Fazilka News: ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਹੁਣ ਪ੍ਰਾਈਵੇਟ ਹਸਪਤਾਲ ਵਰਗੀਆਂ ਸਹੂਲਤਾਂ ਹੋਣਗੀਆਂ। ਜਿਸ 'ਚ ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਦਾ ਮਦਰ ਐਂਡ ਚਾਈਲਡ ਸੈਂਟਰ, ਫੈਸਿਲੀਟੇਸ਼ਨ ਸੈਂਟਰ ਬਣਾਇਆ ਜਾਵੇਗਾ ਅਤੇ ਆਈ.ਪੀ.ਐੱਚ.ਐੱਲ. ਯਾਨੀ ਕਿ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ।


COMMERCIAL BREAK
SCROLL TO CONTINUE READING

ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਲੈਬਾਰਟਰੀ ਦਾ ਸਰਕਾਰੀ ਹਸਪਤਾਲ ਵਿੱਚ ਬਣ ਰਹੀ ਸੀਸੀਯੂ ਦੀ ਇਮਾਰਤ ਦੇ ਨਿਰੀਖਣ ਦੌਰਾਨ ਇਹ ਦਾਅਵਾ ਸਰਕਾਰੀ ਹਸਪਤਾਲ ਵਿੱਚ ਬਣ ਰਹੀ ਸੀਸੀਯੂ ਇਮਾਰਤ ਦੇ ਨਿਰੀਖਣ ਦੌਰਾਨ ਪੁੱਜੇ ਹਲਕਾ ਵਿਧਾਇਕ ਨੇ ਕੀਤਾ ਹੈ। ਇਹ ਦਾਅਵਾ ਸਰਕਾਰੀ ਹਸਪਤਾਲ ਵਿੱਚ ਬਣ ਰਹੀ ਸੀਸੀਯੂ ਇਮਾਰਤ ਦੇ ਨਿਰੀਖਣ ਦੌਰਾਨ ਪੁੱਜੇ ਹਲਕਾ ਵਿਧਾਇਕ ਨੇ ਕੀਤਾ ਹੈ।


ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਨਰਿੰਦਰਪਾਲ ਸਵਾਨਾ ਨੇ ਦੱਸਿਆ ਕਿ ਜਲਦ ਹੀ 23 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਕੈਂਸਰ ਹਸਪਤਾਲ ਵਿੱਚ ਓ.ਪੀ.ਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਫਰੀਦਕੋਟ ਦੀ ਟੀਮ ਵੱਲੋਂ ਕੈਂਸਰ ਹਸਪਤਾਲ ਵਿੱਚ ਲਗਾਏ ਜਾਣ ਵਾਲੇ ਸਾਜੋ ਸਮਾਨ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਕਰੀਬ 12.5 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲਾ ਮਦਰ ਐਂਡ ਚਾਈਲਡ ਸੈਂਟਰ ਬਣਾਇਆ ਜਾਵੇਗ।


ਇਸ ਤੋਂ ਇਲਾਵਾ ਕਰੀਬ 2 ਕਰੋੜ 53 ਲੱਖ ਰੁਪਏ ਦੀ ਲਾਗਤ ਨਾਲ ਇਕ ਸੁਵਿਧਾ ਕੇਂਦਰ ਬਣਾਇਆ ਜਾਵੇਗਾ ਅਤੇ ਆਈ.ਪੀ.ਐੱਚ.ਐੱਲ. ਯਾਨੀ ਕਿ ਹਰ ਤਰ੍ਹਾਂ ਦੇ ਟੈਸਟਾਂ ਦੀ ਸੁਵਿਧਾ ਕੇਂਦਰ ਵਿਚ ਬਣਾਈ ਜਾਵੇਗੀ। ਕਰੀਬ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਲੈਬਾਰਟਰੀ ਕੇਂਦਰ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਸਬੰਧੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।