Faridkot News: ਫ਼ਰੀਦਕੋਟ ਦੇ ਸੰਜੇ ਨਗਰ ਸਥਿਤ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਅਚਾਨਕ ਅੱਗ ਲੱਗੀ 'ਤੇ ਗ੍ਰੰਥੀ ਸਿੰਘ 'ਤੇ ਮੌਕੇ ਮੌਜੂਦ ਸੰਗਤ ਨੇ ਮਦਦ ਨਾਲ ਕੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ। ਅੱਗ ਨਾਲ ਲੱਗਣ ਨਾਲ ਕੋਈ ਵੀ ਜਾਨੀ  ਨੁਕਸਾਨ ਨਹੀਂ ਹੋਇਆ ਪਰ ਦਰਬਾਰ ਸਾਹਿਬ ਵਾਲੀ ਬਿਲਡਿੰਗ ਕਾਫੀ ਜ਼ਿਆਦਾ ਸੜ ਗਈ। ਗੁਰੂਘਰ ਵਿੱਚ ਮੌਜੂਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲੱਗਣ ਵਾਲੀ ਥਾਂ ਤੋਂ ਚੁੱਕ ਕੇ ਦੂਜੇ ਕਮਰੇ ਵਿੱਚ ਰੱਖਿਆ ਗਿਆ।


COMMERCIAL BREAK
SCROLL TO CONTINUE READING

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਚੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਗੁਰਦੁਆਰਾ ਸਾਹਿਬ 'ਚ ਅਚਾਨਕ ਅੱਗ ਲੱਗ ਗਈ। ਪਰ ਗ੍ਰੰਥੀ ਸਿੰਘ ਨੇ ਮੌਕੇ ਤੇ ਮੌਜੂਦ ਸੰਗਤ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ। ਗੁਰੂਘਰ ਵਿੱਚ ਅੱਗ ਲੱਗਣ ਦੀ ਘਟਨਾ ਬਾਰੇ ਜਿਵੇ ਹੀ ਜਾਣਕਾਰੀ ਮਿਲੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਥੋਂ ਚੁੱਕ ਕੇ ਦੂਜੇ ਕਮਰੇ ਵਿੱਚ ਰੱਖਿਆ ਗਿਆ।


ਇਹ ਵੀ ਪੜ੍ਹੋ: Faridkot Lok Sabha Seat: ਬਾਬਾ ਸ਼ੇਖ ਫ਼ਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਲੋਕ ਸਭਾ ਸੀਟ, ਜਾਣੋ ਇਸ ਦਾ ਸਿਆਸੀ ਇਤਿਹਾਸ


ਜਿਵੇਂ ਹੀ ਗੁਰੂ ਘਰ ਵਿੱਚ ਲੱਗੀ ਅੱਗ ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਪਹੁੰਚੇ ਡੀਐੱਸਪੀ ਸ਼ਮਸ਼ੇਰ ਸਿੰਘ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਸੁਰੱਖਿਅਤ ਹੈ। ਜਿੰਨ੍ਹਾਂ ਨੂੰ ਗ੍ਰੰਥੀ ਸਿੰਘ ਅਤੇ ਸੰਗਤ ਦੀ ਮਦਦ ਨਾਲ ਉਥੋਂ ਬਾਹਰ ਕੱਢ ਕੇ ਦੂਜੇ ਕਮਰੇ ਵਿੱਚ ਲਿਜਾਇਆ ਗਿਆ।


ਇਹ ਵੀ ਪੜ੍ਹੋ: Ridin Dirty Song Release: ਸੇਵਕ ਚੀਮਾ ਅਤੇ ਇੰਦਰ ਸਰਾਂ ਦਾ ਨਵਾਂ ਗੀਤ 'Ridin Dirty' ਜਿੱਤ ਰਿਹਾ ਲੋਕਾਂ ਦਾ ਦਿਲ