Faridkot News:  ਫਰੀਦਕੋਟ ਪੁਲਿਸ ਵੱਲੋਂ ਅੱਧੀ ਰਾਤ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਥਾਣਿਆ ਦੀ ਵੀ ਚੈਕਿੰਗ ਕੀਤੀ ਗਈ ਹੈ।ਕਰੀਬ 10 ਪੁਲਿਸ ਅਧਿਕਾਰੀਆਂ ਅਤੇ 250 ਪੁਲਿਸਕਰਮੀਆਂ ਨਾਲ ਮਿਲ ਕੇ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ।


COMMERCIAL BREAK
SCROLL TO CONTINUE READING

ਇਸ ਚੈਕਿੰਗ ਅਭਿਆਨ ਦੌਰਾਨ ਉਚ ਅਧਿਕਾਰੀਆਂ ਦੇ ਨਾਲ ਨਾਲ ਡੀਆਈਜੀ ਫਰੀਦਕੋਟ ਅਸ਼ਵਨੀ ਕੁਮਾਰ ਅਤੇ ਐਸਐਸਪੀ ਡਾ. ਪ੍ਰਗਿਆ ਜੈਨ ਖ਼ਾਸ ਕਰ ਸ਼ਾਮਿਲ ਹੋਏ।ਉਸ ਦੌਰਾਨ ਜਿਥੇ ਉਨ੍ਹਾਂ ਨਾਕਿਆ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਥਾਣਿਆ ਦੀ ਚੈਕਿੰਗ ਕਰ ਉਥੇ ਰਾਤ ਵੇਲੇ ਤੈਨਾਤ ਪੁਲਿਸਕਰਮੀਆਂ ਨਾਲ ਗੱਲਬਾਤ ਕਰ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆ ਅਤੇ ਥਾਣੇ ਦਾ ਰਿਕਾਰਡ ਵੀ ਚੈਕ ਕੀਤਾ।


ਇਸ ਮੌਕੇ ਐਸਐਸਪੀ ਫਰੀਦਕੋਟ ਨੇ ਦੱਸਿਆ ਕੇ ਅੱਜ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਇਸ ਤਹਿਤ ਵਾਹਨਾਂ ਅਤੇ ਟੂ ਵ੍ਹਹਿਲਰਾਂ ਦੀ ਚੈਕਿੰਗ ਕੀਤੀ ਗਈ ਅਤੇ ਬੇਵਜਹਾ ਰਾਤ ਨੂੰ ਘੁੰਮ ਰਹੇ ਨੌਂਜਵਾਨਾ ਨੂੰ ਸਖਤ ਹਿਦਾਇਤਾਂ ਦਿੱਤੀਆਂ ਗਈਆਂ।


ਇਹ ਵੀ ਪੜ੍ਹੋ: Amritsar Blast: ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ 'ਚ ਧਮਾਕਾ!


ਉਨ੍ਹਾਂ ਕਿਹਾ ਕਿ ਇਸ ਅਭਿਆਨ ਨਾਲ ਸ਼ਰਾਰਤੀ ਅਨਸਰਾਂ ਅੰਦਰ ਪੁਲਿਸ ਦਾ ਇੱਕ ਖੌਫ ਪੈਦਾ ਹੁੰਦਾ ਹੈ ਜਦੋ ਪੁਲਿਸ ਕਰਮੀ ਫੀਲਡ ਵਿੱਚ ਹੁੰਦੇ ਹਨ।ਉਨ੍ਹਾਂ ਕਿਹਾ ਕਿ ਅੱਗੇ ਆਉਦੇ ਧੂੰਦਾ ਦੇ ਮੌਸਮ ਚ ਵਾਰਦਾਤਾਂ ਚ ਇਜ਼ਾਫਾ ਹੁੰਦਾ ਹੈ ਜਿਸ ਨੂੰ ਰੋਕਣ ਲਈ ਸਮੇਂ ਸਮੇ ਤੇ ਇਸ ਤਰਾਂ ਦੇ ਚੈਕਿੰਗ ਅਭਿਆਨ ਜਾਰੀ ਰੱਖੇ ਜਾਣਗੇ।ਉਨ੍ਹਾਂ ਦੱਸਿਆ ਕਿ ਰਾਤ 9.30 ਵਜ਼ੇ ਤੋ 1 ਵਜੇ ਤੱਕ ਚੈਕਿੰਗ ਜਾਰੀ ਰਹੇਗੀ ਅਤੇ ਪੁਲਿਸ ਵੱਲੋਂ ਸ਼ਨਾਖਤ ਕੀਤੇ ਕੁਜ ਹੌਟ ਸਪਾਟ ਜਿਥੇ ਵਾਰਦਾਤਾਂ ਜਿਆਦਾ ਹੁੰਦੀਆਂ ਹਨ ਉਥੇ ਲਗਾਤਾਰ ਨਜ਼ਰ ਬਣਾਈ ਜਾ ਰਹੀ ਹੈ।