Sant Balbir Singh Seechewal Cast Vote: ਜਲੰਧਰ `ਚ 5 ਵਜੇ ਤੱਕ 53. 66 ਫ਼ੀਸਦੀ ਵੋਟਿੰਗ ਹੋਈ; ਸੀਚੇਵਾਲ ਨੇ ਵੋਟ ਭੁਗਤਾਈ
Sant Balbir Singh Seechewal Cast Vote: ਪੰਜਾਬ ਵਿੱਚ ਅੱਜ ਲੋਕਤੰਤਰ ਦਾ ਪਰਵ ਮਨਾਇਆ ਜਾ ਰਿਹਾ ਹੈ। 18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਹੈ।
Sant Balbir Singh Seechewal Cast Vote: ਪੰਜਾਬ ਵਿੱਚ ਅੱਜ ਲੋਕਤੰਤਰ ਦਾ ਪਰਵ ਮਨਾਇਆ ਜਾ ਰਿਹਾ ਹੈ। 18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਹੈ। ਵੋਟਿੰਗ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਵੋਟ ਭੁਗਤਾਈ।
ਸੀਚੇਵਾਲ ਨੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ। ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਹਰ ਵਾਰ ਦੀ ਤਰ੍ਹਾਂ ਪਿੰਡ ਸੀਚੇਵਾਲ ਵਿੱਚ ਇੱਕ ਬੂਥ ਲੱਗਾ ਹੈ। ਇਸ ਮੌਕੇ ਉਨ੍ਹਾਂ ਨੇ ਸਭ ਸਿਆਸੀ ਪਾਰਟੀਆਂ ਨੂੰ ਸਵਾਲ ਕੀਤਾ ਕਿ ਕਿੱਥੇ ਹੈ ਸਾਡਾ ਰੰਗਲਾ ਪੰਜਾਬ।
ਜਲੰਧਰ ਲੋਕ ਸਭਾ ਸੀਟ 'ਤੇ ਸਵੇਰੇ 5 ਵਜੇ ਤੱਕ 53.66 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਇਨ੍ਹਾਂ ਵਿੱਚੋਂ ਅੱਠ ਲੱਖ 59 ਹਜ਼ਾਰ 688 ਪੁਰਸ਼ ਅਤੇ ਸੱਤ ਲੱਖ 94 ਹਜ਼ਾਰ 273 ਮਹਿਲਾ ਵੋਟਰ ਹਨ। ਇਸ ਸੀਟ 'ਤੇ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਮੁੱਖ ਮੁਕਾਬਲਾ ਕਾਂਗਰਸ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵਿਚਕਾਰ ਹੈ।
ਇਹ ਵੀ ਪੜ੍ਹੋ : CM Bhagwant Mann Cast Vote: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਪਾਈ ਵੋਟ
ਜ਼ਿਲ੍ਹੇ ਵਿੱਚ ਕੁੱਲ 1951 ਪੋਲਿੰਗ ਬੂਥ ਹਨ। 454 ਸੰਵੇਦਨਸ਼ੀਲ ਬੂਥ ਹਨ। ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਵੀ ਵੋਟ ਪਾਈ। ਜਲੰਧਰ ਲੋਕ ਸੀਟ ਉਪਰ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਰੇਰੂ ਸਥਿਤ ਪੋਲਿੰਗ ਬੂਥ ਉਤੇ ਵੋਟ ਪਾਈ। ਇਸ ਤੋਂ ਇਲਾਵਾ ਕ੍ਰਿਕਟਰ ਹਰਭਜਨ ਸਿੰਘ ਨੇ ਵੋਟ ਭੁਗਤਾਈ।
ਇਹ ਵੀ ਪੜ੍ਹੋ : Chandigarh lok sabha Election 2024: ਚੰਡੀਗੜ੍ਹ ਲੋਕ ਸਭਾ ਸੀਟ 'ਤੇ ਵੋਟਿੰਗ ਜਾਰੀ, ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਪਾਈ ਵੋਟ