ਚੰਡੀਗੜ: ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ ਜੋ ਭਲਾ ਬੁਰਾ ਕੁਝ ਵੀ ਨਹੀਂ ਵੇਖਣ ਦਿੰਦਾ।ਪਿਆਰ 'ਚ ਖੋਇਆ ਵਿਅਕਤੀ ਕਿਸੇ ਦੂਜੀ ਦੁਨੀਆਂ 'ਚ ਹੀ ਗਵਾਚਿਆ ਰਹਿੰਦਾ ਅਤੇ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦੇ ਲਈ ਦੁਨੀਆਂ ਦਾ ਹਰ ਉਹ ਕੰਮ ਕਰਨਾ ਚਾਹੁੰਦਾ ਹੈ ਜਿਸ ਲਈ ਉਸਦਾ ਚਾਹੁਣ ਵਾਲਾ ਹਮੇਸ਼ਾ ਖੁਸ਼ ਰਹੇ।ਫਿਰ ਭਾਵੇਂ ਉਹ ਕੰਮ ਅਪਰਾਧ ਹੀ ਕਿਉਂ ਨਾ ਹੋਵੇ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਪਿਆਰ ਵਿਚ ਗਲਤਾਨ ਇਕ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਖੁਸ਼ ਰੱਖਣ ਲਈ ਚੋਰ ਬਣ ਗਿਆ। ਇਨਾਂ ਹੀ ਨਹੀਂ ਇਸ ਧੰਦੇ ਲਈ ਉਸਨੇ ਆਪਣਾ ਗਿਰੋਹ ਵੀ ਬਣਾ ਲਿਆ ਤਾਂ ਕਿ ਉਹ ਵੱਧ ਤੋਂ ਵੱਧ ਚੋਰੀ ਕਰੇ ਅਤੇ ਪੈਸੇ ਵੱਟ ਕੇ ਆਪਣੀ ਪ੍ਰੇਮਿਕਾ ਨੂੰ ਹਮੇਸ਼ਾ ਖੁਸ਼ ਰੱਖੇ।ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕਮਲਾ ਆਸ਼ਿਕ ਹੈ ਕੌਣ?


COMMERCIAL BREAK
SCROLL TO CONTINUE READING

 


ਪਿਆਰ 'ਚ ਚੋਰ ਬਣਿਆ ਰਜਿੰਦਰ ਸਿੰਘ


ਪੁਲਿਸ ਨੇ ਪਿਆਰ ਵਿਚ ਅਪਰਾਧੀ ਬਣੇ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਦੇ ਪ੍ਰੇਮ ਸਬੰਧ ਬਲਜੀਤ ਕੌਰ ਨਾਲ ਸਨ ਅਤੇ ਉਸਨੂੰ ਹੀ ਖੁਸ਼ ਰੱਖਣ ਲਈ ਉਹਨਾਂ ਚੋਰ ਗਿਰੋਹ ਬਣਾਉਣ ਦਾ ਇਰਾਦਾ ਕੀਤਾ ਸੀ।ਰਜਿੰਦਰ ਸਿੰਘ ਦੇ ਨਾਲ ਉਸਦੇ ਗਿਰੋਹ ਦੇ 4 ਮੈਂਬਰਾਂ ਨੂੰ ਵੀ ਪੁਲਿਸ  ਨੇ ਗ੍ਰਿਫ਼ਤਾਰ ਕੀਤਾ ਹੈ।ਇਸ ਗਿਰੋਹ ਨੇ ਚੋਰੀ ਦੀਆਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।ਜਿਸਨੇ ਕਈ ਮਹਿੰਗੀਆਂ ਗੱਡੀਆਂ ਅਤੇ ਵੱਡੀ ਗਿਣਤੀ ਵਿਚ ਵਾਹਨ ਚੋਰ ਕੀਤੇ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿਰਫ਼ ਢਾਈ ਮਹੀਨੇ ਦੇ ਸਮੇਂ ਵਿਚ ਹੀ ਇਸ ਗਿਰੋਹ ਨੇ ਬਹੁਤ ਜ਼ਿਆਦਾ ਚੋਰੀਆਂ ਕੀਤੀਆਂ।ਇਹ ਗਿਰੋਹ ਗੱਡੀਆਂ ਅਤੇ ਹੋਰ ਵਾਹਨ ਚੋਰੀ ਕਰਦੇ ਫਿਰ ਉਸਨੂੰ ਸਕਰੈਪ ਕਰਵਾਉਂਦੇ ਸਨ।ਰਜਿੰਦਰ ਸਿੰਘ ਦੀ ਗਰਲਫ੍ਰੈਂਡ ਬਲਜੀਤ ਕੌਰ ਵੀ ਇਸ ਗੈਂਗ ਵਿਚ ਕੰਮ ਕਰਦੀ ਸੀ।ਜੋ ਕਿ ਚੋਰੀ ਕੀਤੀਆਂ ਗੱਡੀਆਂ ਦੀ ਖਰੀਦੋ ਫਰੋਖਤ ਕਰਵਾਉਂਦੀ ਸੀ।


 


ਇੰਝ ਫੁੱਟਿਆ ਗੈਂਗ ਦਾ ਭਾਂਡਾ


ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ਇਕ ਗੈਂਗ ਸ਼ਾਤਿਰ ਤਰੀਕੇ ਨਾਲ ਵਾਹਨ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ।ਫਿਰ ਵਾਹਨ ਵੋਰੀ ਕਰਕੇ ਖਾਲੀ ਪਏ ਪਲਾਟ ਵਿਚ ਰੱਖੇ ਜਾਂਦੇ ਹਨ।ਚੋਰੀ ਕੀਤੇ ਵਾਹਨਾਂ ਲਈ ਇਕ ਵਰਕਸ਼ਾਪ ਬਣਾ ਕੇ ਵਾਹਨ ਉਥੇ ਸਕਰੈਪ ਕੀਤੇ ਜਾਂਦੇ ਹਨ।ਚੋਰੀ ਦੇ ਵਾਹਨਾਂ ਨੂੰ ਸਕਰੈਪ ਕਰਨ ਲਈ ਇਕ ਸਖ਼ਸ ਉਥੇ ਕੰਮ ਕਰਦਾ ਸੀ ਅਤੇ ਰਜਿੰਦਰ ਪ੍ਰੇਮਿਕਾ ਖੁਦ ਸਕਰੈਪਿੰਗ ਦਾ ਕੰਮ ਕਰਵਾਉਂਦੀ ਸੀ।ਪੁਲਿਸ ਨੂੰ ਇਹ ਸੂਚਨਾ ਮਿਲਣ ਤੋਂ ਬਾਅਦ ਸ਼ਹਿਰ ਵਿਚ ਇਹਨਾਂ ਦੀ ਪੈੜ ਨੱਪੀ ਗਈ ਅਤੇ ਹਰੇਕ ਗਤੀਵਿਧੀ 'ਤੇ ਨਜ਼ਰ ਰੱਖੀ। ਜਿਸਤੋਂ ਬਾਅਦ ਪੁਲਿਸ ਸਾਹਮਣੇ ਇਸ ਚੋਰ ਗਿਰੋਹ ਦਾ ਸਾਰਾ ਕੱਚਾ ਚਿੱਠਾ ਖੁੱਲਿਆ।ਜਾਂਚ ਤੋਂ ਬਾਅਦ ਪੁਲਿਸ ਨੂੰ ਪਤਾ ਲੱਗ ਕਿ ਇਹ ਕੋਈ ਬਹੁਤ ਵੱਡਾ ਪੁਰਾਣਾ ਚੋਰ ਗਿਰੋਹ ਨਹੀਂ ਸੀ ਬਲਕਿ 2 ਮਹੀਨੇ ਪਹਿਲਾਂ ਹੀ ਇਸਦੀ ਸ਼ੁਰੂਆਤ ਹੋਈ ਸੀ। ਗਿਰੋਹ ਦੇ ਸਰਗਨਾ ਰਜਿੰਦਰ ਸਿੰਘ ਨੇ ਪਿਆਰ ਦੇ ਫਿਤੂਰ ਵਿਚ ਆ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਤਾਂ ਕਿ ਉਹ ਆਪਣੀ ਪ੍ਰੇਮਿਕਾ ਬਲਜੀਤ ਕੌਰ ਨੂੰ ਖੁਸ਼ ਰੱਖ ਸਕੇ।


 


WATCH LIVE TV