Faridkot News: ਜਦੋਂ ਇੱਕ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਘਰ ਆਇਆ ਤਾਂ ਮਾਂ ਨੂੰ ਕੀਤਾ ਸਲੂਟ
Faridkot Soldier News: ਇਹ ਕਹਾਣੀ ਦਿਹਾੜੀਦਾਰ ਦੇ ਪੁੱਤ ਦੀ ਹੈ ਜੋ ਕਿ ਹੁਣ ਫੌਜੀ ਬਣ ਕੇ ਘਰ ਆਇਆ ਤਾਂ ਮਾਂ ਨੂੰ ਸਲੂਟ ਕਰ ਰਿਹਾ ਹੈ।
Faridkot Soldier News/ਨਰੇਸ਼ ਸੇਠੀ: ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਸਭ ਤੋਂ ਜਿਆਦਾ ਖੁਸ਼ੀ ਉਸ ਵੇਲੇ ਮਾਪਿਆ ਨੂੰ ਹੁੰਦੀ ਹੈ। ਅਜਿਹੀ ਹੀ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਜਦੋ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਕੀਤਾ ਜਿਵੇਂ ਆਪਣੇ ਸੀਨੀਅਰ ਅਫਸਰ ਨੂੰ ਕਰਦਾ ਹੋਵੇ।
ਅਜਿਹਾ ਦੇਖ ਪਰਿਵਾਰ ਦਾ ਜਜ਼ਬਾਤੀ ਹੋਣਾ ਨਿਸ਼ਚਤ ਸੀ।ਗਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੀ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰ ਅਤੇ ਦਿਹਾੜੀਆਂ ਕਰ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ਚ ਖੁਸ਼ੀ ਦਾ ਮਹੌਲ ਸੀ।
ਇਹ ਵੀ ਪੜ੍ਹੋ: Khanna Firing: ਫਿਲਮੀ ਸਟਾਈਲ 'ਚ ਖੰਨਾ 'ਚ ਇੱਕ ਜੌਹਰੀ 'ਤੇ ਜਾਨਲੇਵਾ ਹਮਲਾ, 5 ਸੈਕਿੰਡ 'ਚ ਕੀਤੇ ਕਈ ਰਾਉਂਡ ਫਾਇਰਿੰਗ
ਪੂਰਾ ਪਰਿਵਾਰ ਉਸਤੇ ਫੁਲਾਂ ਦੀ ਵਰਖਾ ਕਰ ਰਿਹਾ ਸੀ। ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਦਿਹਾੜੀਆਂ ਕੀਤੀਆਂ,ਖੇਤਾਂ ਚ ਝੋਨਾ ਵੀ ਲਾਇਆ ਫਸਲਾਂ ਦੀ ਵਾਢੀ ਵੀ ਕਰਦੇ ਰਹੇ ਜਿਸ ਚ ਉਨ੍ਹਾਂ ਦਾ ਪੁੱਤ ਗੁਰਪ੍ਰੀਤ ਵੀ ਉਨ੍ਹਾਂ ਨਾਲ ਦਿਹਾੜੀਆਂ ਕਰਦਾ ਰਿਹਾ ਉਸਨੇ ਝੋਨੇ ਦੀ ਬਿਜਾਈ ਵੀ ਕੀਤੀ ਅਤੇ ਨਾਲ ਨਾਲ ਫੌਜ ਚ ਭਰਤੀ ਹੋਣ ਲਈ ਟ੍ਰੇਨਿੰਗ ਵੀ ਲੈਂਦਾ ਰਿਹਾ ਅਤੇ ਅੱਜ ਉਸਦੀ ਮਿਹਨਤ ਰੰਗ ਲਿਆਈ ਜਦੋਂ ਉਸਦਾ ਅਤੇ ਸਾਡਾ ਸੁਪਨਾ ਪੂਰਾ ਕੀਤਾ
ਅੱਜ ਉਹ ਫੌਜੀ ਬਣ ਕੇ ਘਰ ਪਰਤਿਆ। ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਗਰੀਬੀ ਦੇਖੀ ਹੈ ਜਿਸ ਚ ਉਸਨੇ ਖੇਤਾਂ ਚ ਝੋਨਾ ਵੀ ਲਾਇਆ ਨਾਲ ਹੀ ਉਸਨੇ ਫੌਜ ਦੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ ਵਿੱਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਅਤੇ ਸ਼੍ਰੀਨਗਰ ਚ ਤੈਨਾਤ ਹੈ।ਉਸਨੇ ਕਿਹਾ ਕਿ ਪਹਿਲੀ ਵਾਰੀ ਛੁੱਟੀ ਆਇਆ ਅਤੇ ਉਸਦੀ ਮਾਂ ਦਾ ਸੁਪਨਾ ਸੀ ਕੇ ਓਹ ਵਰਦੀ ਵਿੱਚ ਘਰ ਆਏ ਇਸ ਲਈ ਉਹ ਵਰਦੀ ਪਾ ਕੇ ਘਰ ਆਇਆ ਇਥੇ ਉਸਦੇ ਸਾਰੇ ਪਰਿਵਾਰ ਨੇ ਉਸਦਾ ਬਹੁਤ ਵਧੀਆ ਸਵਾਗਤ ਕੀਤਾ।
ਇਹ ਵੀ ਪੜ੍ਹੋ: Bhakra Dam Water level: ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਜ਼ਿਆਦਾ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ