Father stunt with son: ਮਾਪੇ ਔਲਾਦ ਪਾਉਣ ਲਈ ਕੀ ਕੁਝ ਨਹੀਂ ਕਰਦੇ। ਪਰ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਪਿਓ ਨੇ ਆਪਣੇ ਬੱਚੇ ਨੂੰ ਹੱਥਾਂ ’ਚ ਲੈਕੇ ਅਜਿਹਾ ਸਟੰਟ ਕੀਤਾ, ਜਿਸਨੇ ਵੇਖਣ ਵਾਲਿਆਂ ਦੇ ਸਾਹ ਰੋਕ ਦਿੱਤੇ।


COMMERCIAL BREAK
SCROLL TO CONTINUE READING


ਜੇਕਰ ਵੀਡੀਓ ’ਤੇ ਗੌਰ ਕੀਤਾ ਜਾਵੇ ਤਾਂ ਨਜ਼ਰ ਆਉਂਦਾ ਹੈ ਜਿੱਥੇ ਖੜ੍ਹ ਕੇ ਸਟੰਟ ਕੀਤਾ ਜਾ ਰਿਹਾ ਹੈ, ਉਥੇ ਪੱਕਾ ਫਰਸ਼ ਹੈ ਥੋੜ੍ਹੀ ਜਿਹੀ ਅਣਗਹਿਲੀ ਨਾਲ ਬੱਚੇ ਨੂੰ ਗੰਭੀਰ ਸੱਟ ਲੱਗ ਸਕਦੀ ਸੀ। 



ਵੀਡੀਓ ’ਚ ਪਿਓ ਨੇ ਆਪਣੇ ਛੋਟੇ ਬੱਚੇ ਨੂੰ ਹੱਥਾਂ ’ਚ 180 ਡਿਗਰੀ ’ਤੇ ਘੁੰਮਾ ਦਿੱਤਾ, ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਉਸ ਦੌਰਾਨ ਬੱਚਾ ਬਿਲਕੁਲ ਵੀ ਘਬਰਾਇਆ ਨਹੀਂ। ਬਲਕਿ ਉਸਨੇ ਆਪਣੇ ਪਿਓ ਦਾ ਸਟੰਟ ਨੂੰ ਸਫ਼ਲ ਬਣਾਉਣ ’ਚ ਬਾਖ਼ੂਬੀ ਸਾਥ ਦਿੱਤਾ। 



ਇਸ ਸਟੰਟ ਤੋਂ ਬਾਅਦ ਪਿਓ ਭਾਵੇਂ ਵੀਡੀਓ ’ਚ ਬਹੁਤ ਖੁਸ਼ ਨਜ਼ਰ ਆ ਰਿਹਾ ਹੈ, ਸੋਸ਼ਲ ਮੀਡੀਆ ’ਤੇ ਲੋਕ ਇਸ ਨੂੰ ਇੱਕ ਇਨਸਾਨੀਅਤ ਅਤੇ ਮਾਂ-ਪਿਓ ਦੇ ਤੌਰ ’ਤੇ ਗੈਰ-ਜ਼ਿੰਮੇਵਾਰਾਨਾ ਹਰਕਤ ਕਰਾਰ ਦੇ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਸਭ ਕੁਝ ਸਹੀ ਰਿਹਾ ਤਾਂ ਇਸ ਲਈ ਪਿਓ ਹੱਸ ਰਿਹਾ ਹੈ ਪਰ ਜੇਕਰ ਥੋੜ੍ਹਾ ਜਿਹਾ ਵੀ ਸੰਤੁਲਨ ਵਿਗੜ ਜਾਂਦਾ ਤਾਂ ਬੱਚੇ ਦੀ ਜਾਨ ’ਤੇ ਬਣ ਸਕਦੀ ਸੀ। 



ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ CM ਮਾਨ ਨੂੰ ਦੱਸਿਆ 'ਅਨਾੜੀ ਡਰਾਈਵਰ' ਜਿਹੜਾ ਦੂਜੇ ਤੀਜੇ ਦਿਨ Accident ਕਰਦਾ!