Jalandhar News: ਸੇਵਾ ਕੇਂਦਰਾਂ `ਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਤਕਨੀਕੀ ਮਾਹਿਰਾਂ ਦੀ ਮਦਦ ਨਾਲ ਚੜ੍ਹੇ ਅੜਿੱਕੇ
Jalandhar News: ਜਲੰਧਰ ਪੁਲਿਸ ਨੇ ਸੇਵਾ ਕੇਂਦਰਾਂ `ਤੇ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Jalandhar News (ਸੁਨੀਲ ਮਹਿੰਦਰੂ): ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 18 ਸੇਵਾ ਕੇਂਦਰਾਂ 'ਤੇ ਰਾਤ ਸਮੇਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਮਾਸਟਰ ਮਾਈਂਡ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ 16 ਦਸੰਬਰ 2023 ਨੂੰ ਲੱਧੇਵਾਲੀ ਤੇ ਢਿੱਲਵਾਂ ਵਿਖੇ ਸਥਿਤ ਸੇਵਾ ਕੇਂਦਰਾਂ 'ਚ ਦੋ ਚੋਰੀਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਇਨ੍ਹਾਂ ਸੇਵਾ ਕੇਂਦਰਾਂ ਵਿੱਚੋਂ ਕੰਪਿਊਟਰ ਮਾਨੀਟਰ, ਪ੍ਰਿੰਟਰ, ਐਨਵੀਆਰ ਮਸ਼ੀਨਾਂ, ਬੈਟਰੀਆਂ ਸਮੇਤ ਕਈ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਜਿਸ ਤਹਿਤ ਥਾਣਾ ਰਾਮਾ ਮੰਡੀ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 457/380 ਤਹਿਤ ਦੋ ਐਫ.ਆਈ.ਆਰ ਨੰਬਰ 343 ਅਤੇ 344 ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਪੇਸ਼ੇਵਰ, ਤਕਨੀਕੀ ਅਤੇ ਵਿਗਿਆਨਕ ਮੁਹਾਰਤ ਰਾਹੀਂ ਕੇਸ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਸੁਰਾਗ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਅਮਿਤ ਮਰਵਾਹਾ ਪੁੱਤਰ ਮਹਿੰਦਰਪਾਲ ਮਰਵਾਹਾ ਵਾਸੀ ਮੋਤੀ ਨਗਰ, ਜਲੰਧਰ ਨੇ ਅੰਜਾਮ ਦਿੱਤਾ ਸੀ ਤੇ ਚੋਰੀ ਦਾ ਸਾਮਾਨ ਈਸ਼ਵਰ ਦੱਤ ਪੁੱਤਰ ਰਮੇਸ਼ ਲਾਲ ਵਾਸੀ ਮੋਤੀ ਨਗਰ ਜਲੰਧਰ ਨੇ ਦਿੱਤਾ ਸੀ।
ਇਹ ਵੀ ਪੜ੍ਹੋ : Chandigarh Mayor Elections Live: ਕੀ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਹੋਣਗੀਆਂ ਮੁਲਤਵੀ! ਦੱਸਿਆ ਜਾ ਰਿਹਾ ਇਹ ਕਾਰਨ
ਮਕਾਨ ਨੰਬਰ ਬੀ-1/339 ਆਨੰਦ ਨਗਰ, ਜਲੰਧਰ ਨੂੰ ਵੇਚਦਾ ਸੀ, ਜੋ ਸ਼ਹਿਰ ਵਿੱਚ ਦੁਕਾਨ ਚਲਾਉਂਦਾ ਸੀ। ਪੁਲਿਸ ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਹੈ ਕਿ ਇੰਦਰੇਸ਼ ਮੱਕੜ ਉਰਫ਼ ਸੋਨੂੰ ਪੁੱਤਰ ਰਾਮ ਕ੍ਰਿਸ਼ਨ ਮੱਕੜ ਵਾਸੀ ਏ-65 ਸਿਲਵਰ ਰੈਜ਼ੀਡੈਂਸੀ ਅਪਾਰਟਮੈਂਟ, ਵਡਾਲਾ ਚੌਕ, ਜਲੰਧਰ ਨੇ ਦੋਵਾਂ ਦੀ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਅਪਰਾਧੀ ਕਮਿਸ਼ਨਰੇਟ ਪੁਲਿਸ ਵੱਲੋਂ ਫੜੇ ਗਏ ਹਨ ਅਤੇ ਤਿੰਨੋਂ ਹੀ ਜ਼ਿਲ੍ਹੇ ਦੇ 18 ਸੇਵਾ ਕੇਂਦਰਾਂ ਵਿੱਚ ਚੋਰੀਆਂ ਕਰ ਚੁੱਕੇ ਹਨ। ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Ayodhya Ram Mandir Update: ਅਯੁੱਧਿਆ ਰਾਮ ਮੰਦਰ ਦੇ ਪਾਵਨ ਅਸਥਾਨ 'ਤੇ ਲਿਆਂਦੀ ਗਈ ਭਗਵਾਨ ਰਾਮ ਦੀ ਮੂਰਤੀ, ਵੇਖੋ ਤਸਵੀਰਾਂ