Encounter News: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਗੈਰ ਸਮਾਜੀ ਗਤੀ ਵਿਧੀਆਂ ਨੂੰ ਨੱਥ ਪਾਉਣ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਐਕਵਿਟ ਹੋ ਗਈ ਹੈ। ਪਿਛਲੇ ਕਈ ਦਿਨਾਂ ਵਿੱਚ ਪੁਲਿਸ ਨੇ ਗੈਗਸਟਰਾਂ ਦੇ ਕਈ ਗੁਰਗਿਆ ਨੂੰ ਕਾਬੂ ਕੀਤਾ ਹੈ, ਜਦੋਂ ਕਿ ਕੁੱਝ ਗੈਗਸਟਰਾਂ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਵੀ ਹੋ ਗਈ ਹੈ।


COMMERCIAL BREAK
SCROLL TO CONTINUE READING

ਪੰਜਾਬ ਵਿੱਚ ਲੁੱਟ-ਖੋਹ,ਗੈਗਸਟਰਾਂ ਦੇ ਨਾਂਅ 'ਤੇ ਫਿਰੌਤੀਆਂ, ਦਿਨ-ਦਿਹਾੜੇ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ, ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਪੁਲਿਸ ਨੇ ਵੱਡਾ ਐਕਸ਼ਨ ਲੈਦੇ ਹੋਏ ਮੁਹਿੰਮ ਵਿੱਢੀ ਹੋਈ ਹੈ। ਜਿਸ ਦੇ ਤਹਿਤ ਇਹ ਕਾਰਵਾਈਆਂ ਕੀਤੀਆਂ ਗਈਆਂ। 


ਜੇ ਗੱਲ ਕਰੀਏ ਪਿਛਲੇ ਇੱਕ ਮਹੀਨੇ ਦੀ ਤਾਂ ਪੰਜਾਬ ਪੁਲਿਸ ਨੇ 26 ਨਵੰਬਰ ਤੋਂ ਲੈ ਕੇ ਅੱਜ 22 ਦਸੰਬਰ ਤੱਕ 10 ਦੇ ਕਰੀਬ ਪੁਲਿਸ ਮੁਕਾਬਲੇ ਹੋਏ ਹਨ। ਇਨ੍ਹਾਂ ਐਨਕਾਉਂਟਰਾਂ ਵਿੱਚ ਪੁਲਿਸ ਨੇ 13 ਗੈਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 4 ਗੈਗਸਟਰਾਂ ਦੀ ਮੌਤ ਹੋ ਗਈ ਹੈ।  


ਐਨਕਾਊਂਟਰ ਨਵੰਬਰ 26 ਤਰਨ ਤਾਰਨ 


ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਪਿੰਡ ਤੂਤ ਭਾਗਲਾ ਵਿੱਚ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ ਵਿੱਚ ਪੁਲਿਸ ਨੇ ਇੱਕ ਲੁਟੇਰੇ ਨੂੰ ਦਬੋਚ ਲਿਆ ਸੀ ਜਦੋਂਕਿ ਇੱਕ ਲੁਟੇਰਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਸਨ। 


ਐਨਕਾਉਂਟਰ ਨਵੰਬਰ  26 ਮੋਹਾਲੀ 


ਅੰਮ੍ਰਿਤਸਰ ਵਿੱਚ ਬੰਦੂਕ ਦੀ ਨੋਕ 'ਤੇ ਕਾਰ ਖੋਹ ਕੇ ਮੋਹਾਲੀ ਵੱਲ ਭੱਜੇ ਬਦਮਾਸ਼ਾਂ ਨੂੰ ਮੋਹਾਲੀ ਪੁਲਿਸ ਨੇ ਪਿੰਡ ਬਹਿਲੋਲਪੁਰ 'ਚ ਘੇਰ ਲਿਆ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਈਰਿੰਗ ਵੀ ਹੋਈ, ਜਿਸ ਵਿੱਚ ਇੱਕ ਮੁਲਜ਼ਮ ਨੂੰ ਗੋਲੀ ਵੀ ਲੱਗੀ ਪਰ ਤਿੰਨੋਂ ਮੁਲਜ਼ਮ ਕਾਰ ਛੱਡ ਮੌਕੇ ਤੋਂ ਹੋਏ ਫਰਾਰ ਗਏ।


ਐਨਕਾਊਂਟਰ ਨਵੰਬਰ 29 ਦੋਰਾਹਾ 


ਦੋਰਾਹਾ ਦੇ ਟਿੱਬਾ ਪੁਲ ਨੇੜੇ ਪੁਲਿਸ ਨੇ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਨ ਵਾਲੇ ਦੋ ਗੈਂਗਸਟਰਾਂ ਨੂੰ ਢੇਰ ਕਰ ਦਿੱਤਾ। ਇਸ ਮੁਕਾਬਲੇ ਵਿੱਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਸੀ।


ਐਨਕਾਊਂਟਰ 4 ਦਸੰਬਰ ਬਠਿੰਡਾ 


ਬਠਿੰਡਾ ਪੁਲਿਸ ਵੱਲੋਂ ਦਿਨ ਚੜਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਨੌਜਵਾਨ ਨੂੰ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ। ਪੁਲਿਸ ਵੱਲੋਂ ਲੰਬੇ ਸਮੇਂ ਤੋਂ ਭਾਲ ਹੀ ਕੀਤੀ ਜਾ ਰਹੀ ਸੀ, ਲੁਟੇਰੇ ਕੋਲੋਂ ਪੁਲਿਸ ਨੇ ਮੋਟਰਸਾਈਕਲ ਅਤੇ 12 ਬੋਰ ਦਾ ਦੇਸੀ ਕੱਟਾ ਵੀ ਬਰਾਮਦ ਕੀਤਾ ਸੀ।


ਐਨਕਾਊਂਟਰ 13 ਦਸੰਬਰ ਜ਼ੀਰਕਪੁਰ 


ਜ਼ੀਰਕਪੁਰ ਨਜ਼ਦੀਕ ਪੀਰ ਮੁਛੱਲਾ ਦੇ ਇਲਾਕੇ ਵਿੱਚ ਏਜੀਟੀਐਫ ਅਤੇ ਅੱਤਵਾਦੀ ਰਿੰਦਾ ਅਤੇ ਸੋਨੂੰ ਖ਼ਤਰੀ ਦੇ ਖਾਸ ਗੁਰਗਿਆਂ ਦਾ ਐਨਕਾਊਂਟਰ ਕੀਤਾ। ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਸੀ। ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਪੁਲਿਸ ਨੂੰ ਕਈ ਕਤਲ ਕੇਸਾਂ ਵਿੱਚ ਲੋੜੀਦਾ ਸੀ। 


ਐਨਕਾਊਂਟਰ 13 ਦਸੰਬਰ ਮਾਛੀਵਾੜਾ 


ਮਾਛੀਵਾੜਾ-ਕੁਹਾੜਾ ਰੋਡ ਉਪਰ ਪਿੰਡ ਪੰਜੇਟਾ ਨੇੜੇ ਲੁਧਿਆਣਾ ਪੁਲਿਸ ਨੇ ਸੁਖਦੇਵ ਸਿੰਘ ਉਰਫ਼ ਵਿੱਕੀ ਦਾ ਐਨਕਾਊਂਟਰ ਕਰ ਦਿੱਤਾ ਸੀ, ਜੋ ਪਿਛਲੇ 16 ਸਾਲਾ ਤੋਂ ਜੁਰਮ ਦੀ ਦੁਨੀਆਂ ਵਿੱਚ ਸਰਗਰਮ ਸੀ। 1


ਐਨਕਾਊਂਟਰ 16 ਦਸੰਬਰ ਮੋਹਾਲੀ 


ਖਰੜ ਦੇ ਕੋਲ ਚੋਰੀ ਅਤੇ ਫਿਰੌਤੀ ਦੇ ਮਾਮਲੇ ਵਿੱਚ ਲੋੜੀਂਦੇ ਦੋ ਅਪਰਾਧੀਆਂ ਨੂੰ ਪੰਜਾਬ ਪੁਲਿਸ ਨੇ ਸਮਾਠਾ ਚੌਕ ਨੇੜੇ ਗੋਲੀਬਾਰੀ ਤੋਂ ਬਾਅਦ ਕਾਬੂ ਕਰ ਲਿਆ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਿੰਸ ਉਰਫ ਪਰਮਜੀਤ ਵਾਸੀ ਪਟਿਆਲਾ ਅਤੇ ਕਰਮਜੀਤ ਵਾਸੀ ਕੁਰੂਕਸ਼ੇਤਰ ਵਜੋਂ ਹੋਈ ਸੀ। 


ਐਨਕਾਊਂਟਰ 17 ਦਸੰਬਰ ਮੋਗਾ


ਮੋਗਾ ਵਿੱਚ ਪੁਲਿਸ ਨੇ 17 ਦਸਬੰਰ ਨੂੰ ਬੰਬੀਹਾ ਗਰੁੱਪ ਦੇ ਤਿੰਨ ਗੁਰਗੇ ਨੂੰ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ, ਪੁਲਿਸ ਨੇ ਗੈਂਗਸਟਰਾਂ ਕੋਲੋਂ ਵੱਡੀ ਮਾਤਰਾ ਵਿਚ ਅਸਲਾ ਵੀ ਬਰਾਮਦ ਕੀਤਾ ਸੀ। 3


ਐਨਕਾਊਂਟਰ 20 ਦਸੰਬਰ ਜੰਡਿਆਲਾ ਗੁਰੂ


ਜੰਡਿਆਲਾ ਗੁਰੂ 'ਚ ਪੰਜਾਬ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਨਾਮੀ ਗੈਂਗਸਟਰ ਅੰਮ੍ਰਿਤਪਾਲ ਅਮਰੀ ਨੂੰ ਢੇਰ ਕਰ ਦਿੱਤਾ ਗਿਆ ਸੀ, ਜਿਸ ਮੁਕਾਬਲੇ ਦੌਰਾਨ ਥਾਣੇਦਾਰ ਵੀ ਜਖ਼ਮੀ ਹੋ ਗਿਆ ਸੀ। ਨਾਮੀ ਗੈਂਗਸਟਰ ਅੰਮ੍ਰਿਤਪਾਲ ਅਮਰੀ 3 ਕਤਲ ਕੇਸਾਂ ਵਿੱਚ ਸ਼ਾਮਲ ਸੀ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ।  


ਐਨਕਾਊਂਟਰ 21 ਦਸੰਬਰ ਮੋਹਾਲੀ


ਮੋਹਾਲੀ ਜ਼ਿਲੇ ਦੇ ਪਿੰਡ ਦਾਊਂ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਸੀ ਇਸ ਦੌਰਾਨ ਪੁਲਿਸ ਨੇ ਗੈਂਗਸਟਰ ਪ੍ਰਿੰਸ ਚੌਹਾਨ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਕੁੱਝ ਦਿਨ ਪਹਿਲਾਂ ਕੁਰਾਲੀ ਵਿੱਚ ਕਾਂਗਰਸੀ ਆਗੂ ਦੇ ਘਰ ਤੇ ਫਾਈਰਿੰਗ ਕੀਤੀ ਸੀ। 


ਇਸ ਦਿਨ ਵੀ ਇਹ ਬਦਮਾਸ਼ ਖਰੜ ਵਿੱਚ ਇੱਕ ਪ੍ਰਾਪਰਟੀ ਡਿਲਰ 'ਤੇ ਫਾਈਰਿੰਗ ਕਰਨ ਆਏ ਸਨ। 


ਐਨਕਾਊਂਟਰ 21 ਦਸੰਬਰ ਤਰਨ ਤਾਰਨ


ਤਰਨਤਾਰਨ ਵਿੱਚ ਸੀਆਈਏ ਸਟਾਫ਼ ਨੇ ਦੋ ਗੈਂਗਸਟਰ ਨੂੰ ਪੁਲਿਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ।ਨੂੰ ਗੋਲੀ ਲੱਗੀ ਸੀ। ਫੜੇ ਗਏ ਗੈਂਗਸਟਰ ਦੀ ਪਛਾਣ ਚਰਨਜੀਤ ਉਰਫ ਰਾਜੂ ਸ਼ੂਟਰ ਅਤੇ ਪਰਮਿੰਦਰਦੀਪ ਸਿੰਘ ਵਜੋਂ ਹੋਈ।


ਗੈਂਗਸਟਰਾਂ ਦੇ ਖ਼ਿਲਾਫ਼ ਪੁਲਿਸ ਦੇ 'ਆਪੇਰਸ਼ਨ ਕਲੀਨ' ਦਾ ਸੂਬੇ ਵਿੱਚ ਵੱਧ ਰਹੀਆਂ ਅਣਸੁਖਾਵੀਆਂ ਘਟਨਾਵਾਂ 'ਤੇ ਕਿੰਨਾ ਕੁ ਅਸਰ ਪੈਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਗੈਂਗਸਟਰ ਅਤੇ ਬਦਮਾਸ਼ਾਂ ਨੂੰ ਹੱਥਾਪੈਰਾਂ ਦੀ ਜ਼ਰੂਰ ਪੈ ਗਈ ਹੈ।