Faridkot Lok Sabha Election Result 2024: ਲੋਕ ਸਭਾ ਹਲਕਾ ਫ਼ਰੀਦਕੋਟ (Lok Sabha Election Faridkot Result 2024) ਦੇ ਨਤੀਜੇ ਜਾਰੀ ਜਲਦ ਜਾਰੀ ਕਰ ਦਿੱਤੇ ਜਾਣਗੇ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਫ਼ਰੀਦਕੋਟ ਸੀਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਨਾਲ ਹਰਾ ਦਿੱਤਾ ਹੈ। ਸਰਬਜੀਤ ਸਿੰਘ ਖਾਲਸਾ ਨੂੰ 2,98,062 ਅਤੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨੂੰ 2,28,009 ਵੋਟਾਂ ਪਈਆਂ।


COMMERCIAL BREAK
SCROLL TO CONTINUE READING

ਕਿੰਨੇ ਫੀਸਦ ਵੋਟਿੰਗ ਹੋਈ


ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਇਲਾਵਾ ਕੁੱਲ 28 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇਸ ਸੀਟ ‘ਤੇ 64 ਫੀਸਦੀ ਵੋਟਿੰਗ ਹੋਈ।


  ਉਮੀਦਵਾਰ   ਸਿਆਸੀ ਪਾਰਟੀ   ਵੋਟਾਂ
  ਸਰਬਜੀਤ ਸਿੰਘ ਖਾਲਸਾ   ਅਜ਼ਾਦ   2,98,062
  ਕਰਮਜੀਤ ਅਨਮੋਲ   AAP   2,28,009
  ਅਮਰਜੀਤ ਕੌਰ ਸਾਹੌਕੇ   ਕਾਂਗਰਸ   1,60,357 
  ਰਾਜਵਿੰਦਰ ਸਿੰਘ ਧਰਮਕੋਟ   ਸ਼੍ਰੋਮਣੀ ਅਕਾਲੀ ਦਲ   1,38,251
  ਹੰਸ ਰਾਜ ਹੰਸ  ਬੀਜੇਪੀ   1,23,533
  ਗੁਰਚਰਨ ਸਿੰਘ ਮਾਨ   ਭਾਰਤੀ ਕਮਿਊਨਿਸਟ ਪਾਰਟੀ   14,950

 


ਲੋਕ ਸਭਾ ਨਤੀਜੇ 2019 (Lok Sabha Election 2019 Results)


ਸਾਲ 2019 ਵਿੱਚ ਇਥੋਂ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ 4,19,065 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ 3,35,809 ਵੋਟਾਂ ਅਤੇ ਆਮ ਆਦਮੀਂ ਪਾਰਟੀ ਦੇ ਪ੍ਰੋ. ਸਾਧੂ ਸਿੰਘ 1,15,319 ਵੋਟਾਂ ਨੂੰ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ।


ਫ਼ਰੀਦਕੋਟ ਸੀਟ ਦਾ ਸਿਆਸੀ ਇਤਿਹਾਸ (Faridkot Lok Sabha Seat History)


ਫ਼ਰੀਦਕੋਟ ਜ਼ਿਲ੍ਹੇ ਦੀ ਸਿਆਸਤ ਦੇ ਦੁਨੀਆ ਵਿਚ ਚਰਚੇ ਹਨ। ਇੱਕ ਸਮ੍ਹਾਂ ਸੀ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਕਿਸੇ ਵੀ ਲੀਡਰ ਦੀ ਸਮੂਲੀਅਤ ਤੋਂ ਬਿਨ੍ਹਾਂ ਪੰਜਾਬ ਦੀ ਵਜ਼ਾਰਤ ਪੂਰੀ ਨਹੀਂ ਹੁੰਦੀ ਸੀ। ਫਰੀਦਕੋਟ ਜ਼ਿਲ੍ਹੇ ਦੇ ਤਿੰਨ ਆਗੂ ਮੁੱਖ ਮੰਤਰੀ, ਇਕ ਉਪ ਮੁੱਖ ਮੰਤਰੀ ਬਣਿਆ ਅਤੇ ਇਕ ਦੇਸ਼ ਦਾ ਰਾਸ਼ਟਰਪਤੀ ਬਣੇ। ਇਸ ਦੇ ਨਾਲ-ਨਾਲ ਕੇਂਦਰੀ ਵਜਾਰਤ ਵਿੱਚ ਵੀ ਫ਼ਰੀਦਕੋਟ ਜਿਲ੍ਹੇ ਨੇ ਕਈ ਵਾਰ ਸਮੂਲੀਅਤ ਕੀਤੀ।


ਸਾਲ 1977 ਵਿੱਚ ਬਣਿਆ ਲੋਕ ਸਭਾ ਹਲਕਾ ਫਰੀਦਕੋਟ ਅਨੁਸੂਚਿਤ ਜਾਤੀ ਲਈ ਰਿਜ਼ਰਵ ਹੈ। ਫ਼ਰੀਦਕੋਟ ਲੋਕ ਸਭਾ ਹਲਕਾ ਬਣਨ ਤੋਂ ਲੈ ਕੇ 2019 ਤੱਕ 12 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 4 ਵਾਰ, 6 ਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ), ਇੱਕ ਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਤੇ 1 ਵਾਰ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ।


ਫ਼ਰੀਦਕੋਟ  ਲੋਕ ਸਭਾ 'ਚ ਮੌਜੂਦ ਵਿਧਾਨ ਸਭਾ ਹਲਕੇ


ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕ ਹਲਕਾ ਦੀਆਂ 8 ਸੀਟ ਤੇ ਜਿੱਤ ਹਾਸਲ ਕੀਤੀ ਸੀ। ਗਿੱਦੜਬਾਹਾ ਸੀਟ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਹਾਸਲ ਕੀਤੀ।