Punjab News: ਪੰਜਾਬ ਸਰਕਾਰ ਨੇ ਫਸਲਾਂ ਦੇ ਨੁੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਸਬੰਧੀ ਲਈ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਸੀ। ਪੰਜਾਬ ਸਰਕਾਰ ਦੀ ਮੰਗ ਨੂੰ ਚੋਣ ਕਮਿਸ਼ਨ ਨੇ ਮੰਨ ਲਿਆ ਹੈ। ਅਤੇ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਨ ਸਬੰਧੀ ਆਦੇਸ਼ ਦਿੱਤੇ ਹਨ। ਇਹ ਮਨਜੂਰੀ ਮਿਲਣ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਸਬੰਧੀ ਜਾਰੀ ਕਰ ਸਕਦੀ ਹੈ। ਪਿਛਲੇ ਸਮੇਂ ਵਿੱਚ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ। ਜਿਸ ਨੂੰ ਲੈਕੇ ਕਿਸਾਨਾਂ ਲਗਾਤਾਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਕਿਸਾਨਾਂ ਨੇ ਇੱਕ ਵਫਦ ਵੱਲੋ ਇਸ ਸਬੰਧੀ ਪੰਜਾਬ ਦੇ ਰਾਜਪਾਲ ਦੇ ਨਾਲ ਮੁਲਕਾਤ ਵੀ ਕੀਤੀ ਗਈ ਸੀ।


COMMERCIAL BREAK
SCROLL TO CONTINUE READING

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਵਿਸ਼ੇਸ਼ ਮੁੱਖ ਸਕੱਤਰ ਮਾਲ, ਰਾਹਤ ਅਤੇ ਮੁੜ ਵਸੇਬਾ ਨੇ ਦੱਸਿਆ ਕਿ ਸੂਬਾ ਕਾਰਜਕਾਰਨੀ ਕਮੇਟੀ ਨੇ ਆਪਣੀ 38ਵੀਂ ਮੀਟਿੰਗ ਦੌਰਾਨ ਫਸਲਾਂ ਦੇ ਨੁਕਸਾਨ ਤੋਂ ਪੀੜਤ ਕਿਸਾਨਾਂ ਨੂੰ ਰਾਹਤ ਦੇਣ ਲਈ ਫੰਡ ਵੰਡਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਇੱਕ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ।


ਇਹ ਵੀ ਪੜ੍ਹੋ: Amritsar News: ਸ਼ਰਾਬ ਦੇ ਨਸ਼ੇ 'ਚ ਧੁੱਤ ਸਬ ਇੰਸਪੈਕਟਰ ਇੱਕ ਘਰ ਵਿੱਚ ਵੜ੍ਹਿਆ, ਮਹਿਲਾਵਾਂ ਤੋਂ ਪੈਸੇ ਮੰਗੇ


SEC ਨੇ 7 ਕਰੋੜ 59 ਲੱਖ 22 ਹਜ਼ਾਰ ਅਤੇ  9 ਲੱਖ 71 ਹਜ਼ਾਰ 508 ਸੋ ਅਤੇ  SDRF ਫੰਡਾਂ ਵਿੱਚੋਂ  2 ਕਰੋੜ 53 ਲੱਖ 82 ਹਜ਼ਾਰ ਅਤੇ  4 ਕਰੋੜ 98 ਲੱਖ 41 ਹਜ਼ਾਰ 710 ਸੋ SEC ਨੇ ਰੁਪਏ ਜਾਰੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 51 ਲੱਖ 95 ਹਜ਼ਾਰ 137 ਸੋ SDRF ਫੰਡਾਂ ਤੋਂ ਅਤੇ ਜ਼ਿਲ੍ਹਾ ਸੰਗਰੂਰ ਲਈ ਰਾਜ ਫੰਡਾਂ ਵਿੱਚੋਂ 55 ਲੱਖ 67 ਹਜ਼ਾਰ 430 ਸੋ  SCS ਮਾਲੀਆ ਨੇ ਸੂਚਿਤ ਕੀਤਾ ਹੈ ਕਿ ਰਾਜ ਦੇ ਫੰਡਾਂ ਤੋਂ ਅਦਾ ਕੀਤੇ ਜਾਣ ਵਾਲੇ ਮੁਆਵਜ਼ੇ ਦੀਆਂ ਦਰਾਂ 20.06.2018 ਅਤੇ 06.04.2023 ਨੂੰ ਪਹਿਲਾਂ ਹੀ ਪ੍ਰਵਾਨਿਤ ਹਦਾਇਤਾਂ ਅਨੁਸਾਰ ਲਾਗੂ ਹਨ। ਇਹ ਹਦਾਇਤਾਂ MCC ਲਾਗੂ ਕਰਨ ਤੋਂ ਪਹਿਲਾਂ ਲਾਗੂ ਹਨ।


ਇਹ ਵੀ ਪੜ੍ਹੋ: Punjab Voter List 2024: ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ