ਨਵਦੀਪ ਮਹੇਸਰੀ/ਮੋਗਾ- ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਚਲਾਏ ਜਾ ਰਹੇ ਹਰ ਘਰ ਤਿਰੰਗਾ ਅਭਿਆਨ ਤਹਿਤ ਜ਼ਿਲ੍ਹਾ ਮੋਗਾ ਵਿਚ 1 ਲੱਖ 17 ਹਜ਼ਾਰ 600 ਤਿਰੰਗੇ ਲਹਿਰਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਉਤੇ ਤਿਰੰਗੇ ਲਹਿਰਾਉਣ।


COMMERCIAL BREAK
SCROLL TO CONTINUE READING

 


ਉਨ੍ਹਾਂ ਨੇ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ ਘਰਾਂ 'ਤੇ ਦਿਨ ਰਾਤ ਕੌਮੀ ਝੰਡਾ ਲਹਿਰਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਿਰੰਗੇ ਘਰ ਦੀ ਸਭ ਤੋਂ ਉੱਚੀ ਥਾਂ ਉਤੇ ਸਤਿਕਾਰ ਸਹਿਤ ਲਹਿਰਾਇਆ ਜਾਵੇ । ਇਸ ਤੋਂ ਬਿਨ੍ਹਾਂ ਸਮੂਹ ਸਰਕਾਰੀ ਦਫ਼ਤਰਾਂ ਵਿਚ ਵੀ ਆਜਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਤਿਰੰਗੇ ਲਹਿਰਾਏ ਜਾਣ ਦੇ ਹੁਕਮ ਵਿਭਾਗ ਮੁਖੀਆਂ ਨੂੰ ਦਿੱਤੇ ਗਏ ਹਨ।


 


ਇਹਨਾਂ ਝੰਡਿਆਂ ਦਾ ਸਾਈਜ਼ 20×30 (ਰੇਟ 25 ਰੁਪਏ), 16×24 (ਰੇਟ 18 ਰੁਪਏ), 6×4 (ਰੇਟ 9 ਰੁਪਏ) ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਨੇ ਦੱਸਿਆ ਕਿ ਲੋਕ ਇਹ ਝੰਡੇ ਡਿਪਟੀ ਕਮਿਸ਼ਨਰ ਦਫ਼ਤਰ, ਨਗਰ ਨਿਗਮ ਮੋਗਾ ਦਫ਼ਤਰ, ਬੀ. ਡੀ. ਪੀ. ਓ. ਦਫ਼ਤਰਾਂ, ਨਗਰ ਕੌਂਸਲਾਂ, ਸਹਿਕਾਰੀ ਸਭਾਵਾਂ, ਜ਼ਿਲ੍ਹਾ ਸਿੱਖਿਆ ਦਫਤਰਾਂ ਅਤੇ ਪੰਚਾਇਤਾਂ ਤੋਂ ਖਰੀਦ ਕੀਤੇ ਜਾ ਸਕਦੇ ਹਨ।


 


ਉਨ੍ਹਾਂ ਨੇ ਕਿਹਾ ਕਿ ਲੋਕ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜ਼ਸ਼ਨਾਂ ਵਿਚ ਵੱਧ ਚੜ ਕੇ ਭਾਗ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਝੰਡੇ ਲੋਕਾਂ ਨੂੰ ਮੁਹਈਆ ਕਰਵਾਉਣ ਲਈ ਪ੍ਰਮੁੱਖ ਥਾਂਵਾਂ ਉਤੇ ਸਟਾਲ ਵੀ ਲਗਾਏ ਜਾ ਰਹੇ ਹਨ।


 


WATCH LIVE TV