Chandigarh News (ਪਵਿੱਤ ਕੌਰ): ਚੰਡੀਗੜ੍ਹ ਜ਼ਿਲ੍ਹਾ ਅਪਰਾਧ ਬ੍ਰਾਂਚ (ਡੀਸੀਸੀ) ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਹਾਈ ਬ੍ਰਾਂਡਿਡ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰ ਕੇ ਵੇਚਣ ਵਾਲਾ ਗਿਰੋਹ ਕਬਾੜੀ ਅਤੇ ਬਾਰ ਟੈਂਡਰਾਂ ਤੋਂ ਖਾਲੀ ਬੋਤਲਾਂ ਖ਼ਰੀਦਦਾ ਸੀ। ਉਨ੍ਹਾਂ ਨੇ ਇਨ੍ਹਾਂ ਬੋਤਲਾਂ ਅਤੇ ਕਾਰਟਿਨਾਂ ਲਈ ਕਾਫੀ ਚੰਗੀ ਕੀਮਤ ਦਿੱਤੀ ਸੀ।


COMMERCIAL BREAK
SCROLL TO CONTINUE READING

ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਤਿੰਨੋਂ ਮੁਲਜ਼ਮ ਇਕ ਬਾਟਲਿੰਗ ਪਲਾਂਟ ਤੇ ਇਕ ਬੀਅਰ ਪਲਾਂਟ ਵਿੱਚ ਪ੍ਰਬੰਧਕ ਦੇ ਰੂਪ ਵਿੱਚ ਕੰਮ ਕਰਦੇ ਸਨ। ਇਸ ਕਾਰਨ ਉਨ੍ਹਾਂ ਨੇ ਸਸਤੀ ਸ਼ਰਾਬ ਵਿੱਚ ਬੋਤਲਾਂ ਭਰਨ ਅਤੇ ਬਿਨਾਂ ਕਿਸੇ ਸ਼ੱਕ ਦੇ ਸੀਲ ਕਰਨ ਦੀ ਜਾਣਕਾਰੀ ਦਿੱਤੀ। 


ਗਿਰੋਹ ਨੇ ਚਿਵਾਸ ਰੀਗਲ, ਗਲੇਨਫਿਡਿਚ, ਗਲੇਨਮੋਰੇਂਜ, ਗੋਲਡ ਲੇਬਲ, ਬਲੂ ਲੇਬਰ ਅਤੇ ਗਲੇਨਲਿਵੇਟ ਵਰਗੀਆਂ ਪ੍ਰੀਮੀਅ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿੱਚ ਸਸਤੀ ਸ਼ਰਾਬ ਭਰੀ। ਇਸ ਤੋਂ ਇਲਾਵਾ ਬਲੇਂਡਰਸ ਪ੍ਰਾਈਡ, ਆਲ ਸੀਜ਼ਨ ਅਤੇ ਰਾਇਲ ਸਟੈਗ ਵਰਗੇ ਬ੍ਰਾਂਡਾਂ ਨੂੰ ਵੀ ਨਕਲੀ ਸ਼ਰਾਬ ਤੋਂ ਭਰ ਕੇ ਵੇਚਿਆ ਗਿਆ ਹੈ। ਪੁਲਿਸ ਨੇ ਰਾਜਾ ਸੇਠ (29), ਰਵੀ (31) ਅਤੇ ਗੁਰੂਸਾਗਰ (24) ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 46 ਨਕਲੀ ਚਿਵਾਸ ਰੀਗਲ ਸਕਾਚ ਵਿਸਕੀ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।


ਸ਼ਹਿਰ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਬਾਰੇ ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸੈਕਟਰ-20 ਵਿੱਚ ਨਾਕਾ ਲਾਇਆ ਸੀ ਅਤੇ ਸੈਕਟਰ-47 ਦੇ ਵਸਨੀਕ 29 ਸਾਲਾ ਰਾਜਾ ਸੇਠ ਨੂੰ ਕਾਬੂ ਕੀਤਾ ਸੀ। ਪਲਾਂਟ, ਉਸਦੀ ਕਾਰ ਵਿੱਚ ਸਕਾਚ ਵਿਸਕੀ ਦੀਆਂ 18 ਬੋਤਲਾਂ ਸਨ।


ਅਗਲੀ ਜਾਂਚ ਵਿੱਚ ਪੁਲਿਸ ਨੇ ਅਕਸ਼ਰ ਤਿਵਾੜੀ, ਵਾਸੀ ਐਸਡੀਐਮ ਪੰਚਕੂਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਦੇ ਕੋਲੋਂ ਵੀ ਨਕਲੀ ਸ਼ਰਾਬ ਬਰਾਮਦ ਕੀਤੀ ਹੈ। ਜ਼ਬਤ ਕੀਤੀ ਸ਼ਰਾਬ ਦੀ ਪੁਸ਼ਟੀ ਕਰਨ ਲਈ ਆਬਕਾਰੀ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। ਇਹ ਸਾਰੀ ਵਾਰਦਾਤ ਕੈਮਰੇ 'ਚ ਰਿਕਾਰਡ ਹੋ ਗਈ। ਇਸ ਤੋਂ ਬਾਅਦ ਸੈਕਟਰ 19 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।


ਤਿਵਾੜੀ ਪਹਿਲਾ ਵੀ ਹਰਿਆਣਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਵਿਕਰੀ ਦੇ ਮਾਮਲੇ ਵਿੱਚ ਬੁੱਕ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਇਸ ਨਕਲੀ ਸ਼ਰਾਬ ਨੂੰ ਦੁਕਾਨਾਂ ਦੇ ਕਾਮਿਆਂ ਨੂੰ ਛੋਟ ਉਪਰ ਵੇਚਦੇ ਸਨ ਜੋ ਬਾਅਦ ਵਿੱਚ ਇਸ ਨੂੰ ਅਸਲੀ ਉਤਪਾਦ ਦੇ ਰੂਪ ਵਿੱਚ ਗਾਹਕਾਂ ਨੂੰ ਵੇਚਦੇ ਸਨ।


ਇਹ ਵੀ ਪੜ੍ਹੋ : Faridkot Clash: ਸਿੱਖ ਪ੍ਰਚਾਰਕ ਮਨਪ੍ਰੀਤ ਸਿੰਘ ਖ਼ਾਲਸਾ 'ਤੇ ਅਨੰਦ ਕਾਰਜਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼; ਟਕਰਾਅ 'ਚ ਪੱਗਾਂ ਲੱਥੀਆਂ