Faridkot News:  ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਨੀਆ ਵਾਲਾ ਦੇ ਇੱਕ 35 ਸਾਲ ਦੇ ਯੁਵਕ ਜਸਜੀਤ ਸਿੰਘ ਉਰਫ ਜੱਸਾ ਦੀ ਖ਼ੂਨ ਵਿੱਚ ਲਥਪਥ ਲਾਸ਼ ਉਸਦੇ ਘਰ ਵਿਚੋਂ ਮਿਲਣ ਉਤੇ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਕਤਲ ਦੇ ਪਿੱਛੇ ਦੋਸ਼ ਉਸਦੀ ਪਤਨੀ ਉਤੇ ਹੀ ਲੱਗੇ ਹਨ ਕਿ ਉਸ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਜਸਜੀਤ ਪਿੰਡ ਵਿੱਚ ਜਿਮੀਂਦਾਰਾਂ ਨਾਲ ਦਿਹਾੜੀ ਕਰਦਾ ਸੀ ਤੇ ਉਸਦੀ ਪਤਨੀ ਨਾਲ ਉਸਦੀ ਅਣਬਣ ਰਹਿੰਦੀ ਸੀ ਜੋ ਕੁਝ ਦਿਨਾਂ ਤੋਂ ਘਰ ਨਹੀਂ ਰਹਿ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ ਵੀ ਉਹ ਦਿਹਾੜੀ ਕਰ ਰਿਹਾ ਸੀ ਤੇ ਰਾਤ ਨੂੰ ਆਪਣੇ ਘਰ ਚਲਾ ਗਿਆ।


ਸਵੇਰੇ ਜਦ ਉਸਦਾ ਸਾਥੀ ਉਸ ਨੂੰ ਲੈਣ ਗਿਆ ਤਾਂ ਦਰਵਾਜ਼ਾ ਨਾ ਖੋਲ੍ਹੇ ਜਾਣ ਦੀ ਸੂਰਤ ਵਿੱਚ ਘਰ ਦੀ ਕੰਧ ਟੱਪ ਕੇ ਜਦ ਅੰਦਰ ਗਿਆ ਤਾਂ ਦੇਖਿਆ ਜਸਜੀਤ ਖ਼ੂਨ ਨਾਲ ਲਥਪਥ ਪਿਆ ਸੀ ਜਿਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਵੱਲੋਂ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਜੋ ਬਾਅਦ ਚ ਫ਼ਰਾਰ ਹੋ ਗਏ।


ਇਸ ਮਾਮਲੇ ਵਿੱਚ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਘਨੀਆ ਦੇ ਇੱਕ ਵਿਅਕਤੀ ਦਾ ਕਤਲ ਹੋਇਆ ਹੈ। ਇਸ ਤੋਂ ਬਾਅਦ ਮੌਕੇ ਉਤੇ ਪਹੁੰਚ ਕੇ ਜਾਂਚ ਕੀਤੀ ਗਈ। ਮ੍ਰਿਤਕ ਦੀ ਭੈਣ ਦੇ ਬਿਆਨਾਂ ਅਨੁਸਾਰ ਜਸਮੀਤ ਦੀ ਪਤਨੀ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸਦਾ ਗਲਾ ਵੱਢ ਕੇ ਹੱਤਿਆ ਕੀਤੀ ਗਈ ਹੈ ਜਿਸ ਨੂੰ ਲੈਕੇ ਮਾਮਲਾ ਦਰਜ ਕਰ ਲਿਆ ਗਿਆ।


ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਦ ਕਿ ਉਸਦਾ ਦੂਜਾ ਸਾਥੀ ਅਜੇ ਫ਼ਰਾਰ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਕਤਲ ਦੀ ਵਜ੍ਹਾ ਪਤਾ ਲਗਾਈ ਜਾ ਸਕੇਗੀ।


ਇਹ ਵੀ ਪੜ੍ਹੋ : Bathinda News: ਜੁਆਇਨਿੰਗ ਨਾ ਕਰਵਾਉਣ ਨੂੰ ਲੈ ਕੇ ਵਿਕਲਾਂਗ ਉਮੀਦਵਾਰਾਂ ਨੇ ਨਗਰ ਨਿਗਮ ਖਿਲਾਫ ਖੋਲਿਆ ਮੋਰਚਾ