Faridkot Jail: ਫ਼ਰੀਦਕੋਟ ਦੀ ਮਾਡਲ ਜੇਲ੍ਹ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜੇਲ੍ਹ ਅੰਦਰੋਂ ਅਕਸਰ ਹੀ ਮੋਬਾਇਲ ਅਤੇ ਨਸ਼ੀਲਾ ਪਦਾਰਥ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਉੱਥੇ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਹੈ ਜੋ ਕਿ ਫਰੀਦਕੋਟ ਦੀ ਜੇਲ ਵਿੱਚ ਬੰਦ ਹਵਾਲਾਤੀ ਦੀ ਦੱਸੀ ਜਾ ਰਹੀ ਹੈ। ਜਿਸ ਵਿਚ ਓਹ ਆਪਣੇ ਸਾਥੀ ਨਾਲ ਵੀਡੀਓ ਕਾਲ 'ਤੇ ਗੱਲ ਕਰਦਾ ਹੈ ਅਤੇ ਜਿਸ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ। ਜਦੋਂ ਇਸ ਵੀਡੀਓ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਜਾਂਚ ਕੀਤੀ ਗਈ। 


COMMERCIAL BREAK
SCROLL TO CONTINUE READING

ਜਿਸ ਵਿੱਚ ਸਹਾਮਣੇ ਆਇਆ ਕਿ ਇਹ ਵੀਡੀਓ ਕਾਲ ਫ਼ਰੀਦਕੋਟ ਜੇਲ੍ਹ ਵਿੱਚੋਂ ਕੀਤੀ ਗਈ ਹੈ। ਜੇਲ੍ਹ ਵਿੱਚ ਨੇ ਹਵਾਲਾਤੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋ ਮੋਬਾਇਲ ਬਰਾਮਦ ਹੋਇਆ ਹੈ। ਜਿਸ ਦੇ ਤਹਿਤ ਇੱਕ ਹੋਰ ਮਾਮਲਾ ਉਸ ਦੇ ਖਿਲਾਫ ਦਰਜ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ: Patiala Lok Sabha Seat History: ਪੰਜਾਬ ਦਾ ਸ਼ਾਹੀ ਸ਼ਹਿਰ ਪਟਿਆਲਾ, ਜਾਣੋ ਇਸ ਲੋਕ ਸਭਾ ਹਲਕੇ ਦਾ ਸਿਆਸੀ ਇਤਿਹਾ


ਇਸ ਸਬੰਧ ਦੇ ਵਿੱਚ ਹੋਰ ਜਾਣਕਾਰੀ ਦਿੰਦਿਆਂ ਹੋਇਆ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਮੰਗਾ ਸਿੰਘ ਨਾਮੀ ਬੰਦ ਹੈ। ਉਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸਦੀ ਚੈਕਿੰਗ ਕੀਤੀ ਗਈ। ਅਤੇ ਇੱਕ ਮੋਬਾਇਲ ਉਸ ਕੋਲੋਂ ਬਰਾਮਦ ਹੋਇਆ। ਜਿਸ ਦੇ ਅਧਾਰ 'ਤੇ ਹੁਣ ਉਸ ਦੇ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ। ਉਹਨਾਂ ਕਿਹਾ ਕਿ ਜੇਲ੍ਹ ਦੇ ਅੰਦਰ ਕਈ ਤਰੀਕਿਆਂ ਦੇ ਨਾਲ ਮੋਬਾਇਲ ਪਹੁੰਚਾਏ ਜਾਂਦੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਲਗਾਤਾਰ ਚੈਕਿੰਗ ਕੀਤੀਆਂ ਜਾਂਦੀ ਹੈ। ਤਾਂ ਜੋ ਅਜਿਹੀ ਹੋਰ ਘਟਨਾਵਾਂ ਨਾ ਵਾਪਰ ਸਕਣ।


ਇਹ ਵੀ ਪੜ੍ਹੋ: Hoshiarpur Lok Sabha Seat History: ਰਾਜਸੀ ਘਟਨਾਵਾਂ ਦੀ ਜਨਮ ਅਤੇ ਕਰਮਭੂਮੀ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਹੁਸ਼ਿਆਰਪੁਰ, ਜਾਣੋ ਇਸ ਦਾ ਸਿਆਸੀ ਇਤਿਹਾਸ