Patiala Encounter: ਪਟਿਆਲਾ ਵਿੱਚ ਪੁਲਿਸ ਅਤੇ ਲੁਟੇਰਿਆ ਵਿਚਾਲੇ ਮੁਕਾਬਲਾ ਹੋਇਆ। ਦਰਅਸਲ ਵਿੱਚ ਪਟਿਆਲਾ ਪੁਲਿਸ ਵੱਲੋਂ ਨਾਭਾ ਵਿਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਸੀਆਈਏ ਪਟਿਆਲਾ ਦੀ ਟੀਮ ਨਾਲ ਸੰਗਰੂਰ ਪਟਿਆਲਾ ਬਾਈਪਾਸ ਉਤੇ ਮੁਕਾਬਲਾ ਹੋਇਆ। ਥਾਰ ਜੀਪ ਲੁੱਟਣ ਵਾਲਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ।


COMMERCIAL BREAK
SCROLL TO CONTINUE READING

ਪੁਲਿਸ ਨੇ ਮੁਲਜ਼ਮਾਂ ਕੋਲੋਂ ਨਾਭਾ ਤੋਂ ਲੁੱਟੀ ਹੋਈ ਥਾਰ ਜੀਪ ਤੇ 32 ਬੌਰ ਪਿਸਟਲ ਬਰਾਮਦ ਕੀਤਾ ਹੈ। ਜ਼ਖ਼ਮੀ ਲੁਟੇਰੇ ਖਿਲਾਫ ਅੱਧੀ ਦਰਜ ਦੇ ਕਰੀਬ ਲੁੱਟਖੋਹ ਦੇ ਪਟਿਆਲਾ, ਸੰਗਰੂਰ, ਖੰਨਾ ਵਿੱਚ ਮੁਕੱਦਮੇ ਦਰਜ ਹਨ।


ਜਾਣਕਾਰੀ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਨਾਭਾ 'ਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪਟਿਆਲਾ ਪੁਲਸ ਵੱਲੋਂ ਅੱਜ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਸ਼ਵਿੰਦਰ ਸਿੰਘ ਪੁਲਿਸ ਟੀਮ ਨੇ ਚੰਡੀਗੜ੍ਹ ਬਠਿੰਡਾ ਹਾਈਵੇ 'ਤੇ ਨਾਕਾ ਲਗਾਇਆ ਹੋਇਆ ਸੀ। ਜਦੋਂ ਉਨ੍ਹਾਂ ਨੇ ਇੱਕ ਗੱਡੀ ਥਾਰ ਜੀਪ ਨੌਜਵਾਨ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਪਾਰਟੀ ਦੇ ਉਲਟਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।


ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਫਾਇਰ ਕੀਤੇ, ਜਿਸ 'ਚ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਾਭਾ ਤੋਂ ਲੁੱਟੀ ਹੋਈ ਥਾਰ ਜੀਪ ਉਤੇ 32 ਬੋਰ ਪਿਸਟਲ ਬਰਾਮਦ ਕੀਤਾ ਹੈ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਅੱਧੀ ਦਰਜ ਦੇ ਕਰੀਬ ਲੁੱਟਖੋਹ ਦੇ ਪਟਿਆਲਾ, ਸੰਗਰੂਰ, ਖੰਨਾ ਵਿੱਚ ਮੁਕੱਦਮੇ ਦਰਜ ਹਨ।  ਐੱਸਐੱਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਲਜ਼ਮ ਸਰੋਵਰ ਸਿੰਘ ਹੈ, ਜੋ ਕਿ ਨਾਭੇ ਦਾ ਬਦਮਾਸ਼ ਸੀ ਅਤੇ ਉਹ ਨਾਭਾ ਜੇਲ੍ਹ 'ਚੋਂ ਬਾਹਰ ਆ ਕੇ ਬਦਮਾਸ਼ੀ ਕਰਦਾ ਸੀ ਤੇ ਜਿਸ ਖ਼ਿਲਾਫ਼ ਕਈ ਮਾਮਲੇ ਦਰਜ ਹਨ।


ਇਹ ਵੀ ਪੜ੍ਹੋ : Faridkot News: ਫਰੀਦਕੋਟ 'ਚ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਏ ਜਾਣ ਦੀ ਵੀਡੀਓ ਵਾਇਰਲ, ਹਰਕਤ 'ਚ ਆਈ ਪੁਲਿਸ


ਐਸਐਸਪੀ ਪਟਿਆਲਾ ਨਾਨਕ ਸਿੰਘ ਆਈਪੀਐਸ ਅਤੇ ਐਸਪੀ (ਡੀ) ਪਟਿਆਲਾ ਯੋਗੇਸ਼ ਸ਼ਰਮਾ ਪੀਪੀਐਸ, ਏਐਸਪੀ (ਡੀ) ਪਟਿਆਲਾ ਵੈਭਵ ਸ਼ਰਮਾ ਆਈਪੀਐਸ ਮੌਕੇ ਉਤੇ ਪੁਲਿਸ ਪਾਰਟੀ ਨਾਲ ਹਾਜ਼ਰ ਸਨ।


ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਵਿਖੇ PSPCL ਵਿਭਾਗਾਂ 'ਚ ਵੰਡਣਗੇ ਨਿਯੁਕਤੀ ਪੱਤਰ , ਇੱਥੇ ਜਾਣੋ ਵੱਡੀਆਂ ਖਬਰਾਂ