ਚੰਡੀਗੜ:  ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਅਰਵਿੰਦ ਕੇਜਰੀਵਾਲ ਤੋਂ ਸੁਰੱਖਿਆ ਦੇ ਮੁੱਦੇ ਤੇ ਦਿੱਤੇ ਗਏ ਬਿਆਨਾਂ 'ਤੇ ਜਵਾਬ ਮੰਗਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ 1975 ਤੋਂ ਪਾਕਿਸਤਾਨ ਲਗਾਤਾਰ ਹਥਿਆਰ ਅਤੇ ਨਸ਼ੇ ਭੇਜ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕੇਜਰੀਵਾਲ ਵੱਲੋਂ ਇਸ ਵਿੱਚ ਸੁਰੱਖਿਆ ਏਜੰਸੀਆਂ ਦੀ ਮਿਲੀਭੁਗਤ ਦਾ ਦੋਸ਼ ਬਹੁਤ ਗੰਭੀਰ ਦੋਸ਼ ਹੈ,  ਉਹਨਾਂ ਮੰਗ ਕੀਤੀ ਕਿ ਕੇਜਰੀਵਾਲ ਨੂੰ ਆਪਣੇ ਦਾਅਵੇ ਲਈ ਸਬੂਤ ਪੇਸ਼ ਕਰਨੇ ਚਾਹੀਦੇ ਹਨ।


COMMERCIAL BREAK
SCROLL TO CONTINUE READING

 


ਕੇਜਰੀਵਾਲ ਨੇ ਚੁੱਕਿਆ ਸੀ ਸੁਰੱਖਿਆ ਦਾ ਮੁੱਦਾ


ਕੇਜਰੀਵਾਲ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਾਕਿਸਤਾਨ ਤੋਂ ਹਥਿਆਰ ਆ ਰਹੇ ਹਨ ਅਤੇ ਪੰਜਾਬ ਦੇ ਲੋਕ ਖਰੀਦਦੇ ਹਨ, ਜੋ ਕਿ ਪੰਜਾਬ ਦੀ ਸੁਰੱਖਿਆ ਲਈ ਗੰਭੀਰ ਖਤਰਾ ਹੈ।


 


ਕੈਪਟਨ ਦਾ ਕੀਤਾ ਸਮਰਥਨ


ਮਨੀਸ਼ ਤਿਵਾੜੀ ਦਾ ਇੱਕ ਹੋਰ ਵੱਡਾ ਬਿਆਨ ਕੈਪਟਨ ਅਮਰਿੰਦਰ ਸਿੰਘ ਦੇ ਸਨਮਾਨ ਵਿੱਚ ਮੈਂ ਅੱਜ ਵੀ ਕਰਦਾ ਸੀ ਤੇ ਕੱਲ ਵੀ ਕਰਾਂਗਾ ਕਿਉਂਕਿ ਮੇਰਾ ਉਨ੍ਹਾਂ ਨਾਲ ਨਿੱਜੀ ਸਬੰਧ ਵੀ ਹੈ। ਮਨੀਸ਼ ਤਿਵਾੜੀ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ 'ਤੇ ਵੀ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਉਮੀਦਵਾਰ ਅਸਲ 'ਚ ਕਾਂਗਰਸ ਦੇ ਹੀ ਹਨ ।


 


WATCH LIVE TV