Faridkot News: ਮਾਨਸੂਨ ਦੀ ਪਹਿਲੀ ਬਾਰਿਸ਼ ਨਾਲ ਜਿੱਥੇ ਆਮ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ। ਪਰ ਦੂਜੇ ਪਾਸੇ ਇਹ ਬਾਰਿਸ਼ ਫਰੀਦਕੋਟ ਵਾਸੀਆਂ ਲਈ ਮੁਸੀਬਤ ਦਾ ਸਬੱਬ ਬਣ ਕੇ ਆਈ ਹੈ। ਫ਼ਰੀਦਕੋਟ ਦੀ ਪਹਿਲੀ ਬਾਰਿਸ਼ ਨੇ ਹੀ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਜਿਸ ਵੱਲੋ ਦਾਅਵਾ ਕੀਤਾ ਜਾ ਰਿਹਾ ਸੀ ਕੇ ਬਾਰਿਸ਼ ਤੋਂ ਪਹਿਲਾਂ ਨਾਲਿਆਂ ਅਤੇ ਸੀਵਰੇਜ ਦੀ ਸਫਾਈ ਹੋਣ ਨਾਲ ਸ਼ਹਿਰ 'ਚ ਪਾਣੀ ਨਹੀਂ ਖੜਾ ਹੋਵੇਗਾ।


COMMERCIAL BREAK
SCROLL TO CONTINUE READING

ਪਹਿਲੀ ਬਾਰਿਸ਼ ਨਾਲ ਹੀ ਫ਼ਰੀਦਕੋਟ ਦੇ ਕਈ ਇਲਾਕਿਆਂ ਜਿਨ੍ਹਾਂ 'ਚ ਮੁੱਖ ਤੌਰ 'ਤੇ ਨਹਿਰੂ ਸ਼ੌਪਿੰਗ ਮਾਰਕੀਟ, ਘੰਟਾ ਘਰ ਦੇ ਆਲੇ ਦੁਆਲੇ, ਬੱਸ ਸਟੈਂਡ ਏਰੀਆ ਅਤੇ ਕਈ ਹੋਰ ਨੀਵੇਂ ਇਲਾਕਿਆਂ 'ਚ ਗੋਡੇ ਗੋਡੇ ਪਾਣੀ ਭਰ ਗਿਆ। ਜਿਸ ਨਾਲ ਲੋਕਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਨਹਿਰੂ ਸ਼ੌਪਿੰਗ ਸੈਂਟਰ ਜਾ ਘੰਟਾ ਘਰ ਦੇ ਆਸ ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਉਥੇ ਪੁਰੀ ਤਰ੍ਹਾਂ ਨਾਲ ਮਾਰਕੀਟ ਬੰਦ ਨਜ਼ਰ ਆਈ ਅਤੇ ਪੂਰਾ ਦਿਨ ਇਹੀ ਹਲਾਤ ਬਣੇ ਰਹਿਣ ਵਾਲੇ ਹਨ। ਕਿਉਕਿ ਪਾਣੀ ਦੀ ਨਿਕਾਸੀ ਦੀ ਕੋਈ ਸੂਰਤ ਨਜ਼ਰ ਨਹੀਂ ਆ ਰਹੀ।


ਇਹ ਵੀ ਪੜ੍ਹੋ: Mohali News: ਵਿਦੇਸ਼ ਭੇਜਣ ਦੇ ਨਾਂਅ 'ਤੇ ਨੇਪਾਲ ਦੇ 3 ਨੌਜਵਾਨਾਂ ਨਾਲ 10.85 ਲੱਖ ਰੁਪਏ ਦੀ ਠੱਗੀ


ਦੂਜੇ ਪਾਸੇ ਇਸ ਮੌਸਮ 'ਚ ਉਸਾਰੀ ਦਾ ਕੰਮ ਬੰਦ ਹੋਣ ਨਾਲ ਮਜ਼ਦੂਰ ਵਰਗ ਵੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਿਹਾ ਜੋ ਰੋਜ਼ਾਨਾ ਆਪਣਾ ਦਿਹਾੜੀ ਕਰ ਗੁਜ਼ਾਰਾ ਕਰਦੇ ਹਨ। ਦਿਹਾੜੀ ਲੱਭਣ ਲਈ ਮਜ਼ੂਦਰ ਚੌਕ ਪਹੁੰਚੇ ਮਜ਼ੂਦਰਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਕਾਰਨ ਕੰਮ ਨਹੀਂ ਮਿਲ ਰਿਹਾ। ਅਸੀਂ ਹਰ ਰੋਜ਼ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ। ਹੁਣ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ।


ਇਹ ਵੀ ਪੜ੍ਹੋ: NHAI wrote letter to Chief Secretary: ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼ NHAI, ਸਾਰੇ ਪ੍ਰਾਜੈਕਟ ਨੇ ਬੰਦ ਕਰਨ ਲਈ ਲਿਖੀ ਚਿੱਠੀ!