Faridkot News: ਫਰੀਦਕੋਟ ਦੇ ਰੇਲਵੇ ਮਾਲ ਗੋਦਾਮ ਵਿਖੇ ਮੌਤ ਤੋਂ ਬਾਅਦ ਵੀ ਇੱਕ ਵਿਅਕਤੀ ਨੂੰ ਐਂਬੂਲੈਂਸ ਨਸੀਬ ਨਹੀਂ ਹੋਈ ਅਤੇ ਉਸਦੇ ਪਰਿਵਾਰਕ ਮੈਂਬਰ ਰੇਲਵੇ ਪੁਲਿਸ ਦੀ ਹਾਜ਼ਰੀ ਵਿੱਚ ਉਸ ਦੀ ਲਾਸ਼ ਨੂੰ ਇੱਕ ਰਿਕਸ਼ਾ ਰੇਹੜੀ ਤੇ ਰੱਖ ਕੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਲੈ ਕੇ ਗਏ। ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਇਹ ਵਿਅਕਤੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਇੱਥੋਂ ਦੀ ਜੋਤਰਾਮ ਕਲੋਨੀ ਵਿਖੇ ਰਹਿੰਦਾ ਸੀ। ਸ਼ਰਾਬ ਪੀਣ ਦਾ ਆਦੀ ਹੋਣ ਦੇ ਚਲਦਿਆਂ ਉਸ ਨੇ ਮੰਗਲਵਾਰ ਨੂੰ ਵੀ ਬਹੁਤ ਜਿਆਦਾ ਸ਼ਰਾਬ ਪੀਤੀ ਜਿਸ ਦੇ ਕਾਰਨ ਉਸਦੀ ਰੇਲਵੇ ਮਾਲ ਗੁਦਾਮ ਵਿਖੇ ਮੌਤ ਹੋ ਗਈ


COMMERCIAL BREAK
SCROLL TO CONTINUE READING

ਸੂਚਨਾ ਤੇ ਪਰਿਵਾਰਿਕ ਮੈਂਬਰ ਮੌਕੇ ਤੇ ਪੁੱਜੇ ਅਤੇ ਰੇਲਵੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਹਾਲਾਂਕਿ ਉਸ ਦੀ ਲਾਸ਼ ਨੂੰ ਹਸਪਤਾਲ ਤੱਕ ਲਿਜਾਣ ਵਾਸਤੇ ਐਬੂਲੈਂਸ ਯਾ ਕੋਈ ਹੋਰ ਵਹੀਕਲ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਲੇਕਿਨ ਪੁਲਿਸ ਨੇ ਇਸ ਦੀ ਕੋਈ ਜਰੂਰਤ ਨਹੀਂ ਸਮਝੀ ਅਤੇ  ਪਰਿਵਾਰਿਕ ਮੈਂਬਰਾਂ ਤੋਂ ਇੱਕ ਰਿਕਸ਼ਾ ਰੇਹੜੀ ਮੰਗਵਾਈ ਅਤੇ ਇਸ ਵਿਅਕਤੀ ਦੀ ਲਾਸ਼ ਨੂੰ ਰਿਕਸ਼ਾ ਵਿੱਚ ਰਖਵਾ ਕੇ ਉਸਨੂੰ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜ ਦਿੱਤਾ।


ਇਸ ਮਾਮਲੇ ਵਿੱਚ ਰੇਲਵੇ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਅਧਿਕਾਰਿਕ ਤੌਰ ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਮੌਕੇ ਤੇ ਹਾਜ਼ਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਵਿਅਕਤੀ ਸ਼ਰਾਬ ਪੀਣ ਦਾ ਆਦੀ ਸੀ ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ। ਉਸ ਦੀ ਲਾਸ਼ ਨੂੰ ਹਸਪਤਾਲ ਤੱਕ ਲਿਜਾਣ ਵਾਸਤੇ ਉਨਾਂ ਨੇ ਰੇਲਵੇ ਪੁਲਿਸ ਨੂੰ ਐਬੂਲੈਂਸ ਮੰਗਵਾਉਣ ਦੀ ਬੇਨਤੀ ਕੀਤੀ ਸੀ ਪਰ ਲੇਕਿਨ ਪੁਲਿਸ ਨੇ ਉਨ੍ਹਾਂ ਦੀ ਨਹੀਂ ਸੁਣੀ।