Lok Sabha Elections 2024: ਚੋਣ ਕਮਿਸ਼ਨ ਨੇ SDM ਅਮਲੋਹ ਖਿਲਾਫ ਕੀਤੀ ਅਨੁਸ਼ਾਸਨੀ ਕਾਰਵਾਈ
Lok Sabha Elections 2024: ਚੋਣ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਅਮਲੋਹ ਦੇ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਐਸਡੀਐਮ ਅਮਰਦੀਪ ਸਿੰਘ ਥਿੰਦ, ਪੀਸੀਐਸ ਖਿਲਾਫ ਭਾਰਤੀ ਚੋਣ ਕਮਿਸ਼ਨ ਨੇ ਅਨੁਸ਼ਾਸਨੀ ਕਾਰਵਾਈ।
Lok Sabha Elections 2024: ਲੋਕ ਸਭਾ ਚੋਣਾਂ 2024 ਦੌਰਾਨ ਚੋਣ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਅਮਲੋਹ ਦੇ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਐਸਡੀਐਮ ਅਮਰਦੀਪ ਸਿੰਘ ਥਿੰਦ, ਪੀਸੀਐਸ ਖਿਲਾਫ ਭਾਰਤੀ ਚੋਣ ਕਮਿਸ਼ਨ ਨੇ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਅਮਰਦੀਪ ਸਿੰਘ ਥਿੰਦ ਦੀ ਥਾਂ ਕਮਿਸ਼ਨ ਨੇ ਕਰਨਦੀਪ ਸਿੰਘ, ਪੀਸੀਐਸ ਨੂੰ ਅਮਲੋਹ ਦੇ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਐਸਡੀਐਮ ਵੱਜੋਂ ਨਿਯੁਕਤ ਕੀਤਾ ਹੈ ਤਾਂ ਜੋ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਦੇ ਨਾਲ ਹੀ ਅਮਰਦੀਪ ਸਿੰਘ ਥਿੰਦ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਬਾਬਤ ਰਿਪੋਰਟ ਵੀ ਕਮਿਸ਼ਨ ਨੇ ਜਲਦ ਭੇਜਣ ਲਈ ਕਿਹਾ ਹੈ।
19 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਵੋਟਿੰਗ
ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਤਰੀਕਾਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਲੋਕ ਸਭਾ ਚੋਣਾਂ 7 ਪੜਾਵਾਂ ‘ਚ 19 ਅਪ੍ਰੈਲ ਤੋਂ ਕਰਵਾਈਆਂ ਜਾਣਗੀਆਂ, ਜਦਕਿ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ, ਜਿਸ ‘ਚ 21 ਸੂਬਿਆਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਦਕਿ ਦੂਜੇ ਪੜਾਅ ਤਹਿਤ 26 ਅਪ੍ਰੈਲ ਨੂੰ 13 ਸੂਬਿਆਂ ਦੀਆਂ 89 ਸੀਟਾਂ ‘ਤੇ ਵੋਟਿੰਗ ਹੋਵੇਗੀ।
ਇਸੇ ਤਰ੍ਹਾਂ ਤੀਜੇ ਪੜਾਅ ਵਿਚ 7 ਮਈ ਨੂੰ 12 ਰਾਜਾਂ ਦੀਆਂ 94 ਸੀਟਾਂ ‘ਤੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਚੌਥੇ ਗੇੜ ਵਿੱਚ 13 ਮਈ ਨੂੰ 10 ਰਾਜਾਂ ਦੀਆਂ 96 ਸੀਟਾਂ, 20 ਮਈ ਨੂੰ ਪੰਜਵੇਂ ਗੇੜ ਵਿੱਚ 8 ਰਾਜਾਂ ਦੀਆਂ 49 ਸੀਟਾਂ, 25 ਮਈ ਨੂੰ ਛੇਵੇਂ ਗੇੜ ਵਿੱਚ 7 ਰਾਜਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਵੇਗੀ।
ਇਹ ਵੀ ਪੜ੍ਹੋ: Pathankot News: ਪਠਾਨਕੋਟ 'ਚ ਪੁਲਿਸ ਨੇ ਪੰਜਾਬ-ਹਿਮਾਚਲ ਬਾਰਡਰ ਨਾਲ ਲੱਗਦੇ ਇਲਾਕੇ 'ਚ ਸਰਚ ਅਭਿਆਨ ਚਲਾਇਆ
1 ਜੂਨ ਨੂੰ ਸੱਤਵੇਂ ਅਤੇ ਆਖਰੀ ਪੜਾਅ ‘ਚ 8 ਸੂਬਿਆਂ ‘ਚ 57 ਸੀਟਾਂ ‘ਤੇ ਵੋਟਿੰਗ ਹੋਵੇਗੀ। ਪ੍ਰੈਸ ਕਾਨਫਰੰਸ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ, 10.5 ਲੱਖ ਪੋਲਿੰਗ ਸਟੇਸ਼ਨਾਂ ‘ਤੇ 97 ਕਰੋੜ ਵੋਟਰ ਵੋਟ ਪਾਉਣਗੇ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਪੈ ਸਕਦਾ ਮੀਂਹ! IMD ਅਨੁਸਾਰ ਮੌਸਮ ਫਿਰ ਲਵੇਗਾ ਕਰਵਟ, ਜਾਣੋ ਤਾਜ਼ਾ ਅਪਡੇਟ