Faridkot Jail News: ਇੰਟਰਨੈੱਟ `ਤੇ ਅਪਲੋਡ ਕੀਤੀ ਜੇਲ੍ਹ ਦੀ ਵੀਡੀਓ, ਜੇਲ੍ਹ ਪ੍ਰਸ਼ਾਸਨ ਉੱਤੇ ਸਵਾਲ
Faridkot Jail News: ਚਾਰ ਕੇਸਾਂ ਦਾ ਮੁਲਜ਼ਮ ਫ਼ਿਰੋਜ਼ਪੁਰ ਵਾਸੀ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ।
Faridkot Jail News/ਦੇਵਾ ਨੰਦ ਸ਼ਰਮਾ: ਫਰੀਦਕੋਟ ਦੀ ਕੇਂਦਰੀ ਜੇਲ੍ਹ 'ਚ ਬੰਦ ਇੱਕ ਕੈਦੀ ਨੇ ਜੇਲ੍ਹ ਦੀ ਆਪਣੀ ਵੀਡੀਓ ਰੀਲ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਹੈ, ਵੀਡੀਓ ਰੀਲ 'ਚ ਉਹ ਵੱਖ-ਵੱਖ ਆਸਣ 'ਚ ਨਜ਼ਰ ਆ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਕਤ ਵੀਡੀਓ ਕਦੋਂ ਲਈ ਗਈ ਹੈ ਪਰ ਦੋਸ਼ੀ ਇਸ ਸਮੇਂ ਫਰੀਦਕੋਟ ਜੇਲ੍ਹ 'ਚ ਬੰਦ ਹੈ ਅਤੇ ਉਸ ਖਿਲਾਫ਼ ਚਾਰ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹਨ।
ਇੰਟਰਨੈੱਟ 'ਤੇ ਵਾਇਰਲ ਹੋਈ ਵੀਡੀਓ 'ਚ ਦਿਖਾਈ ਦੇਣ ਵਾਲੇ ਵਿਅਕਤੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਵਰਿੰਦਰ ਸਿੰਘ ਉਰਫ਼ ਬੌਬੀ ਹੈ, ਜੋ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਖ਼ੁਦ ਹੀ ਇਸ ਦੀ ਵੀਡੀਓ ਰੀਲ ਆਪਣੇ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਹੈ, ਜਿਸ 'ਚ ਉਹ ਨਜ਼ਰ ਆ ਰਿਹਾ ਹੈ ਜਿਸ ਵਿੱਚ ਉਹ ਜੇਲ੍ਹ ਦੇ ਅੰਦਰ ਆਪਣਾ ਸ਼ਾਹੀ ਗਲੈਮਰ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ: Pulwama Encounter: ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਮੁਕਾਬਲੇ 'ਚ 1 ਅੱਤਵਾਦੀ ਢੇਰ
ਹਾਲਾਂਕਿ ਫ਼ਰੀਦਕੋਟ ਜੇਲ੍ਹ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਉਪਰੋਕਤ ਵੀਡੀਓ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਕਾਰਵਾਈ ਸਬੰਧੀ ਕੋਈ ਸੂਚਨਾ ਮਿਲੀ ਹੈ। ਫਿਲਹਾਲ ਉਕਤ ਵੀਡੀਓ ਇੰਨ੍ਹੀਂ ਦਿਨੀਂ ਵਾਇਰਲ ਹੋ ਰਹੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਸੂਬਾ ਸਰਕਾਰ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਵੀ ਉਂਗਲ ਉਠਾ ਰਹੀ ਹੈ, ਜੋ ਕਿ ਜੇਲ੍ਹ ਦੀ ਸੁਰੱਖਿਆ 'ਚ ਵੱਡੀ ਖਾਮੀ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਫਿਰ ਬਦਲਿਆ ਮੌਸਮ, ਇਸ ਦਿਨ ਪਵੇਗਾ ਮੀਂਹ, ਮੌਸਮ ਵਿਗਿਆਨੀਆਂ ਨੇ ਜਾਰੀ ਕੀਤਾ ਯੈਲੋ ਅਲਰਟ