Faridkot News: ਫਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਸਿੰਚਾਈ ਲਈ ਪੂਰਾ ਨਹਿਰੀ ਪਾਣੀ ਅਤੇ ਬਿਜਲੀ ਨਹੀਂ ਮਿਲ ਰਹੀ ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਸੁੱਕਣ ਲੱਗੀ ਹੈ ਤੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਆਪਣੀਆਂ ਫਸਲਾਂ ਪਾਲਣੀਆਂ ਪੈ ਰਹੀਆਂ ਹਨ। ਗੱਲਬਾਤ ਕਰਦਿਆਂ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਚਹਿਲ ਦੇ ਕਿਸਾਨਾਂ ਨੇ ਆਪਣੀਆਂ ਫਸਲਾਂ ਦਿਖਾਉਂਦੇ ਹੋਏ ਕਿਹਾ ਕਿ ਫਰੀਦਕੋਟ ਵਿੱਚ ਇਸ ਵਾਰ ਨਾ ਤਾਂ ਬਾਰਸ਼ ਹੋਈ ਹੈ ਅਤੇ ਨਾ ਹੀ ਬਿਜਲੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਔੜ ਕਾਰਨ ਬਰਬਾਦ ਹੋ ਰਹੀ ਹੈ। 


COMMERCIAL BREAK
SCROLL TO CONTINUE READING

ਕਿਸਾਨਾਂ ਨੇ ਦੱਸਿਆ ਕਿ ਬਹੁਤੇ ਕਿਸਾਨ ਅਜਿਹੇ ਹਨ ਜਿਨ੍ਹਾਂ ਨੇ ਕਰੀਬ 60-60 ਹਜ਼ਾਰ ਰੁਪਏ ਠੇਕੇ ਉਤੇ ਜ਼ਮੀਨਾਂ ਲੈ ਕੇ ਖੇਤੀ ਕੀਤੀ ਹੈ ਅਤੇ ਹੁਣ ਫਸਲ ਪਾਲਣ ਲਈ ਉਨ੍ਹਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲਣਾ ਪੈ ਰਿਹਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਕਿਉਕਿ ਸਰਕਾਰ ਦਾਅਵਾ ਕਰਦੀ ਸੀ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਦਿੱਤਤ ਜਾਵੇਗਾ ਅਤੇ ਮੋਟਰਾਂ ਬੰਦ ਕਰ ਕੇ ਝੋਨਾਂ ਲਗਾਇਆ ਜਾਵੇਗਾ। 


ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਨਵੀਂ ਦਿੱਲੀ ’ਚ ਸਾਂਝੀ ਕਨਵੈਨਸ਼ਨ, 150 ਦੇ ਕਰੀਬ ਜਥੇਬੰਦੀਆਂ ਤੋਂ ਇਲਾਵਾ ਖੇਤੀ ਮਾਹਰਾਂ ਨੇ ਲਿਆ ਹਿੱਸਾ
 


ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਨਾਂ ਤਾਂ ਨਹਿਰੀ ਪਾਣੀ ਪੂਰਾ ਮਿਲ ਰਿਹਾ ਅਤੇ ਨਾਂ ਹੀ ਬਿਜਲੀ ਸਪਲਾਈ ਪੂਰੀ ਮਿਲ ਰਹੀ ਹੈ ਜਿਸ ਕਾਾਰਨ ਹੁਣ ਉਹਨਾਂ ਨੂੰ ਆਪਣੀਆਂ ਫਸਲਾਂ ਬਚਾਉਣ ਲਈ ਮਹਿੰਗੇ ਭਾਅ ਦਾ ਡੀਜਲ ਬਾਲਣਾਂ ਪੈ ਰਿਹਾ।ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਹੋਰ ਆਰਥਿਕ ਨੁਕਸਾਨ ਨਾਂ ਝੱਲਣਾਂ ਪਵੇ।



ਇਸ ਪੂਰੇ ਮਾਮਲੇ ਬਾਰੇ ਜਦ ਪੀਐਸਪੀਸੀਐਲ ਫਰੀਦਕੋਟ ਦੇ ਐਸ.ਈ. ਪਰਮਪਾਲ ਸਿੰਘ ਬੁੱਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਕਰੀਬ ਪੌਣੇ 7 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾ ਰਹੀ । ਉਹਨਾਂ ਕਿਹਾ ਕਿ ਕਈਵਾਰ ਪਾਵਰ ਕੱਟ ਇਸ ਲਈ ਲਗਾਉਣਾਂ ਪੈਂਦਾ ਕਿ ਪੂਰਾ ਸਿਸਟਮ ਖਰਾਬ ਨਾਂ ਹੋ ਜਾਵੇ ਕਿਉਕਿ ਜਿਆਦਾ ਲੋੜ ਕਾਰਨ ਅੱਜ ਕੱਲ੍ਹ ਸਿਸਟਮ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ। ਉਹਨਾਂ ਕਿਹਾ ਕਿ ਫਿਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਦਿੱਤੀ ਜਾਵੇ।