Trending Photos
Constitution Day 2024: ਅੱਜ ਸੰਵਿਧਾਨ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਹ ਸਾਂਝਾ ਸੈਸ਼ਨ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਇਆ। ਮੰਗਲਵਾਰ ਨੂੰ ਦੇਸ਼ 'ਚ ਸੰਵਿਧਾਨ ਲਾਗੂ ਹੋਏ ਨੂੰ 75 ਸਾਲ ਪੂਰੇ ਹੋ ਗਏ ਹਨ।
ਇਸ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਸੰਵਿਧਾਨ ਦਿਵਸ ਦੇ ਮੌਕੇ 'ਤੇ ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਰਾਸ਼ਟਰਪਤੀ ਨੇ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ। ਸੰਵਿਧਾਨ ਦਿਵਸ ਦੇ ਮੌਕੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਮੋਦੀ, ਉਪ ਰਾਸ਼ਟਰਪਤੀ ਨੇ ਸੰਸਕ੍ਰਿਤ ਭਾਸ਼ਾ 'ਚ ਸੰਵਿਧਾਨ ਦੀ ਕਾਪੀ ਜਾਰੀ ਕੀਤੀ।
ਸੰਵਿਧਾਨ ਦਿਵਸ 'ਤੇ ਆਪਣੇ ਸੰਬੋਧਨ 'ਚ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਸੰਵਿਧਾਨ ਦਿਵਸ ਦੇ ਸ਼ੁਭ ਮੌਕੇ 'ਤੇ ਤੁਹਾਡੇ ਸਾਰਿਆਂ ਵਿਚਕਾਰ ਆ ਕੇ ਬਹੁਤ ਖੁਸ਼ ਹਾਂ। ਅੱਜ ਅਸੀਂ ਸਾਰੇ ਇੱਕ ਇਤਿਹਾਸਕ ਮੌਕੇ ਦੇ ਭਾਗੀਦਾਰ ਬਣ ਰਹੇ ਹਾਂ। ਅੱਜ ਤੋਂ 75 ਸਾਲ ਪਹਿਲਾਂ ਦੇਸ਼ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦਾ ਬਹੁਤ ਵੱਡਾ ਕਾਰਜ ਸੰਸਦ ਦੇ ਇਸੇ ਚੈਂਬਰ ਵਿੱਚ ਨੇਪਰੇ ਚਾੜ੍ਹਿਆ ਗਿਆ ਸੀ ਅਤੇ ਇਸੇ ਦਿਨ ਇਸ ਸੰਵਿਧਾਨ ਨੂੰ ਅਪਣਾ ਲਿਆ ਗਿਆ ਸੀ।
ਸੰਵਿਧਾਨ ਸਾਡੀਆਂ ਜਮਹੂਰੀ ਕਦਰਾਂ-ਕੀਮਤਾਂ ਦਾ ਆਧਾਰ ਹੈ। ਅੱਜ ਇੱਕ ਧੰਨਵਾਦੀ ਰਾਸ਼ਟਰ ਦੀ ਤਰਫੋਂ, ਮੈਂ ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ। ਬਾਬਾ ਅੰਬੇਡਕਰ ਨੇ ਸੰਵਿਧਾਨ ਸਭਾ ਦੀ ਅਗਵਾਈ ਕੀਤੀ। ਭਾਰਤ ਲੋਕਤੰਤਰ ਦੀ ਮਾਂ ਹੈ। ਇਹ ਇਸ ਭਾਵਨਾ ਨਾਲ ਹੈ ਕਿ ਅਸੀਂ ਇਸ ਵਿਸ਼ੇਸ਼ ਮੌਕੇ 'ਤੇ ਇਕੱਠੇ ਹੋਏ ਹਾਂ। ਸਾਨੂੰ ਉਨ੍ਹਾਂ ਅਧਿਕਾਰੀਆਂ ਦੇ ਅਮੁੱਲ ਯੋਗਦਾਨ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਪਰਦੇ ਪਿੱਛੇ ਕੰਮ ਕੀਤਾ। ਜਿਸ ਵਿੱਚ ਮੁੱਖ ਭੂਮਿਕਾ ਸੰਵਿਧਾਨ ਸਭਾ ਦੇ ਸਲਾਹਕਾਰ ਬੀ.ਐਨ.ਰਾਓ ਨੇ ਨਿਭਾਈ।