਸ ਆ ਕੇ ਗੇੜੀ ਰੂਟ ਉਤੇ ਨਿਕਲੇ ਸਨ ਤੇ ਹਾਦਸਾ ਕਦੋਂ ਵਾਪਰ ਗਿਆ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਿਆ। ਲੋਕਾਂ ਦੇ ਦੱਸਣ ਮੁਤਾਬਕ ਕੂੜੀਆਂ ਦੇ ਮੂੰਹ ਵਿੱਚੋਂ ਸ਼ਰਾਬ ਦੀ ਸਮੈਲ ਵੀ ਆ ਰਹੀ ਸੀ।


ਪੁਲਿਸ ਨੇ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਘਟਨਾ ਸਥਾਨ ਉਪਰ ਪਹੁੰਚੇ ਮ੍ਰਿਤਕ ਦੇ ਭਰਾ ਤਜਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਐਜੂਕੇਸ਼ਨ ਬੋਰਡ ਵਿੱਚ ਨੌਕਰੀ ਕਰਦੇ ਸਨ ਅਤੇ ਅਗਲੇ ਸਾਲ ਹੀ ਉਨ੍ਹਾਂ ਦੀ ਰਿਟਾਇਰਮੈਂਟ ਸੀ ਅਤੇ ਹਰ ਰੋਜ਼ ਹੀ ਇਹ ਗੁਰਦੁਆਰਾ ਅੰਬ ਸਾਹਿਬ ਵਿੱਚ ਸੇਵਾ ਕਰਨ ਲਈ ਘਰੋਂ ਤਿੰਨ ਸਾਢੇ ਤਿੰਨ ਵਜੇ ਚੱਲ ਪੈਂਦੇ ਸੀ।


ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਐਕਸੀਡੈਂਟ ਹੋ ਗਿਆ ਹੈ। ਉਸ ਦੀ ਮੌਕੇ ਉਪਰ ਹੀ ਮੌਤ ਹੋ ਹੈ। ਜਦੋਂ ਉਨ੍ਹਾਂ ਨੇ ਘਟਨਾ ਸਥਾਨ ਉਤੇ ਆ ਕੇ ਦੇਖਿਆ ਤਾਂ ਰਣਜੀਤ ਸਿੰਘ ਕਾਰ ਵਿੱਚ ਥੱਲੇ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ। ਲਾਸ਼ ਦੋ ਘੰਟੇ ਸੜਕ ਉਤੇ ਹੀ ਪਈ ਰਹੀ ਨਾ ਕੋਈ ਮੌਕੇ ਉਤੇ ਐਂਬੂਲੈਂਸ ਆਈ ਨਾ ਹੀ ਪੁਲਿਸ ਵਾਲਿਆਂ ਨੇ ਲਾਸ਼ ਨੂੰ ਹਸਪਤਾਲ ਪਹੁੰਚਾਇਆ।


ਇਹ ਵੀ ਪੜ੍ਹੋ : Punjab News: ਕੇਂਦਰ ਸਰਕਾਰ ਨੇ ਸਪੀਕਰ ਪੰਜਾਬ ਨੂੰ ਦਿੱਤਾ ਵੱਡਾ ਝਟਕਾ, ਅਮਰੀਕਾ ਜਾਣ ਦੀ ਨਹੀਂ ਦਿੱਤੀ ਇਜਾਜ਼ਤ