ਭਰਤ ਸ਼ਰਮਾ/ ਲੁਧਿਆਣਾ: ਆਉਣ ਵਾਲਾ ਯੁੱਗ ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਸਕੂਟਰਾਂ ਮੋਟਰਸਾਈਕਲਾਂ ਦਾ ਹੈ। ਜਿਸ ਦੀ ਪੂਰੇ ਦੇਸ਼ ਭਰ ਦੇ ਵਿਚ ਵਿਕਰੀ ਲਈ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਰ ਇਸ ਦੌੜ ਦੇ ਵਿਚ ਇਲੈਕਟ੍ਰਿਕ ਸਾਈਕਲ ਪਛੜਦਾ ਵਿਖਾਈ ਦੇ ਰਿਹਾ ਹੈ, ਦੇਸ਼ ਭਰ ਵਿਚ ਇਲੈਕਟ੍ਰਿਕ ਰਿਕਸ਼ਾ ਸਭ ਤੋਂ ਜ਼ਿਆਦਾ ਵਿਕ ਰਿਹਾ ਹੈ ਜਿਸ ਤੋਂ ਬਾਅਦ ਇਲੈਕਟ੍ਰਿਕ ਸਕੂਟਰ ਅਤੇ ਫਿਰ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋ ਰਹੀ ਹੈ।  


COMMERCIAL BREAK
SCROLL TO CONTINUE READING

 


ਕੇਂਦਰ ਸਰਕਾਰ ਦੇ ਨਾਲ ਸੂਬਾ ਸਰਕਾਰ ਵੱਲੋਂ ਵੀ ਇਲੈਕਟ੍ਰੋਨਿਕ ਵਾਹਨਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।  ਇਸ ਦੇਸ਼ ਵਿਚ ਸਿਰਫ਼ 5 ਫ਼ੀਸਦੀ ਜੀ. ਐਸ. ਟੀ. ਹੀ ਇਲੈਕਟ੍ਰਿਕ ਵਾਹਨਾਂ 'ਤੇ ਲਗਾਇਆ ਜਾਂਦਾ ਹੈ ਤਾਂ ਜੋ ਇਹਨਾਂ ਦੀ ਕੀਮਤ ਘੱਟ ਸਕੇ ਉਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਇਸ ਤੇ ਸਬਸਿਡੀ ਦਿੱਤੀ ਜਾਂਦੀ ਹੈ। ਦੇਸ਼ ਵਿਚ ਲਗਾਤਾਰ ਇਲੈਕਟ੍ਰੋਨਿਕ ਵਾਹਨਾਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਸ ਦੀ ਖ਼ਰੀਦ ਪਿਛਲੇ ਸਾਲਾਂ ਦੇ ਵਿੱਚ ਕਾਫ਼ੀ ਵਧੀ ਹੈ ਪਰ ਜਿੱਥੇ ਇਲੈਕਟ੍ਰਿਕ ਰਿਕਸ਼ੇ ਸਕੂਟਰ ਮੋਟਰਸਾਈਕਲ ਕਾਰਾਂ ਆਦਿ ਵਿਕ ਰਹੇ ਨੇ ਪਰ ਇਲੈਕਟ੍ਰਿਕ ਸਾਈਕਲ ਦੀ ਵਿਕਰੀ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ ਹਾਲਾਂਕਿ ਇਲੈਕਟ੍ਰਿਕ ਸਾਈਕਲ 'ਤੇ ਵੀ 5 ਫੀਸਦੀ ਜੀ. ਐਸ. ਟੀ. ਲਗਾਇਆ ਜਾਂਦਾ ਹੈ।  


 


ਫ਼ਿਲਹਾਲ ਜਿਹੜੇ ਇਲੈਕਟ੍ਰੋਨਿਕ ਸਾਈਕਲ ਭਾਰਤ ਦੇ ਵਿਚ ਉਪਲੱਬਧ ਹੈ ਉਨ੍ਹਾਂ ਵਿਚ ਲੀਡਰ ਈ ਪਾਵਰ ਹੈ ਜਿਸ ਦੀ ਕੀਮਤ 32, 900 ਰੁਪਏ ਹੈ ਇਸੇ ਤਰਾਂ ਮੋਟੋਵੋਲਟ ਦੀ ਕੀਮਤ 38,753 ਹੈ।  ਹੀਰੋ ਸਾਈਕਲ ਦੀ ਲੈਕਟਰੋ ਦੀ ਕੀਮਤ 39,999 ਆਨਲਾਇਨ ਹੈ, ਨਿੰਟੀ ਵਨ ਇਨਿਗਮਾ 30,844 ਦੀ ਹੈ ਇਹ ਹਾਈ ਰੇਂਜ ਈ ਸਾਈਕਲ ਹਨ ਇਨ੍ਹਾਂ ਤੋਂ ਇਲਾਵਾ ਮਿਡ ਰੇਂਜ ਈ ਸਾਈਕਲ 'ਤੇ ਲੋ ਰੇਂਜ ਈ ਸਾਈਕਲ ਵੀ ਉਪਲਬਧ ਹੈ ਜਿੰਨਾ ਦੀ ਕੀਮਤ ਕੁਝ ਘੱਟ ਹੈ ਪਰ ਇੰਨੀ ਘੱਟ ਨਹੀਂ ਹੈ ਕੇ ਉਸ ਨੂੰ ਕੋਈ ਆਮ ਵਿਅਕਤੀ ਆਸਾਨੀ ਨਾਲ ਖਰੀਦ ਸਕੇ। ਸਾਈਕਲ ਕਾਰੋਬਾਰੀ ਦਸਦੇ ਹਨ ਕਿ ਪਰਦੂਸ਼ਣ ਤੋਂ ਨਿਜਾਤ ਪਾਉਣ ਲਈ ਇਲੈਕਟ੍ਰੋਨਿਕ ਵਾਹਨ ਇਕ ਬਹੁਤ ਵਧੀਆ ਸਾਧਨ ਹੈ।


 


WATCH LIVE TV