Tarn Taran Encounter: ਕਤਲ ਕੇਸ ਵਿੱਚ ਲੋੜੀਂਦੇ ਗੈਂਗਸਟਰ ਜੁਗਰਾਜ ਸਿੰਘ ਉਰਫ ਜੱਗਾ ਵਾਸੀ ਮੁਰਾਦਪੁਰਾ ਅਤੇ ਤਰਨਤਾਰਨ ਪੁਲਿਸ ਵਿਚਾਲੇ ਦੇਰ ਰਾਤ ਮੁਕਾਬਲਾ ਹੋਇਆ। ਘਟਨਾ ਵਿੱਚ ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਜੱਗਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਨੇੜਲੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜੁਗਰਾਜ ਸਿੰਘ ਖਿਲਾਫ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕਰੀਬ ਅੱਧੀ ਦਰਜਨ ਕੇਸ ਦਰਜ ਹਨ।


COMMERCIAL BREAK
SCROLL TO CONTINUE READING

ਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੁਗਰਾਜ ਸਿੰਘ ਨੂਰਦੀ ਇਲਾਕੇ ਵਿੱਚ ਕਿਸੇ ਨੂੰ ਮਿਲਣ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜੁਗਰਾਜ ਨੂੰ ਬਾਈਕ 'ਤੇ ਆਉਂਦੇ ਦੇਖਿਆ ਅਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।


ਜਵਾਬੀ ਗੋਲੀਬਾਰੀ 'ਚ ਜੁਗਰਾਜ ਦੀ ਲੱਤ 'ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਫਿਲਹਾਲ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਸ ਦੇ ਠੀਕ ਹੋਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਨਾਲ ਜੁੜੇ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।


ਜਦੋਂ ਪੁਲਿਸ ਟੀਮ ਪਿੰਡ ਜਮਸਤਪੁਰ ਨੂੰ ਜਾਂਦੇ ਰੋਹੀ ਪੁਲ ਨੇੜੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਇੱਕ ਬਦਮਾਸ਼ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਗੋਲੀ ਮੋਟਰਸਾਈਕਲ ਸਵਾਰ ਦੀ ਲੱਤ ਵਿੱਚ ਜਾ ਲੱਗੀ।


ਇਹ ਵੀ ਪੜ੍ਹੋ : Punjab Breaking Live Updates: ਡੱਲੇਵਾਲ ਨੂੰ ਹਿਰਾਸਤ 'ਚ ਲਏ ਜਾਣ ਪਿਛੋਂ ਕਿਸਾਨ ਉਲੀਕਣਗੇ ਨਵੀਂ ਰਣਨੀਤੀ , ਇੱਥੇ ਜਾਣੋ ਵੱਡੀਆਂ ਖਬਰਾਂ


ਮੌਕੇ 'ਤੇ ਪਹੁੰਚੇ ਤਰਨਤਾਰਨ ਦੇ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਗ੍ਰਿਫ਼ਤਾਰ ਅਪਰਾਧੀ ਯੁਵਰਾਜ ਸਿੰਘ ਦਾ ਸਬੰਧ ਜੇਲ੍ਹ ਵਿੱਚ ਬੰਦ ਗੈਂਗਸਟਰ ਹਰਪ੍ਰੀਤ ਬਾਬਾ ਗੈਂਗ ਨਾਲ ਹੈ। ਇਸ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜਵਾਬੀ ਗੋਲੀਬਾਰੀ ਵਿਚ ਉਸ ਦੀ ਲੱਤ ਵਿਚ ਗੋਲੀ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਲਾਜ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Constitution Day 2024: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਸਦ 'ਚ ਸੰਬੋਧਨ; ਕਿਹਾ ਸੰਵਿਧਾਨ ਸਾਡਾ ਸਭ ਤੋਂ ਪਵਿੱਤਰ ਗ੍ਰੰਥ