Faridkot News: ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦਾ ਸਿਲਸਿਲਾ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ। ਇਸ ਵਾਰ ਦੀਵਾਲੀ ਦੇ ਮੌਕੇ 'ਤੇ ਹੀ ਨਵਾਂ ਤਰੀਕਾ ਅਪਣਾਇਆ ਗਿਆ ਹੈ। ਹਾਲ ਹੀ ਵਿੱਚ ਤਾਜਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰਾਈਵੇਟ ਡਾਕਟਰ ਤੋਂ ਫਿਰੋਤੀ ਮੰਗਣ ਦਾ ਸਿਲਸਿਲਾ ਬਿਲਕੁਲ ਹੀ ਵੱਖਰਾ ਸੀ। ਬਾਈਕ ਸਵਾਰ ਦੋ ਬਦਮਾਸ਼ਾਂ ਨੇ ਡਾਕਟਰ ਨੂੰ ਮਠਿਆਈ ਦਾ ਡੱਬਾ ਦਿੱਤਾ। ਜਦੋਂ ਡਾਕਟਰ ਨੇ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਧਮਕੀ ਭਰੀ ਚਿੱਠੀ ਪਈ ਸੀ। ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਜੇਕਰ ਫਿਰੌਤੀ ਨਾ ਅਦਾ ਕੀਤੀ ਗਈ ਤਾਂ ਉਸਦੀ ਜਾਨ ਅਤੇ ਮਾਲ ਨੂੰ ਖ਼ਤਰਾ ਹੋ ਸਕਦਾ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਦਰਅਸਲ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ, ਜਿਸ ਦੇ ਮੂੰਹ ਢਕੇ ਹੋਏ ਹਨ ਅਤੇ ਜੋ ਮਿਠਾਈ ਲੈ ਕੇ ਜਾ ਰਹੇ ਸਨ।  ਇਸ ਦੌਰਾਨ ਉਹ ਮਠਿਆਈ ਦਾ ਡੱਬਾ ਦੇਣ ਦੇ ਬਹਾਨੇ ਉਹ ਡਾਕਟਰ ਕੋਲ ਜਾਂਦੇ ਹੈ ਅਤੇ ਡੱਬੇ ਵਿੱਚ ਧਮਕੀ ਭਰੀ ਚਿੱਠੀ ਛੱਡ ਜਾਂਦੇ ਹੈ ਜਿਸ ਵਿੱਚ ਉਹ ਫਿਰੌਤੀ ਦੀ ਮੰਗ ਕਰਦੇ ਹੈ। ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਜਿਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab News: ਲੁਧਿਆਣਾ GRP ਨੂੰ ਮਿਲੀ ਵੱਡੀ ਸਫਲਤਾ-ਟਰੇਨ ਰਾਹੀਂ 2 ਕਿਲੋ ਸੋਨਾ ਲਿਆ ਰਹੇ ਵਪਾਰੀ ਕੀਤੇ ਕਾਬੂ

ਡਾਕਟਰ ਤੋਂ ਫਿਰੋਤੀ ਮੰਗਣ ਵਾਲਿਆਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਦੋ ਵਿਅਕਤੀ ਮੋਟਰਸਾਈਕਲ ’ਤੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਹਨ ਅਤੇ ਉਸ ਤੋਂ ਬਾਅਦ ਡਾਕਟਰ ਕੋਲ ਜਾ ਕੇ ਬੈਠੇ ਹਨ। ਉਸ ਦੇ ਨੇੜੇ ਇੱਕ ਵਿਅਕਤੀ ਨੂੰ ਮਿਲਣ ਲਈ ਕਿਹਾ ਜਾਂਦਾ ਹੈ ਅਤੇ ਮਠਿਆਈਆਂ ਦਾ ਡੱਬਾ ਦਿੱਤਾ ਜਾਂਦਾ ਹੈ, ਜਿਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।


ਪੁਲਿਸ ਨੇ ਚੌਕਸੀ ਦਿਖਾਉਂਦੇ ਹੋਏ ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਰਸਤੇ ਵਿੱਚ ਹੀ ਕਾਬੂ ਕਰ ਲਿਆ ਹੈ ਅਤੇ ਇਨ੍ਹਾਂ ਦੀ ਵਿਕਰੀ ਤੋਂ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਥੋਂ ਦੇ ਸ਼ਰਾਬ ਕਾਰੋਬਾਰੀ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਗਈ ਸੀ। ਇਹੀ ਮੰਗ ਗੋਲਡੀ ਬਰਾੜ ਵੱਲੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਿਰ ਵੀ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ  ਭੇਜ ਦਿੱਤਾ ਸੀ। 


(ਦੇਵਾ ਨੰਦ ਸ਼ਰਮਾ ਦੀ ਰਿਪੋਰਟ)


ਇਹ ਵੀ ਪੜ੍ਹੋ:Ludhiana Fire News: ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ