Mansa News (ਕੁਲਦੀਪ ਧਾਲੀਵਾਲ):  ਪੰਜਾਬ ਵਿੱਚ ਸ਼ਰਾਬ ਦਾ ਨਜਾਇਜ਼ ਧੰਦਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਲਗਾਤਾਰ ਚੂਨਾ ਲਗਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਸਾਹਮਣੇ ਆਇਆ ਹੈ। ਮਾਨਸਾ ਵਾਈਨ ਨਾਮਕ ਫਾਰਮ ਦੇ ਠੇਕੇ ਉਤੇ ਐਕਸਾਈਜ਼ ਵਿਭਾਗ ਵੱਲੋਂ 200 ਬੋਤਲਾਂ ਸ਼ਰਾਬ ਦੀ ਬਿਨਾਂ ਲੇਬਲ ਅਤੇ ਬੈਚ ਨੂੰ ਕਾਲੇ ਮਾਰਕਰ ਨਾਲ ਮਿਟਾਉਣ ਲਈ ਲੈ ਕੇ ਜ਼ਬਤ ਕਰਕੇ ਫਰਮ ਦੇ 32 ਠੇਕੇ ਸੀਲ ਕਰ ਦਿੱਤੇ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿਖੇ ਆਬਕਾਰੀ ਵਿਭਾਗ ਨੇ ਮਾਨਸਾ ਵਾਈਨ ਨਾਮ ਦੇ ਇੱਕ ਫਾਰਮ ਦੇ ਠੇਕੇ ਤੋਂ ਬਿਨਾਂ ਲੇਬਲ ਅਤੇ ਤਾਰੀਕ ਨੂੰ ਕਾਲੇ ਮਾਰਕਰ ਨਾਲ ਮਿਟਾ ਕੇ ਰੱਖੀਆਂ ਸ਼ਰਾਬ ਦੀਆਂ 200 ਬੋਤਲਾਂ ਸ਼ਰਾਬ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਫਾਰਮ ਦੇ 32 ਠੇਕੇ ਸੀਲ ਕਰ ਦਿੱਤੇ ਹਨ। ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਨੌਜਵਾਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸ਼ਰਾਬ ਦੇ ਨਾਜਾਇਜ਼ ਧੰਦੇ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ ਪਰ ਮਾਨਸਾ ਵਿੱਚ 200 ਪੇਟੀਆਂ ਬਿਨਾਂ ਲੇਬਲ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ ਜੋ ਕੇ ਸ਼ਰੇਆਮ ਸ਼ਰਾਬ ਦਾ ਦੋ ਨੰਬਰ ਦਾ ਕਾਰੋਬਾਰ ਚੱਲ ਰਿਹਾ ਹੈ।


ਉਨ੍ਹਾਂ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਮੁੱਖ ਮੰਤਰੀ ਦੇ ਇਲਾਕੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ ਕਈ ਮੌਤਾਂ ਹੋ ਚੁੱਕੀਆਂ ਹਨ ਪਰ ਉਸ ਤੋਂ ਬਾਅਦ ਵੀ ਸਰਕਾਰ ਦਾ ਕੋਈ ਖੌਫ ਨਹੀਂ ਦਿਸ ਰਿਹਾ ਕਿਉਂਕਿ ਲਗਾਤਾਰ ਦੋ ਨੰਬਰ ਦੀ ਸ਼ਰਾਬ ਵਿਕ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਉਨ੍ਹਾਂ ਨੇ ਮਗ ਕੀਤੀ ਕਿ ਅਜਿਹਾ ਕਾਰੋਬਾਰ ਕਰਨ ਵਾਲੇ ਲੋਕਾਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਮਨੀਸ਼ ਕੁਮਾਰ ਨਾਲ ਜਦ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾ ਉਨ੍ਹਾਂ ਨੇ ਫੋਨ ਉਪਰ ਦੱਸਿਆ ਕਿ ਐਕਸਾਈਜ਼ ਵਿਭਾਗ ਨੇ ਮੂਸਾ ਪਿੰਡ ਵਿੱਚ 200 ਪੇਟੀਆਂ ਅਲੱਗ-ਅਲੱਗ ਬ੍ਰਾਂਡ ਦੀਆਂ ਬਿਨਾ ਲੇਬਲ ਅਤੇ ਕਾਲੇ ਮਾਰਕਰ ਨਾਲ ਬੈਚ ਨੂੰ ਮਿਟਾਉਣ ਨੂੰ ਲੈ ਕੇ ਸ਼ਰਾਬ ਬਰਾਮਦ ਕੀਤੀ ਹੈ। ਮਾਨਸਾ ਵਾਈਨ ਨਾਮਕ ਫਾਰਮ ਦੇ 32 ਠੇਕੇ ਸਾਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Ludhiana News: ਸ਼ਿਵ ਸੈਨਾ ਆਗੂ 'ਤੇ ਨਿਹੰਗ ਸਿੰਘਾਂ ਦੇ ਬਾਣੇ ਆਏ ਕੁੱਝ ਲੋਕਾਂ ਵੱਲੋਂ ਜਾਨਲੇਵਾ ਹਮਲਾ