Faridkot Firing News: ਪੰਜਾਬ ਵਿੱਚ ਗੋਲੀਆਂ, ਕਤਲ, ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਪੰਜਾਬ ਦੇ ਫਰੀਦਕੋਟ ਸ਼ਹਿਰ 'ਚ ਇਕ ਕਰਿਆਨੇ ਦੀ ਦੁਕਾਨ 'ਤੇ ਅਚਾਨਕ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਗੁਰਲਾਲ ਨਾਂ ਦਾ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਗੋਲੀ ਪੁਲਿਸ ਮੁਲਾਜ਼ਮਾਂ ਦੇ ਮੱਥੇ ਨੂੰ ਛੂਹ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

 


ਇਹ ਘਟਨਾ ਵੀਰਵਾਰ ਦੇਰ ਸ਼ਾਮ ਤਾਰਾ ਪੈਲੇਸ ਨੇੜੇ ਵਾਪਰੀ ਹੈ। ਜਦੋਂ ਸੀ.ਆਈ.ਏ. ਸਟਾਫ਼ 'ਚ ਕੰਮ ਕਰਨ ਵਾਲਾ ਇੱਕ ਪੁਲਿਸ ਮੁਲਾਜ਼ਮ ਪਹਿਲਾਂ ਤੋਂ ਹੀ ਇੱਕ ਕਰਿਆਨੇ ਦੀ ਦੁਕਾਨ 'ਤੇ ਘਰੇਲੂ ਸਮਾਨ ਖਰੀਦਣ ਲਈ ਖੜ੍ਹਾ ਸੀ। ਫਿਰ ਇੱਕ ਵਿਅਕਤੀ ਹੋਰ ਸਾਮਾਨ ਲੈਣ ਲਈ ਉਥੇ ਆਇਆ, ਜਿਵੇਂ ਹੀ ਉਸ ਵਿਅਕਤੀ ਨੇ ਆਪਣਾ ਬੈਗ ਮੇਜ਼ 'ਤੇ ਰੱਖਿਆ ਤਾਂ ਉਹ ਹੇਠਾਂ ਡਿੱਗ ਗਿਆ। ਜਿਵੇਂ ਹੀ ਬੈਗ ਹੇਠਾਂ ਡਿੱਗਿਆ, ਉਸ ਵਿੱਚੋਂ ਇੱਕ ਗੋਲੀ ਚੱਲੀ ਅਤੇ ਉੱਥੇ ਖੜ੍ਹੇ ਪੁਲਿਸ ਮੁਲਾਜ਼ਮ ਦੇ ਮੱਥੇ ਨੂੰ ਛੂਹ ਕੇ ਉੱਪਰ ਗਈ।


ਇਹ ਵੀ ਪੜ੍ਹੋ: Punjab News: ਸ੍ਰੀ ਭੈਣੀ ਸਾਹਿਬ ਵਿਖੇ ਵਿਸ਼ਵ ਸ਼ਾਂਤੀ ਲਈ ਸਵਾ ਲੱਖ ਚੰਡੀ ਦੇ ਵਾਰ ਦੇ ਪਾਠ, ਸੰਗੀਤ ਕੀਰਤਨ ਪ੍ਰਤੀਯੋਗਿਤਾ ਦਾ ਪ੍ਰਬੰਧ


ਇਸ ਘਟਨਾ ਤੋਂ ਬਾਅਦ ਹੋਏ ਹਫੜਾ-ਦਫੜੀ ਦੌਰਾਨ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ, ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ। ਹਾਲਾਂਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀ ਕਿਸ ਹਥਿਆਰ ਨਾਲ ਚਲਾਈ ਗਈ ਸੀ।