Jagjit Singh Dallewal: ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਕੀਤੀ ਬੇਨਤੀ, ਡੱਲੇਵਾਲ ਨੇ ਕੀਤਾ ਇਨਕਾਰ
Advertisement
Article Detail0/zeephh/zeephh2577920

Jagjit Singh Dallewal: ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਕੀਤੀ ਬੇਨਤੀ, ਡੱਲੇਵਾਲ ਨੇ ਕੀਤਾ ਇਨਕਾਰ

ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੌਤ ਦੀ ਸਜ਼ਾ ਸੁਣਾਏ 32 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 33ਵਾਂ ਦਿਨ ਹੈ। ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ 88/59 ਹੋ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਦੀ ਸਿਹਤ ਨੇ ਡਾਕਟਰਾਂ ਦੀ ਵਧਾਈ ਕਾਫੀ ਜ਼ਿਆ

Jagjit Singh Dallewal: ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਕੀਤੀ ਬੇਨਤੀ, ਡੱਲੇਵਾਲ ਨੇ ਕੀਤਾ ਇਨਕਾਰ

Jagjit Singh Dallewal(ਕਮਲਦੀਪ ਸਿੰਘ): ਪੰਜਾਬ ਦੇ ਖਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੌਤ ਦੀ ਸਜ਼ਾ ਸੁਣਾਏ 32 ਦਿਨ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦਾ 33ਵਾਂ ਦਿਨ ਹੈ। ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ 88/59 ਹੋ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਦੀ ਸਿਹਤ ਨੇ ਡਾਕਟਰਾਂ ਦੀ ਵਧਾਈ ਕਾਫੀ ਜ਼ਿਆਦਾ ਚਿੰਤਾ ਵਧਾ ਦਿੱਤੀ ਹੈ। ਡਾਕਟਰਾਂ ਦੀ ਟੀਮ ਨੇ ਟਰਾਲੀ ਵਿੱਚ ਆ ਕੇ ਡੱਲੇਵਾਲ ਨੂੰ ਅਪੀਲ ਕੀਤਾ ਹੈ ਕਿ ਇਲਾਜ ਲਵੋ ਭਾਵੇਂ ਮੂੰਹ ਰਾਹੀ ਕੁੱਝ ਨਾ ਲਵੋ, ਪਰ ਮੈਡੀਕਲ ਟ੍ਰੀਟਮੈਂਟ ਜਰੂਰ ਲਵੋ। ਤੁਹਾਡੀ ਸਿਹਤ ਕਾਫੀ ਜ਼ਿਆਦਾ ਵਿਗੜ ਰਹੀ ਹੈ।

ਇਸ ਮੌਕੇ ਡਾਕਟਰਾਂ ਅਤੇ ਡੱਲੇਵਾਲ ਵਿਚਾਲੇ ਕੀਤੀ ਗੱਲਬਾਤ ਵੀ ਸਹਾਮਣੇ ਆਈ ਹੈ।

ਡਾਕਟਰ- ਸਰਕਾਰੀ ਸੀਨੀਅਰ ਡਾਕਟਰਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਬੇਨਤੀ ਕਿ ਤੁਸੀਂ ਆਪਣਾ ਸੰਘਰਸ਼ ਸਾਡੀ ਸੁਪਵਿਜਨ ਦੇ ਅੰਦਰ ਜਾਰੀ ਰੱਖੋ ,,ਅਸੀਂ ਤੁਹਾਨੂੰ ਮਰਨ ਵਰਤ ਤੋੜਨ ਲਈ ਨਹੀਂ ਕਹਿੰਦੇ ।

ਡੱਲੇਵਾਲ ਦਾ ਜਵਾਬ- ਮੇਰਾ ਸੰਘਰਸ ਡਾਕਟਰਾਂ ਦੀ ਸੁਪਰਵਿਜਨ ਵਿੱਚ ਹੀ ਜਾਰੀ ਹੈ।

ਡੀਆਈਜੀ ਮਨਦੀਪ ਸਿੰਘ ਸਿੱਧੂ - ਡਾਕਟਰਾਂ ਦੀ ਸੁਰਵਿਜਨ ਹੈ, ਪ੍ਰਧਾਨ ਜੀ...ਪਰ ਇਹ ਸਿਰਫ ਮੌਨੀਟਰ ਨਾਲ ਥੋੜ੍ਹਾ ਕੁੱਝ ਹੁੰਦਾ ਹੈ। 

ਡਾਕਟਰ- ਪ੍ਰਧਾਨ ਜੀ...ਅਸੀਂ ਚਾਹੁੰਦੇ ਆਂ ਤੁਸੀਂ ਮੂੰਹ ਰਾਹੀਂ ਕੁਝ ਵੀ ਨਾ ਲਵੋ ਪਰ ਮੈਡੀਕਲ ਟ੍ਰੀਟਮੈਂਟ ਜਰੂਰ ਲਵੋ ਤਾਂ ਜੋ ਤੁਹਾਡਾ ਸੰਘਰਸ਼ ਲੰਮਾ ਚੱਲ ਸਕੇ..ਸਾਨੂੰ ਡਰ ਹੈ ਕਿਤੇ ਸੰਘਰਸ਼ ਅੱਦ ਵਿਚਾਲੇ ਨਾ ਟੁੱਟ ਜਾਵੇ...

ਡੀਆਈਜੀ ਮਨਦੀਪ ਸਿੰਘ ਸਿੱਧੂ-ਪ੍ਰਧਾਨ ਜੀ ਇਹੀ ਗੱਲ ਅਸੀਂ ਤੁਹਾਨੂੰ ਕਹਿ ਰਹੇ ਆਂ ਡਾਕਟਰ ਸਾਨੂੰ ਇਹੀ ਚਿੰਤ ਜਤਾ ਰਹੇ ਨੇ ਤੁਸੀਂ ਮੈਡੀਕਲ ਟਰੀਟਮੈਂਟ ਲਵੋ। ਅਸੀਂ ਇਹਨਾਂ ਨੂੰ ਕਿਹਾ ਸਾਡੀ ਗੱਲ ਉਹ ਨਹੀਂ ਮੰਨਦੇ ਤੁਸੀਂ ਹੀ ਜਾ ਕੇ ਬੇਨਤੀ ਕਰ ਲਵੋ

ਡਾਕਟਰ- ਪ੍ਰਧਾਨ ਜੀ...ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਮੈਡੀਕਲ ਇਲਾਜ ਲਵੋ..ਤੁਸੀਂ ਖੁੱਦ ਹੀ ਥਾਂ ਅਤੇ ਹਸਪਤਾਲ ਚੁਣ ਲਵੋ ਪਰ ਟ੍ਰੀਟਮੈਂਟ ਲਵੋ..ਉਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਤੁਹਾਡੀਆਂ ਰਿਪੋਰਟਾਂ ਬਹੁਤ ਚਿੰਤਾ ਵਧਾਉਣ ਵਾਲੀਆਂ...

ਡੀਆਈਜੀ ਮਨਦੀਪ ਸਿੰਘ ਸਿੱਧੂ- ਸਰ, ਤੁਸੀਂ ਟਰੀਟਮੈਂਟ ਲੈ ਲਵੋ ਚਾਹੇ ਤਾਂ ਇਸ ਟਰੋਲੀ ਦੇ ਵਿੱਚ ਹੀ ਪੂਰਾ ਇੰਤਜ਼ਾਮ ਕਰ ਦਿੰਨੇ ਹਾਂ ਸਾਨੂੰ ਕੋਈ ਦਿੱਕਤ ਨਹੀਂ,,,

 

Trending news