Faridkot News: ਚੋਰਾਂ ਦੇ ਹੌਂਸਲੇ ਬੁਲੰਦ, ਇੱਕੋਂ ਸਕੂਲ `ਚ ਦੂਜੀ ਵਾਰ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
Faridkot News: ਇੱਕ ਹਫਤੇ ਅੰਦਰ ਸ਼ਹਿਰ `ਚ ਅੱਜ ਚੌਥੀ ਲੁੱਟ ਦੀ ਵਾਰਦਾਤ ਨੂੰ ਲੁਟੇਰਿਆਂ ਨੇ ਅੰਜ਼ਾਮ ਦੇ ਦਿੱਤਾ। ਪਰ ਪੁਲਿਸ ਸਿਰਫ ਸੀਸੀਟੀਵੀ ਕੈਮਰੇ ਹੀ ਫਰੋਲ ਰਹੀ ਹੈ।
Faridkot News(ਨਰੇਸ਼ ਸੇਠੀ): ਫ਼ਰੀਦਕੋਟ ਵਿਚ ਇਨੀਂ ਦਿਨੀ ਲੁਟੇਰਿਆਂ ਦਾ ਇਨ੍ਹਾਂ ਖੌਫ ਵੱਧ ਚੁੱਕਾ ਹੈ। ਸ਼ਰੇਆਮ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਲੁਟੇਰੇ ਫਰਾਰ ਹੋ ਰਹੇ ਹਨ। ਪੁਲਿਸ ਇਹਨਾਂ ਨੂੰ ਫੜ੍ਹਨ ਵਿਚ ਲਗਭਗ ਲਾਚਾਰ ਸਾਬਤ ਹੋ ਰਹੀ ਹੈ।
ਫ਼ਰੀਦਕੋਟ ਹਲਕੇ ਦੇ ਪਿੰਡ ਮਚਾਕੀ ਖੁਰਦ ਦਾ ਹੈ। ਜਿਥੋਂ ਦੇ ਸਰਕਾਰੀ ਮਿਡਲ ਸਕੂਲ ਵਿਚ ਕਰੀਬ 2 ਮਹੀਨਿਆਂ ਦੌਰਾਨ ਦੂਸਰੀ ਚੋਰੀ ਹੋਈ ਹੈ।
ਇਸ ਤੋਂ ਪਹਿਲਾਂ ਹੋਈ ਚੋਰੀ ਵਿਚ ਵੀ ਚੋਰਾਂ ਨੇ ਸਕੂਲ ਅੰਦਰੋ ਕੰਪਿਊਟਰ, ਪ੍ਰਿੰਟਰ, ਐਲਸੀਡੀ ਅਤੇ ਹੋਰ ਸਮਾਨ ਚੋਰੀ ਕੀਤਾ ਸੀ। ਜਿਸ ਨੂੰ ਹਾਲੇ ਤੱਕ ਪੁਲਿਸ ਟਰੇਸ ਨਹੀਂ ਸੀ ਕਰ ਸਕੀ।
ਹੁਣ ਦੇਰ ਰਾਤ ਫਿਰ ਚੋਰਾਂ ਨੇ ਇਸੇ ਸਕੂਲ ਨੂੰ ਨਿਸ਼ਾਨਾਂ ਬਣਾਇਆ ਹੈ ਅਤੇ ਸਕੂਲ ਅੰਦਰ ਪਿਆ ਮਿਡਡੇਮੀਲ ਦਾ ਸਾਰਾ ਸਮਾਨ, ਗੈਸ ਸਿਲੰਡਰ, ਚੌਲ, ਕਣਕ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਸਕੂਲ ਅੰਦਰੋਂ ਫਰਾਟਾ ਪੱਖਾ ਅਤੇ ਇਨਵਰਟਰ ਅਤੇ ਬੈਟਰਾ ਚੋਰੀ ਕਰ ਕੇ ਲੈ ਗਏ।
ਚੋਰੀ ਦੀ ਸਾਰੀ ਘਟਨਾਂ ਸਕੂਲ ਅੰਦਰ ਲੱਗੇ ਸੀਸੀਟੀਵੀ ਕੈਮਰਿਆ ਵਿਚ ਕੈਦ ਹੋ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ।
ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿਚ ਦੇਰ ਰਾਤ ਚੋਰੀ ਹੋਈ ਹੈ। ਜਿਸ ਦੌਰਾਨ ਚੋਰਾਂ ਵੱਲੋਂ ਸਕੂਲ ਅੰਦਰੋਂ ਸਾਰਾ ਕੀਮੀਤੀ ਸਮਾਨ ਚੋਰੀ ਕਰ ਲਿਆ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਕੂਲ ਵਿਚ ਕਰੀਬ 2 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ। ਉਦੋਂ ਵੀ ਚੋਰਾਂ ਵੱਲੋਂ ਸਕੂਲ ਅੰਦਰੋਂ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ।
ਉਹਨਾਂ ਦੱਸਿਆ ਕਿ ਉਦੋਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਹਾਲੇ ਤੱਕ ਚੋਰਾਂ ਦਾ ਕੋਈ ਪਤਾ ਨਹੀਂ ਸੀ ਲੱਗਿਆ। ਹੁਣ ਦੇਰ ਰਾਤ ਫਿਰ ਅਣਪਛਾਤੇ ਚੋਰਾਂ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਜਿਸ ਤਹਿਤ ਸਕੂਲ ਅੰਦਰ ਪਿਆ ਇਨਵਰਟਰ ਅਤੇ ਬੈਟਰਾ, ਫਰਾਟਾ ਪੱਖਾ, ਗੈਸ ਸਿਲੰਡਰ, ਹੋਰ ਜਰੂਰੀ ਸਮਾਨ ਅਤੇ ਮਿਡ ਡੇ ਮੀਲ ਤਹਿਤ ਆਇਆ ਰਾਸ਼ਨ ਚੋਰੀ ਕਰ ਲਿਆ ਗਿਆ।
ਪਿੰਡ ਵਾਸੀਆ ਨੇ ਕਿਹਾ ਕਿ ਮੌਜੂਦਾ ਵਿਧਾਇਕ ਵੀ ਇਸੇ ਪਿੰਡ ਦਾ ਹੈ ਪਰ ਫਿਰ ਵੀ ਪੁਲਿਸ ਦੋਸ਼ੀਆਂ ਖਿਲ਼ਾਫ ਕਾਰਵਾਈ ਨਹੀਂ ਕਰ ਰਹੀ । ਪਿੰਡ ਵਾਲਿਆ ਨੇ ਕਿਹਾ ਕਿ ਜੇਕਰ ਦੋ ਮਹੀਨੇ ਪਹਿਲਾਂ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰ ਲਿਆ ਜਾਂਦਾ ਤਾਂ ਸ਼ਾਇਦ ਅੱਜ ਮੁੜ ਚੋਰੀ ਨਾ ਹੁੰਦੀ।
ਸਕੂਲ ਦੀ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਅੱਜ ਸਫਾਈ ਵਾਲੀ ਬੀਬੀ ਸਕੂਲ ਆਈ ਤਾਂ ਉਸ ਨੇ ਪਿੰਡ ਵਾਸੀਆ ਅਤੇ ਸਕੂਲ ਸਟਾਫ ਦੇ ਧਿਆਨ ਵਿਚ ਲਿਆਂਦਾ ਸੀ ਕਿ ਸਕੂਲ ਦੇ ਤਾਲੇ ਟੁੱਟੇ ਹੋਏ ਹਨ ਅਤੇ ਸਮਾਨ ਗਾਇਬ ਹੈ।
ਉਹਨਾਂ ਕਿਹਾ ਜਦੋਂ ਚੈਕਿੰਗ ਕੀਤੀ ਗਈ ਤਾਂ ਦੇਖਿਆ ਸਕੂਲ ਦਾ ਮਿਡ ਡੇਅ ਮੀਲ ਦਾ ਸਾਰਾ ਰਾਸ਼ਨ, ਗੈਸ ਸਿਲੰਡਰ, ਇਨਵਰਟਰ ਅਤੇ ਬੈਟਰਾ ਅਤੇ ੋਰ ਜਰੂਰੀ ਸਮਾਨ ਚੋਰੀ ਹੋ ਗਿਆ ਹੈ ਅਤੇ ਹੋਰ ਵੀ ਕਾਫੀ ਕੀਮਤੀ ਸਮਾਨ ਮਿਸ ਹੈ।
ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵੱਲੋਂ ਵਿਭਾਗੀ ਅਧਿਕਾਰੀਆਂ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।