Amritsar Encounter: ਅੰਮ੍ਰਿਤਸਰ ਵਿੱਚ ਅਸਲਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਇੱਕ ਮੁਲਜ਼ਮ ਜ਼ਖ਼ਮੀ
Amritsar Encounter: ਅੰਮ੍ਰਿਤਸਰ ਵਿੱਚ ਅਸਲ ਸਮੱਗਲਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਇਕ ਤਸਕਰ ਜ਼ਖ਼ਮੀ ਹੋ ਗਿਆ।
Amritsar Encounter (ਭਰਤ ਸ਼ਰਮਾ): ਅੰਮ੍ਰਿਤਸਰ ਵਿੱਚ ਹਥਿਆਰਾਂ ਦੀ ਡਿਲੀਵਰੀ ਦੇਣ ਆਏ ਅਸਲਾ ਤਸਕਰਾਂ ਨਾਲ ਪੁਲਿਸ ਦੀ ਮੁਠਭੇੜ ਹੋ ਗਈ। ਨਿਊ ਅੰਮ੍ਰਿਤਸਰ ਦੇ ਕੋਲ ਹੋਈ ਮੁਠਭੇੜ ਵਿੱਚ ਦੋਵੇਂ ਪਾਸੇ ਤੋਂ ਤਾਬੜਤੋੜ ਫਾਇਰਿੰਗ ਹੋਈ। ਤਸਕਰਾਂ ਵੱਲੋਂ ਚਲਗਾਈ ਗਈ ਗੋਲੀ ਪੁਲਿਸ ਦੀ ਗੱਡੀ ਉਪਰ ਲੱਗੀ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈਆਂ ਗਈਆਂ 3 ਗੋਲੀਆਂ ਵਿੱਚ ਇਕ ਗੋਲੀ ਤਸਕਰ ਦੇ ਲੱਗੀ ਅਤੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਅੰਮ੍ਰਿਤਸਰ ਦੇ ਤਾਰਾਵਾਲਾ ਪੁਲਿਸ ਉਤੇ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ। ਜਦ ਹਥਿਆਰਾਂ ਦੀ ਡਿਲੀਵਰੀ ਕਰਨ ਆਏ ਨੌਜਵਾਨਾਂ ਦੀ ਪੁਲਿਸ ਨੇ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਤਸਕਕਰਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਇੱਕ ਤਸਕਰ ਨੂੰ ਲੱਗੀ ਅਤੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੂਜੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਤਸਕਰਾਂ ਉਪਰ ਪਹਿਲਾਂ ਵੀ ਫਾਇਰਿੰਗ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : Satkar Kaur Arrest: ਸਾਬਕਾ ਵਿਧਾਇਕ ਸਤਿਕਾਰ ਕੌਰ ਨਸ਼ੇ ਸਮੇਤ ਗ੍ਰਿਫਤਾਰ; ਖੁਦ ਚਿੱਟੇ ਦੀ ਕਰਨ ਆਈ ਸੀ ਸਪਲਾਈ
ਜ਼ਖ਼ਮੀ ਤਸਕਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹੰਗਾਮੀ ਮੀਟਿੰਗ ਬੁਲਾਈ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ