Sangrur Lok Sabha Seat: ਇਸ ਸੀਟ 'ਤੇ ਮੁੱਖ ਮੁਕਾਬਲਾ 'ਆਪ' ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਮੀਤ ਹੇਅਰ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਅਤੇ ਭਾਜਪਾ ਦੇ ਅਰਵਿੰਦ ਖੰਨਾ ਵਿਚਕਾਰ ਹੈ। ਇਸ ਸੀਟ ਲਈ ਕੁੱਲ 23 ਉਮੀਦਵਾਰ ਮੈਦਾਨ ਵਿੱਚ ਹਨ।
Trending Photos
Cm Bhagwant Mann Cast Vote: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਲਾਈਨ ਵਿੱਚ ਲੱਗਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤੀ। ਹਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੋਟ ਪਾਉਣ ਦੇ ਲਈ ਪਹੁੰਚੇ ਤਾਂ ਈਵੀਐੱਮ ਮਸ਼ੀਨ ਦੇ ਵਿੱਚ ਕੁੱਝ ਦਿੱਕਤ ਆਉਣ ਕਰਕੇ ਖ਼ਰਾਬ ਹੋ ਗਈ। ਥੋੜ੍ਹੀ ਦੇਰ ਇੰਤਜਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਵੋਟ ਭੁਗਤਾਈ।
ਪੰਜਾਬ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਪੰਜਾਬ ਦੇ ਲੋਕ ਆਪਣੇ ਵੋਟ ਦੇ ਹੱਕ ਦਾ ਇਤੇਮਾਲ ਜ਼ਰੂਰ ਕਰਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾਂ ਹਾਂ ਕਿ ਉਹ ਵੋਟ ਜ਼ਰੂਰ ਪਾਉਣ। ਥੋੜ੍ਹੀ ਗਰਮੀ ਝੱਲ ਲਿਓ ਤਾਂ ਜੋ ਅਗਲੇ ਪੰਜ ਸਾਲ ਕਿਸੇ ਗਲਤ ਵਿਅਕਤੀ ਦੇ ਜਿੱਤਣ ਤੋਂ ਬਾਅਦ ਗਾਲਾਂ ਨਾਲ ਕੱਢਿਓ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਚੰਗੀ ਸਰਕਾਰ ਚੁਣੋ। ਜੋ ਤੁਹਾਡੇ ਬੱਚਿਆ ਦਾ ਭਵਿੱਖ ਸਵਾਰ ਸਕਣ ਉਨ੍ਹਾਂ ਲਈ ਵੋਟ ਕਰੋ। ਮੁੱਖ ਮੰਤਰੀ ਮਾਨ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਪੰਜਾਬ ਵਿੱਚ 70-80 ਪ੍ਰਤੀਸ਼ਤ ਵੋਟ ਪਹੁੰਚਣ ਦੀ ਉਮੀਦ ਹੈ।
Vvpat ਮਸ਼ੀਨ ਵਿੱਚ ਕੁੱਝ ਦਿੱਕਤ ਆ ਗਈ ਸੀ ਜਿਸ ਕਰਕੇ ਵੋਟ ਪਾਉਣ ਵਿੱਚ ਦਿੱਕਤ ਆਈ ਹੈ। ਪੰਜਾਬ ਦੀਆਂ 13 ਦੀਆਂ 13 ਸੀਟ ਹੋਟ ਹਨ, ਮੈਂ ਪੰਜਾਬ ਦੇ ਲਗਭੱਗ ਸਾਰੇ ਹਲਕਿਆਂ ਵਿੱਚ ਜਾਕੇ ਆਇਆ ਹਾਂ। ਅਸੀਂ ਲੋਕ ਵਿੱਚ ਜਾਕੇ ਆਪਣੀ ਸਰਕਾਰ ਵੱਲੋਂ 2 ਸਾਲ ਵਿੱਚ ਕੀਤੇ ਕੰਮ ਨੂੰ ਲੈਕੇ ਗਿਆ ਸੀ। ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਤੋਂ ਆਪਣੀ ਵੋਟ ਪੋਲ ਕਰਦਿਆਂ ਆਸ ਪ੍ਰਗਟਾਈ ਕਿ ਉਹ ਸੰਗਰੂਰ ਲੋਕ ਸਭਾ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ। ਮੀਤ ਹੇਅਰ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਮਾਂ ਵੀ ਵੋਟ ਪਾਉਣ ਪਹੁੰਚੇ।
ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਕੁਝ ਸਮਾਂ ਪਹਿਲਾਂ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ ਸਨ। ਸੀਐਮ ਭਗਵੰਤ ਮਾਨ ਵੀ ਆਪਣੇ ਪਰਿਵਾਰ ਨਾਲ ਵੋਟ ਪਾਉਣ ਪਹੁੰਚਣਗੇ। ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ 'ਤੇ ਕੁੱਲ 15 ਲੱਖ 55 ਹਜ਼ਾਰ 370 ਵੋਟਰ ਹਨ। ਜਿਨ੍ਹਾਂ ਵਿੱਚ 8 ਲੱਖ 23 ਹਜ਼ਾਰ 448 ਪੁਰਸ਼, 7 ਲੱਖ 31 ਹਜ਼ਾਰ 876 ਔਰਤਾਂ ਅਤੇ 46 ਟਰਾਂਸਜੈਂਡਰ ਵੋਟਰ ਹਨ।
ਇਸ ਸੀਟ 'ਤੇ ਮੁੱਖ ਮੁਕਾਬਲਾ 'ਆਪ' ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਮੀਤ ਹੇਅਰ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਅਤੇ ਭਾਜਪਾ ਦੇ ਅਰਵਿੰਦ ਖੰਨਾ ਵਿਚਕਾਰ ਹੈ। ਇਸ ਸੀਟ ਲਈ ਕੁੱਲ 23 ਉਮੀਦਵਾਰ ਮੈਦਾਨ ਵਿੱਚ ਹਨ।