Faridkot News: ਫਰੀਦਕੋਟ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਚੋਰਾਂ ਵੱਲੋਂ ਇੱਕ ਘਰ ਨੂੰ ਦੂਜੀ ਵਾਰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਫਰੀਦਕੋਟ ਦੀ ਧਾਰਾ ਸਿੰਘ ਕਲੋਨੀ ਦੇ ਘਰ ਵਿੱਚ ਰਾਤ ਸਮੇਂ ਪੰਜ ਚੋਰ ਆਏ ਅਤੇ ਉਨਾਂ ਦੀ ਘਰ ਵਿੱਚ ਰਹਿ ਰਹੇ ਲੋਕਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਚੋਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇੱਕ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

COMMERCIAL BREAK
SCROLL TO CONTINUE READING

ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਸਾਡੇ ਘਰ ਵਿੱਚ ਇੱਕ ਸਾਲ ਪਹਿਲਾਂ ਵੀ ਚੋਰੀ ਹੋਈ ਸੀ ਅਤੇ ਪਿਛਲੀ 17 ਤਰੀਕ ਨੂੰ ਵੀ ਚੋਰੀ ਹੋਈ ਸੀ। ਉਹਨਾਂ ਵੱਲੋਂ ਇੱਕ ਚੋਰ ਨੂੰ ਕਾਬੂ ਕਰਕੇ ਪੁਲਿਸ ਦਾ ਹਵਾਲੇ ਕਰ ਦਿੱਤਾ ਗਿਆ। ਕੱਲ੍ਹ ਦਿਨੇ ਘਰ ਵਿੱਚੋਂ ਕਿਸੇ ਵੱਲੋਂ ਸਿਲੰਡਰ ਚੋਰੀ ਕਰ ਲਿਆ ਗਿਆ ਅਤੇ ਰਾਤ ਨੂੰ ਫਿਰ ਪੰਜ ਦੇ ਕਰੀਬ ਚੋਰ ਨੇ ਸਾਡੇ ਘਰ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।


ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਰਹਿੰਦੇ ਹਨ। ਅੱਜ ਜਦੋਂ ਦਿਨੇ ਵਿੱਚ ਚੋਰੀ ਹੋਈ ਤਾਂ ਅਸੀਂ ਰਾਤ ਨੂੰ ਘਰ ਰੁਕੇ ਹੋਏ ਸੀ। ਰਾਤ ਦੇ ਸਮੇਂ ਪੰਜ ਚੋਰ ਉਹਨਾਂ ਦੇ ਘਰ ਵਿੱਚ ਆਏ ਤਾਂ ਸਾਡੇ ਨਾਲ ਹੱਥੋ ਪਾਈ ਕਰਨੀ ਸ਼ੁਰੂ ਕਰ ਦਿੱਤੀ। ਚੋਰਾਂ ਵੱਲੋਂ ਹਵਾਈ ਫਾਇਰ ਵੀ ਕੀਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਪਰ ਅਸੀਂ ਇੱਕ ਚੋਰ ਨੂੰ ਕਾਬੂ ਕਰ ਲਿਆ ਗਿਆ। ਗੁਆਂਢ ਵਿਚ ਵੀ ਰਹਿੰਦੇ ਇੱਕ ਵਿਅਕਤੀ ਨੇ ਦੱਸਿਆ ਕਿ ਮੇਰੇ ਘਰ ਵਿੱਚ ਵੀ ਇਨ੍ਹਾਂ ਵੱਲੋਂ ਚੋਰੀ ਕੀਤੀ ਗਈ ਸੀ।


ਇਸ ਸਬੰਧ ਦੇ ਵਿੱਚ ਥਾਣਾ ਸਿਟੀ 2 ਦੇ ਐਸਐਚ ਓ ਮਲਕੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੀ ਧਾਰਾ ਸਿੰਘ ਕਲੋਨੀ ਦੇ ਨਵਦੀਪ ਸਿੰਘ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਹੈ। ਉਸ ਦੇ ਘਰ ਵਿੱਚ ਰਾਤ ਸਮੇ ਚੋਰੀ ਕਰਨ ਪੰਜ ਵਿਅਕਤੀ ਆਏ ਸਨ। ਫਿਲਹਾਲ ਉਨ੍ਹਾਂ ਦੇ ਬਿਆਨਾਂ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਇੱਕ ਬੰਦਾ ਕਾਬੂ ਕਰਕੇ ਸਾਨੂੰ ਦਿੱਤਾ ਹੈ, ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।