ISSF World Cup: ਪੰਜਾਬ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਜਿੱਤਿਆ ਕਾਂਸੀ ਦਾ ਤਗ਼ਮਾ; ਭਾਰਤ ਨੂੰ ਮਿਲੇ 7 ਮੈਡਲ
ISSF World Cup 2023: ਭਾਰਤ ਦੀ ਮੁਟਿਆਰ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਈਐਸਐਸਐਫ ਰਾਈਫ਼ਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਿਫ਼ਤ ਨੇ ਔਰਤਾਂ ਦੇ 50 ਮੀਟਰ ਰਾਈਫਲ 3ਪੀ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ISSF World Cup 2023: ਭਾਰਤ ਦੀ ਉੱਭਰਦੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਐਤਵਾਰ ਨੂੰ ਆਈਐਸਐਸਐਫ ਰਾਈਫਲ/ਪਿਸਟਲ ਵਿਸ਼ਵ ਕੱਪ ਵਿੱਚ ਇੱਕ ਵਧੀਆ ਪ੍ਰਦਰਸ਼ਨ ਕਰਕੇ ਔਰਤਾਂ ਦੇ 50 ਮੀਟਰ ਰਾਈਫਲ 3ਪੀ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਦੱਸ ਦੇਈਏ ਕਿ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਈਐਸਐਸਐਫ ਵਿਸ਼ਵ ਕੱਪ 2023 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ।
ਇਸ ਦੇ ਨਾਲ ਹੀ ਇਹ ਸੀਨੀਅਰ ਪੱਧਰ 'ਤੇ ਉਸਦਾ ਦੂਜਾ ਅੰਤਰਰਾਸ਼ਟਰੀ ਤਗਮਾ ਹੈ। ਐਤਵਾਰ ਨੂੰ ਚੀਨ ਦਾ ਦਬਦਬਾ ਜਾਰੀ ਰਿਹਾ, ਝਾਂਗ ਕਿਆਂਗਯੁਵੇ ਨੇ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਮੌਜੂਦਾ ਰਾਸ਼ਟਰੀ ਚੈਂਪੀਅਨ ਸਮਰਾ ਕੁੱਲ 403.9 ਦੇ ਸਕੋਰ ਨਾਲ ਰੈਂਕਿੰਗ ਦੌਰ ਵਿੱਚ ਤੀਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ: US Shooting News: ਅਮਰੀਕਾ ਦੇ ਇੱਕ ਗੁਰਦੁਆਰੇ 'ਚ ਹੋਈ ਫਾਇਰਿੰਗ, 2 ਲੋਕ ਜ਼ਖ਼ਮੀ
ਇਸ ਦੇ ਨਾਲ ਹੀ ਝਾਂਗ 414.7 ਅੰਕਾਂ ਨਾਲ ਪਹਿਲਾਂ ਅਤੇ ਚੈੱਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ 411.3 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਇਸ ਵਿੱਚ ਝਾਂਗ ਨੇ ਚੈੱਕ ਗਣਰਾਜ ਦੇ ਵਿਰੋਧੀ ਨੂੰ 16-8 ਨਾਲ ਹਰਾਇਆ। ਸਮਰਾ ਨੇ ਪਿਛਲੇ ਸਾਲ ਚੀਨ ਦੇ ਚਾਂਗਆਨ ਵਿੱਚ ਹੋਏ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਇਸ ਸਮੇਂ ਇਕ ਸੋਨ, ਇਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮਿਆਂ ਦੀ ਸੂਚੀ ਵਿਚ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਹੈ।