Mohali Encounter: ਮੁਹਾਲੀ ਦੇ ਜ਼ੀਰਕਪੁਰ ਵਿੱਚ ਸਥਿਤ ਮੈਕ ਡੀ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਪੁਲਿਸ ਮੁਕਾਬਲੇ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮੋਹਾਲੀ ਸੀਆਈਏ ਸਟਾਫ ਨੂੰ ਗੈਂਗਸਟਰ ਜੱਗੂ ਭਗਵਾਨ ਗਿਰੋਹ ਦੇ ਤਿੰਨ ਗੈਂਗਸਟਰ ਛੁਪੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਮੁਹਾਲੀ ਸੀਆਈਏ ਟੀਮ ਮੌਕੇ ਉਪਰ ਪੁੱਜੀ ਜਿੱਥੇ ਦੋਵੇਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਜੱਗੂ ਭਗਵਾਨ ਗਿਰੋਹ ਦੇ ਸਾਰਪ ਸ਼ੂਟਰ ਅਨਿਲ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਲਈ ਗਈ ਸੀ। ਜਿਥੇ ਦੋਵੇਂ ਧਿਰਾਂ ਵਿਚਾਲੇ ਫਾਇਰਿੰਗ ਸ਼ੁਰੂ ਹੋ ਗਈ। 


ਮਾਮਲੇ ਬਾਬਤ ਸੀਆਈਏ ਸਟਾਫ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਲੰਘੇ ਦਿਨੀਂ ਘੜੂੰਆਂ ਵਿਖੇ ਹੋਈ ਗੋਲੀਬਾਰੀ ਦੀ ਵਾਰਦਾਤ 'ਚ ਉਕਤ ਮੁਲਜ਼ਮ ਅਨਿਲ ਵੀ ਲੋੜੀਂਦਾ ਸੀ, ਜਿਸ ਨੂੰ ਅੱਜ ਜ਼ੀਰਕਪੁਰ ਤੋਂ ਕਾਬੂ ਕਰਨ ਸਮੇਂ ਮੁਕਾਬਲਾ ਹੋਇਆ ।ਅਨਿਲ ਖਿਲਾਫ਼ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਅਨਿਲ ਡੱਬਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਲਈ ਕੰਮ ਕਰਦਾ ਹੈ। ਮੰਗਲਵਾਰ ਨੂੰ ਉਹ ਜ਼ੀਰਕਪੁਰ ਵਿਖੇ ਇੱਕ ਕਾਰੋਬਾਰੀ ਦੀ ਰੇਕੀ ਕਰ ਰਿਹਾ ਸੀ। ਸੀ.ਆਈ.ਏ. ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਸੂਚਨਾ ਮਿਲੀ, ਜਿਸ ਕਾਰਨ ਪੁਲਿਸ ਨੇ ਜਾਲ ਵਿਛਾਇਆ ਹੋਇਆ ਸੀ।


ਇਹ ਵੀ ਪੜ੍ਹੋ : Punjab News: ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ! ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਲਈ ਰਾਹ ਪੱਧਰਾ!


ਮੁਲਜ਼ਮ ਨੂੰ 200 ਫੁੱਟੀ ਏਅਰਪੋਰਟ ਰੋਡ ’ਤੇ ਆਤਮਸਮਰਪਣ ਕਰਨ ਲਈ ਕਿਹਾ ਗਿਆ ਪਰ ਅਨਿਲ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।  ਜਦੋਂ ਦੂਜੇ ਪਾਸੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਇੱਕ ਗੋਲ਼ੀ ਅਨਿਲ ਦੇ ਪੈਰ ਵਿੱਚ ਵੱਜੀ। ਮੁਲਜ਼ਮ ਕੋਲੋਂ 30 ਬੋਰ ਦੀ ਪਿਸਟਲ ਬਰਾਮਦ ਕੀਤਾ ਗਿਆ ਹੈ। ਡੀ.ਐੱਸ.ਪੀ. ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਮੁਲਜ਼ਮ ਬਿਸ਼ਨੋਈ ਤੇ ਰਾਜਸਥਾਨ ਵਿੱਚ ਇੱਕ ਮਾਮਲਾ ਅਤੇ ਹਰਿਆਣਾ ਵਿੱਚ ਤਿੰਨ ਮਾਮਲੇ ਦਰਜ ਹਨ।


 ਇਸ ਦੌਰਾਨ ਗੈਂਗਸਟਰ ਦੇ ਪੈਰ 'ਤੇ ਗੋਲੀ ਲੱਗੀ, ਜਿਸ ਨੂੰ ਸਰਕਾਰੀ ਹਸਪਤਾਲ ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ।


ਇਹ ਵੀ ਪੜ੍ਹੋ : Khedan Vatan Punjab Diyan: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਉਦਘਾਟਨ, ਵਾਲੀਬਾਲ ਦਾ ਖੇਡਣਗੇ ਮੈਚ CM ਭਗਵੰਤ ਮਾਨ